ਝੋਨੇ ਵਿੱਚ ਜ਼ਹਿਰਾਂ ਦੇ ਇਸਤੇਮਾਲ ਨੂੰ ਘਟਾਉਣ ਦੀ ਲੋੜ : ਡਾ. ਸੁਰਿੰਦਰ ਸਿੰਘ

08/31/2020 4:48:05 PM

ਪੇਸਟ ਸਰਵੈਲੇਂਸ ਦੀ ਮੀਟਿੰਗ ਜ਼ਿਲ੍ਹਾ ਜਲੰਧਰ ਵਿੱਚ ਸ਼ਾਮਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾ ਨਾਲ ਹੋਈ। ਇਸ ਮੌਕੇ ਸਾਇੰਸਦਾਨਾ ਨੇ ਸਲਾਹ ਦਿੱਤੀ ਕਿ ਫਿਲਹਾਲ ਜ਼ਿਲ੍ਹੇ ਵਿੱਚ ਕੀਤੇ ਗਏ ਸਰਵੇ ਅਤੇ ਪ੍ਰਾਪਤ ਰਿਪੋਰਟਾਂ ਅਨੁਸਾਰ ਝੋਨੇ ਅਤੇ ਬਾਸਮਤੀ ਦੀ ਫਸਲ ’ਤੇ ਕਿਸੇ ਵੀ ਕੀੜੇ ਜਾਂ ਬੀਮਾਰੀ ਦਾ ਹਮਲਾ ਆਰਥਿਕ ਕਗਾਰ ਤੋਂ ਵਧੇਰੇ ਨਹੀਂ ਹੋਇਆ। ਕਿਸਾਨ ਵੀਰਾਂ ਨੂੰ ਆਪਣੀਆਂ ਫਸਲਾਂ ਦਾ ਰੈਗੂਲਰ ਤੌਰ ’ਤੇ ਸਰਵੇਖਣ ਅਤੇ ਨਿਰੀਖਣ ਕਰਨਾ ਚਾਹੀਦਾ ਹੈ ਤਾਂ ਜੋ ਲੋੜ ਪੈਣ ’ਤੇ ਜ਼ਹਿਰਾਂ ਦਾ ਇਸਤੇਮਾਲ ਕੀਤਾ ਜਾ ਸਕੇ।

ਆਓ ਜਾਣੀਏ ਕਿਉਂ ਹੁੰਦਾ ਹੈ ਜੋੜਾਂ ਦਾ ਦਰਦ, ਇਨ੍ਹਾਂ ਤਰੀਕਿਆਂ ਨਾਲ ਪਾਓ ਹਮੇਸ਼ਾ ਲਈ ਛੁਟਕਾਰਾ

ਵੈਬੀਨਾਰ ਰਾਹੀਂ ਕੀਤੀ ਗਈ ਇਸ ਮੀਟਿੰਗ ਵਿੱਚ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਹਾ ਹੈ ਕਿ ਪੱਤਾ ਲਪੇਟ ਸੁੰਡੀ ਦਾ ਹਮਲਾ ਕਾਫੀ ਹੱਦ ਤੱਕ ਬਰਸਾਤ ਹੋਣ ਕਰਕੇ ਘੱਟ ਗਿਆ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ’ਤੇ ਬਗੈਰ ਲੋੜ ਤੋਂ ਖਾਦ ਜਾਂ ਦਵਾਈ ਦਾ ਇਸਤੇਮਾਲ ਨਾ ਕਰਨ ਅਤੇ ਝੋਨੇ ’ਤੇ ਦਾਣੇਦਾਰ ਦਵਾਈਆਂ ਦਾ ਇਸਤੇਮਾਲ ਬਿਲਕੁੱਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਫੀਲਡ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਫਿਲਹਾਲ ਝੋਨੇ ’ਤੇ ਕਿਸੇ ਵੀ ਹਾਨੀਕਾਰਕ ਕੀੜੇ ਦਾ ਹਮਲਾ ਝੋਨੇ ਨੂੰ ਮਾਲੀ ਨੁਕਸਾਨ ਪੰਹੁਚਾਉਣ ਦੀ ਸਮੱਰਥਾ ਵਿੱਚ ਨਹੀਂ ਹੈ।

ਕੱਚੇ ਦੁੱਧ ਦੀ ਵਰਤੋਂ ਨਾਲ ਚਿਹਰੇ ਦੀ ਖ਼ੂਬਸੂਰਤੀ ਨੂੰ ਲਾਓ ਚਾਰ ਚੰਨ, ਵਰਤਣ ਸਮੇਂ ਰੱਖੋ ਖ਼ਾਸ ਖਿਆਲ

ਇਸ ਲਈ ਸਾਨੂੰ ਚਾਹੀਦਾ ਹੈ ਕਿ ਝੋਨੇ ਦੀ ਫਸਲ ’ਤੇ ਦਿਨ ਰਾਤ ਕੰਮ ਕਰ ਰਹੇ ਮਿੱਤਰ ਜੀਵ ਜਿਵੇਂ ਮੱਕੜੀ, ਡਰੈਗਨ ਫਲਾਈ, ਡੈਮਸਲ ਫਲਾਈ, ਲਾਲ ਭੂੰਡੀ ਆਦਿ ਨੂੰ ਬਚਾਉਂਦੇ ਹੋਏ ਅਸੀ ਸਿਰਫ ਮਹਿਰਾਂ ਦੀ ਸਲਾਹ ਅਨੁਸਾਰ ਜ਼ਹਿਰਾਂ ਦਾ ਇਸਤੇਮਾਲ ਕਰੀਏ। ਮੀਟੰਗ ਵਿੱਚ ਡਾ. ਮਨਿੰਦਰ ਸਿੰਘ ਜ਼ਿਲ੍ਹਾ ਪਸਾਰ ਮਾਹਿਰ ਸੀਨਿਅਰ ਮੋਸਟ ਫਸਲ ਵਿਗਿਆਨ ਨੇ ਦੱਸਿਆ ਕਿ ਝੋਨੇ ਅਤੇ ਬਾਸਮਤੀ ਦੀ ਫਸਲ ਦੇ ਗੋਭ ਵਿੱਚ ਆਉਣ ’ਤੇ 3 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਖਾਦ ਦਾ ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਮਿਲਾਅ ਕੇ ਸਪ੍ਰੇ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।

‘ਯੱਕਾ’ ਚਲਾਉਣ ਵਾਲੇ ਦੀ ਧੀ ‘ਖੇਲ ਰਤਨ’ ਨਾਲ ਸਨਮਾਨਿਤ, ਜਾਣੋ ਜੀਵਨ ਤੇ ਸਫਲਤਾਵਾਂ ਦੀ ਕਹਾਣੀ

ਇਸ ਨਾਲ ਝੋਨੇ ਵਿੱਚ ਫੋਕ ਦੀ ਸਮੱਸਿਆ ਦਾ ਵੀ ਹਲ੍ਹ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਤਾਂ ਦਾ ਰੈਗੂਲਰ ਤੌਰ ’ਤੇ ਨਿਰੀਖਣ ਕਰਨ ਦੀ ਜ਼ਰੂਰਤ ਹੈ। ਜੇਕਰ ਕੀੜੇ ਜਾਂ ਬੀਮਾਰੀ ਦਾ ਹਮਲਾ ਵਧੇਰੇ ਹੋਵੇ ਤਾਂ ਹੀ ਮਹਿਰਾਂ ਦੀ ਸਲਾਹ ਅਨੁਸਾਰ ਜ਼ਹਿਰਾਂ ’ਤੇ ਸਪ੍ਰੇ ਕਰਨੀ ਚਾਹੀਦੀ ਹੈ। ਡਾ. ਸੰਜੀਵ ਕੁਮਾਰ ਕਟਾਰੀਆ ਜ਼ਿਲ੍ਹਾ ਪਸਾਰ ਮਾਹਿਰ ਕੀਟ ਵਿਗਿਆਨ ਨੇ ਕਿਹਾ ਹੈ ਕਿ ਝੋਨੇ ਵਿੱਚ ਪੱਤਾ ਲਪੇਟ ਸੁੰਡੀ ਦੇ ਹਮਲੇ ਕਾਰਨ ਜਦੋਂ ਖੇਤ ਵਿੱਚ ਪੱਤਿਆਂ ਦਾ ਨੁਕਸਾਨ 10% ਤੋਂ ਵਧੇਰੇ ਹੋਵੇ ਤਾਂ 20 ਮੀਲੀਲੀਟਰ ਫੇਮ 480 ਐੱਸ.ਸੀ. ਜਾਂ 170 ਗ੍ਰਾਮ ਮੌਰਟਰ 75 ਐੱਸ. ਜੀ. ਜਾਂ 1 ਲੀਟਰ ਕਲੋਰਪਾਈਰੀਫਾਸ ਨੂੰ 100 ਲੀਟਰ ਪਾਣੀ ਵਿੱਚ ਮਿਲਾਅ ਕੇ ਸਪ੍ਰੇ ਕਰਨ ਦੀ ਸਿਫਾਰਿਸ਼ ਹੈ। 

 ਇਸ ਵਜ੍ਹਾ ਕਰਕੇ ਬਣਦੀ ਹੈ ਢਿੱਡ 'ਚ ਗੈਸ, ਦੂਰ ਕਰਨ ਲਈ ਜਾਣੋ ਘਰੇਲੂ ਨੁਸਖ਼ੇ

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਖੇਤ ਵਿੱਚ ਗੋਭ ਦੀ ਸੁੰਡੀ ਕਰਕੇ 5% ਸੁੱਕੀਆਂ ਗੋਭਾਂ ਤੋਂ ਜ਼ਿਆਦਾ ਹਮਲਾ ਹੋਵੇ ਤਾਂ 20 ਮਿਲੀਲੀਟਰ ਫੇਮ 480 ਐੱਸ. ਸੀ. ਜਾਂ 170 ਗ੍ਰਾਮ ਮੌਰਟਰ 75 ਐੱਸ. ਜੀ. ਜਾਂ 1 ਲੀਟਰ ਕਲੋਰਪਾਈਰੀਫਾਸ ਨੂੰ 100 ਲੀਟਰ ਪਾਣੀ ਵਿੱਚ ਮਿਲਾਅ ਕੇ ਸਪ੍ਰੇ ਕਰਨ ਦੀ ਸਿਫਾਰਿਸ਼ ਹੈ। ਉਨ੍ਹਾਂ ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਹੋਣ ਦੀ ਵੀ ਸੰਭਾਵਣਾ ਹੈ। ਇਸ ਲਈ ਬੂਟੇ ਦੇ ਟਿੱਡੇ ਜੇਕਰ ਬੂਟੇ ਨੂੰ ਝਾੜਨ ਨਾਲ 5 ਜਾਂ ਵੱਧ ਟਿੱਡੇ ਪਾਣੀ ’ਤੇ ਤਰਦੇ ਨਜ਼ਰ ਆਉਣ ਤਾਂ ਹੀ ਫਸਲ ’ਤੇ ਕੀਟਨਾਸ਼ਕ ਵਰਤਣ ਦੀ ਜ਼ਰੂਰਤ ਹੈ।

ਵਾਸਤੂ ਸ਼ਾਸ਼ਤਰ ਮੁਤਾਬਕ ਇਕ ਚੁਟਕੀ ਲੂਣ ਤੁਹਾਨੂੰ ਕਰ ਸਕਦਾ ਹੈ ‘ਮਾਲਾਮਾਲ’, ਜਾਣੋ ਕਿਵੇਂ

ਇਸ ਮਕਸਦ ਲਈ 94 ਮਿਲੀਲੀਟਰ ਪੈਕਸਾਲੋਨ 10 ਐੱਸ ਸੀ ਜਾਂ 40 ਮਿਲੀਲੀਟਰ ਕੌਨਫੀਡੋਰ ਜਾਂ 800 ਮਿਲੀਲੀਟਰ ਏਕਾਲਕਸ ਦਾ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪ੍ਰੇ ਕਰਨਾ ਚਾਹੀਦਾ ਹੈ। ਡਾ.ਕਟਾਰੀਆ ਨੇ ਕਿਹਾ ਹੈ ਕਿ ਝੋਨੇ ’ਤੇ ਸ਼ੀਥ ਬਲਾਈਟ ਦੇ ਹਮਲੇ ਬਾਰੇ ਸ਼ਿਕਾਇਤ ਪ੍ਰਾਪਤ ਹੋਈ ਹੈ। ਇਸ ਲਈ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਮਾਹਿਰ ਦੀ ਸਲਾਹ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਸਪ੍ਰੇ ਕਰਨ ਦੀ ਜ਼ਰੂਰਤ ਹੈ।

ਡਾ. ਜਸਪ੍ਰੀਤ ਕੌਰ ਬਾਗਬਾਨੀ ਵਿਕਾਸ ਅਫਸਰ ਨੇ ਕਿਹਾ ਕਿ ਫਲਦਾਰ ਬੂਟਿਆਂ ਲਈ ਕਿਸਾਨ ਵੀਰਾਂ ਨੂੰ ਯੌਜਨਾ ਬਣਾਉਣ ਦੀ ਜ਼ਰੂਰਤ ਹੈ। ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਕਿਸਾਨ ਸਿਖਲਾਈ ਅਫਸਰ ਜਲੰਧਰ ਨੇ ਕਿਹਾ ਕਿ ਕਿਸਾਨ ਵੀਰਾਂ ਨੂੰ ਆਪਣੇ ਖੇਤਾਂ ਦਾ ਰੈਗੂਲਰ ਤੌਰ ’ਤੇ ਸਰਵੇਖਣ ਅਤੇ ਨਿਰੀਖਣ ਕਰਨਾ ਚਾਹੀਦਾ ਹੈ। ਕੀੜੇ ਜਾਂ ਬੀਮਾਰੀ ਦਾ ਹਮਲਾ ਆਰਥਿਕ ਕਗਾਰ ਤੋਂ ਵਧੇਰੇ ਹੋਣ ’ਤੇ ਜ਼ਹਿਰਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਕੀ ਤੁਸੀਂ ਵੀ ਵਧਦੇ ਭਾਰ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਖਾਓ ਇਹ ਫ਼ਲ, 15 ਦਿਨਾਂ 'ਚ ਦਿਖੇਗਾ ਅਸਰ

ਡਾ. ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ,
ਕਮ ਸੰਪਰਕ ਅਫਸਰ ਜਲੰਧਰ।

rajwinder kaur

This news is Content Editor rajwinder kaur