ਹੁਣ ਕ੍ਰਿਕਟ ''ਚ ਨਹੀਂ ਦਿਖੇਗਾ ਛੱਕੇ-ਚੌਕਿਆਂ ਦਾ ਤੂਫਾਨ, ਬੱਲੇ ''ਚ ਹੋਣਗੇ ਇਹ ਬਦਲਾਅ

Friday, May 19, 2017 3:17 PM
ਹੁਣ ਕ੍ਰਿਕਟ ''ਚ ਨਹੀਂ ਦਿਖੇਗਾ ਛੱਕੇ-ਚੌਕਿਆਂ ਦਾ ਤੂਫਾਨ, ਬੱਲੇ ''ਚ ਹੋਣਗੇ ਇਹ ਬਦਲਾਅ

ਨਵੀਂ ਦਿੱਲੀ— ਬ੍ਰਿਟੇਨ ''ਚ ਵਸੇ ਇਕ ਭਾਰਤੀ ਸਰਜਨ ਨੇ ਕ੍ਰਿਕਟ ਦੇ ਬੱਲੇ ਦੇ ਡਿਜ਼ਾਈਨ ''ਤੇ ਖੋਜ ਕੀਤੀ ਹੈ ਜਿਸ ਦਾ ਟੀਚਾ ਗੇਂਦ ਅਤੇ ਬੱਲੇ ਵਿਚਾਲੇ ਸੰਤੁਲਨ ਬਣਾਉਣਾ ਸੀ ਅਤੇ ਹੁਣ ਇਸ ਸਾਲ ਇਕ ਅਕਤੂਬਰ ਤੋਂ ਇਹ ਇਸਤੇਮਾਲ ''ਚ ਲਿਆ ਜਾਵੇਗਾ।

ਕ੍ਰਿਕਟ ਬੈਟ ''ਤੇ ਹੋਈ ਖੋਜ
ਖੇਡ ਸੱਟਾਂ ਦੇ ਮਾਹਰ ਆਰਥੋਪੀਡਿਕ ਸਰਜਨ ਚਿਨਮਯ ਗੁਪਤੇ ਨੇ ਲੰਡਨ ਦੇ ਇੰਪੀਰੀਅਲ ਕਾਲਜ ਦੀ ਟੀਮ ਦੀ ਅਗਵਾਈ ਕੀਤੀ ਜੋ ਕ੍ਰਿਕਟ ਦੇ ਬੱਲਿਆਂ ''ਤੇ ਖੋਜ ਕਰ ਰਹੀ ਸੀ।

ਕ੍ਰਿਕਟ ਬੈਟ ''ਚ ਹੋਣਗੇ ਅਜਿਹੇ ਬਦਲਾਅ
ਮੈਰਿਲਬੋਨ ਕ੍ਰਿਕਟ ਕਲੱਬ ਇਸ ਖੋਜ ਦੇ ਨਤੀਜਿਆਂ ਨੂੰ ਲਾਗੂ ਕਰਨਾ ਜਾ ਰਿਹਾ ਹੈ। ਗੁਪਤੇ ਨੇ ਕਿਹਾ, ''''ਪਿਛਲੇ 30 ਸਾਲਾਂ ''ਚ ਕ੍ਰਿਕਟ ''ਚ ਛੱਕਿਆਂ ਦੀ ਗਿਣਤੀ ਵੱਧ ਗਈ ਹੈ, ਬੱਲਿਆਂ ਦੇ ਡਿਜ਼ਾਈਨ ਹੀ ਇਸ ਤਰ੍ਹਾਂ ਦੇ ਹਨ ਕਿ ਗੇਂਦ ਦੀ ਬਜਾਏ ਬੱਲੇ ਦਾ ਦਬਦਬਾ ਹੈ। ਇਹ ਨਵਾਂ ਡਿਜ਼ਾਈਨ ਸੰਤੁਲਨ ਲਿਆਵੇਗਾ।''''

ਨਵੇਂ ਨਿਯਮ ਦੇ ਤਹਿਤ ਬੱਲੇ ਦੇ ਕਿਨਾਰੇ ਦੀ ਮੋਟਾਈ 40 ਮਿਲੀਮੀਟਰ ਤੋਂ ਘੱਟ ਹੋਵੇਗੀ ਅਤੇ ਉਸ ਦੀ ਕੁੱਲ ਡੂੰਘਾਈ 67 ਮਿਲੀਮੀਟਰ ਤੋਂ ਜ਼ਿਆਦਾ ਨਹੀਂ ਹੋ ਸਕਦੀ। ਪੁਣੇ ''ਚ ਜੰਮੇ ਗੁਪਤੇ ਮਹਾਰਾਸ਼ਟਰ ਦੇ ਕ੍ਰਿਕਟਰ ਮਧੁਕਰ ਸ਼ੰਕਰ ਦੇ ਪੁੱਤਰ ਹਨ ਅਤੇ ਪੇਸ਼ੇਵਰ ਕ੍ਰਿਕਟਰ ਹਨ ਜੋ ਮਿਡਿਲਸੇਕਸ ਅਤੇ ਗਲੂਸੇਸਟਰ ਲਈ ਖੇਡ ਚੁੱਕੇ ਹਨ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!