Johnson & Johnson 'ਤੇ ਠੋਕਿਆ ਮੁਕੱਦਮਾ, ਜਨਾਨੀਆਂ ਦੇ ਇਕ ਸਮੂਹ ਨੇ ਲਾਏ ਗੰਭੀਰ ਇਲਜ਼ਾਮ

Thursday, Jul 29, 2021 - 06:50 PM (IST)

Johnson & Johnson 'ਤੇ ਠੋਕਿਆ ਮੁਕੱਦਮਾ, ਜਨਾਨੀਆਂ ਦੇ ਇਕ ਸਮੂਹ ਨੇ ਲਾਏ ਗੰਭੀਰ ਇਲਜ਼ਾਮ

ਵਾਸ਼ਿੰਗਟਨ - ਅਮਰੀਕਾ ਵਿਚ ਗੈਰ-ਗੋਰੀਆਂ ਜਨਾਨੀਆਂ ਦੇ ਸਮੂਹ 'ਨੈਸ਼ਨਲ ਕੌਂਸਲ ਆਫ਼ ਨੀਗਰੋ ਵੁਮਨ' ਨੇ 'ਜਾਨਸਨ ਐਂਡ ਜਾਨਸਨ' ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਦੋਸ਼ ਹੈ ਕਿ ਕੰਪਨੀ ਨੇ ਇਹ ਜਾਣਦੇ ਹੋਏ ਕਿ ਉਸਦੇ ਪਾਊਡਰ ਨਾਲ ਕੈਂਸਰ ਹੋ ਸਕਦਾ ਹੈ  ਧੋਖੇਬਾਜ਼ੀ ਭਰੀ ਮਾਰਕਿਟਿੰਗ ਕਰਕੇ ਆਪਣੇ ਉਤਪਾਦਾਂ ਨੂੰ ਗੈਰ-ਗੋਰੀਆਂ ਜਨਾਨੀਆਂ ਨੂੰ ਵੇਚਣ 'ਤੇ ਜ਼ੋਰ ਦਿੱਤਾ ਹੈ।

ਗੈਰ-ਗੋਰੀਆਂ ਜਨਾਨੀਆਂ ਦੇ ਕੌਂਸਲ ਮੁਤਾਬਕ ਜਾਨਸਨ ਐਂਡ ਜਾਨਸਨ ਨੇ ਨਸਲੀ ਮਾਨਸਿਕਤਾ ਦੇ ਨਾਲ ਅਮਰੀਕਾ ਦੀਆਂ ਗੈਰ-ਗੋਰੀਆਂ ਜਨਾਨੀਆਂ ਨੂੰ ਪਾਊਡਰ ਅਤੇ ਇਸ ਨਾਲ ਸਬੰਧਿਤ ਉਤਪਾਦ ਵੇਚੇ। ਕੰਪਨੀ ਜਾਣਦੀ ਸੀ ਕਿ ਇਸ ਉਤਪਾਦ ਦੀ ਵਰਤੋਂ ਗੈਰ-ਗੋਰੀਆਂ ਜਨਾਨੀਆਂ ਦੁਆਰਾ ਕੀਤੀ ਜਾ ਸਕਦੀ ਹੈ, ਪਰ ਜੇ ਉਹ ਬਿਮਾਰ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਹੋਰ ਜਨਾਨੀਆਂ ਨਾਲੋਂ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕਾ ਵਿਚ ਗੈਰ-ਗੋਰੀਆਂ ਜਨਾਨੀਆਂ ਜਲਦੀ ਡਾਕਟਰੀ ਸਹੂਲਤਾਂ ਪ੍ਰਾਪਤ ਨਹੀਂ ਕਰਦੀਆਂ, ਜ਼ਿਆਦਾਤਰ ਲੋਕਾਂ ਕੋਲ ਸਿਹਤ ਬੀਮਾ ਵੀ ਨਹੀਂ ਹੁੰਦਾ।  ਕੌਂਸਲ ਦੀ ਬੁਲਾਰੀ ਵਾਂਡਾ ਟਿਡਲਾਈਨ ਨੇ ਕਿਹਾ ਕਿ ਉਸ ਨੂੰ 2012 ਵਿੱਚ ਅੰਡਕੋਸ਼ ਦੇ ਕੈਂਸਰ ਦੀ ਪਛਾਣ ਹੋਈ ਸੀ ਜਦੋਂ ਕਿ ਉਸਦੇ ਪਰਿਵਾਰਕ ਇਤਿਹਾਸ ਵਿੱਚ ਕਿਸੇ ਨੂੰ ਵੀ ਇਹ ਬਿਮਾਰੀ ਨਹੀਂ ਹੋਈ ਸੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਨਵੇਂ IT ਪੋਰਟਲ ਲਈ ਦਿੱਤੇ 164 ਕਰੋੜ ਪਰ ਤਕਨੀਕੀ ਖ਼ਾਮੀਆਂ ਬਰਕਰਾਰ

ਉਹ ਕਈ ਸਾਲਾਂ ਤੋਂ ਜਾਨਸਨ ਅਤੇ ਜਾਨਸਨ ਦੇ ਬੇਬੀ ਪਾਊਡਰ ਦੀ ਵਰਤੋਂ ਕਰ ਰਹੀ ਸੀ ਕਿਉਂਕਿ ਕੰਪਨੀ ਆਪਣੇ ਇਸ਼ਤਿਹਾਰਾਂ ਵਿੱਚ ਇਸਨੂੰ ਸੁਰੱਖਿਅਤ ਕਹਿ ਰਹੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਜਾਨਸਨ ਐਂਡ ਜਾਨਸਨ ਆਪਣੇ ਪਾਊਡਰ ਅਤੇ ਸੰਬੰਧਿਤ ਉਤਪਾਦਾਂ ਕਾਰਨ ਪਹਿਲਾਂ ਹੀ 25,000 ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ। ਕੰਪਨੀ ਉੱਤੇ ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਇਨ੍ਹਾਂ ਉਤਪਾਦਾਂ ਕਾਰਨ ਜਨਾਨੀਆਂ ਨੂੰ ਅੰਡਕੋਸ਼ ਦੇ ਕੈਂਸਰ ਅਤੇ ਮੇਸੋਥੇਲੀਓਮਾ ਵਰਗੀਆਂ ਬਿਮਾਰੀਆਂ ਹੋਈਆਂ। ਕਈ ਜਨਾਨੀਆਂ ਨੇ ਆਪਣੀਆਂ ਜਾਨਾਂ ਵੀ ਗੁਆ ਦਿੱਤੀਆਂ।ਕੰਪਨੀ ਨੇ ਅਜਿਹੇ ਮਾਮਲਿਆਂ 'ਤੇ ਖਰਚੇ ਲਈ ਹਰ ਸਾਲ 3,000 ਕਰੋੜ ਰੁਪਏ ਵੱਖਰੇ ਰੱਖਣੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ : Elon Musk ਦੇ ਬਿਆਨ ਤੋਂ ਬਾਅਦ ਭਾਰਤ ਸਰਕਾਰ ਦਾ ਬਦਲਿਆ ਮੂਡ, ਦਿੱਤਾ ਇਹ ਬਿਆਨ

 ਇਸ ਦੌਰਾਨ ਇਕ ਖ਼ਾਸ ਵਿਗਿਆਪਨ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿਚ 18 ਤੋਂ 49 ਸਾਲ ਦੀਆਂ ਗੈਰ-ਗੋਰੀਆਂ ਜਨਾਨੀਆਂ ਲਈ ਇਹ ਪਾਊਡਰ ਬਹੁਤ ਖ਼ਾਸ ਮੰਨਿਆ ਗਿਆ ਹੈ। ਨਿਊਜਰਸੀ ਦੀ ਅਦਾਲਤ ਵਿਚ ਇਹ ਮੁਕੱਦਮਾ ਕਰਨ ਵਾਲੀਆਂ ਜਨਾਨੀਆਂ ਨੇ ਕੰਪਨੀ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਕਿ ਉਹ ਗੈਰ-ਗੋਰੀਆਂ ਜਨਾਨੀਆਂ ਵਿਚ ਕੈਂਸਰ ਦੀ ਸ਼ੁਰੂਆਤੀ ਜਾਂਚ ਲਈ ਸੇਵਾਵਾਂ ਦੇਵੇ। ਇਸ ਦੇ ਨਾਲ ਹੀ ਡਾਕਟਰੀ ਜਾਂਚ ਨਿਗਰਾਨੀ ਵਿਵਸਥਾ ਬਣਾਈ ਜਾਵੇ। ਇਸ ਦੇ ਨਾਲ ਹੀ ਮੁਕੱਦਮੇ ਦਾ ਖਰਚਾ ਵੀ ਦੇਣ ਲਈ ਕਿਹਾ ਗਿਆ ਹੈ। ਇਸ ਮੁਕੱਦਮੇ ਦੀ ਸੁਣਵਾਈ ਜਲਦੀ ਹੀ ਸ਼ੁਰੂ ਹੋ ਸਕਦੀ ਹੈ।

ਕੰਪਨੀ ਨੇ ਪਿਛਲੇ ਸਾਲ ਉੱਤਰੀ ਅਮਰੀਕਾ ਵਿਚ ਆਪਣੇ ਬੇਬੀ ਪਾਊਡਰ ਦੀ ਵਿਕਰੀ ਬੰਦ ਕਰ ਦਿੱਤੀ ਸੀ। ਕੰਪਨੀ ਨੇ ਇਸ ਦਾ ਕਾਰਨ ਮੰਗ ਦੀ ਕਮੀ ਦੱਸਿਆ। ਪਰ ਇਸ ਦਾ ਅਸਲੀ ਕਾਰਨ 22 ਜਨਾਨੀਆਂ ਵਲੋਂ ਕੰਪਨੀ ਵਿਰੁੱਧ ਦਾਇਰ ਕੀਤਾ ਮੁਕੱਦਮਾ ਸੀ ਜਿਸ ਲਈ ਕੰਪਨੀ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਜੁਰਮਾਨਾ ਵੀ ਲੱਗ ਚੁੱਕਾ ਹੈ। ਇਸ ਮੁਕੱਦਮੇ ਖ਼ਿਲਾਫ ਸੁਪਰੀਮ ਕੋਰਟ ਵਿਚ ਕੀਤੀ ਅਪੀਲ ਵੀ ਜੂਨ ਵਿਚ ਰੱਦ ਹੋ ਚੁੱਕੀ ਹੈ। 25 ਹਜ਼ਾਰ ਹੋਰ ਮਾਮਲੇ ਵੀ ਅਦਾਲਤਾਂ ਵਿਚ ਵਿਚਾਰ ਅਧੀਨ ਹਨ।

ਇਹ ਵੀ ਪੜ੍ਹੋ : ਹੁਣ ਨਵਾਂ ਟ੍ਰੇਡਿੰਗ, Demat ਖ਼ਾਤਾ ਖੋਲ੍ਹਣ ਵਾਲਿਆਂ ਨੂੰ SEBI ਨੇ ਦਿੱਤੀ ਖ਼ਾਸ ਸਹੂਲਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News