ਭਾਰਤ ਲਈ 100ਵਾਂ ਮੈਚ ਖੇਡਿਆ ਨਵਜੋਤ ਕੌਰ ਨੇ

Friday, May 19, 2017 12:17 PM
ਭਾਰਤ ਲਈ 100ਵਾਂ ਮੈਚ ਖੇਡਿਆ ਨਵਜੋਤ ਕੌਰ ਨੇ

ਹੈਮਿਲਟਨ— ਮਿਡਫੀਲਡਰ ਨਵਜੋਤ ਕੌਰ ਨੇ ਨਿਊਜ਼ੀਲੈਂਡ ਖਿਲਾਫ ਪੰਜ ਮੈਚਾਂ ਦੀ ਹਾਕੀ ਲੜੀ ਦੇ ਦੌਰਾਨ ਚੌਥੇ ਮੈਚ ਦੇ ਦੌਰਾਨ ਭਾਰਤ ਵੱਲੋਂ 100 ਮੈਚ ਖੇਡਣ ਦੀ ਉਪਲਬਧੀ ਹਾਸਲ ਕੀਤੀ। ਨਵਜੋਤ ਨੇ 2012 ''ਚ ਨਿਊਜ਼ੀਲੈਂਡ ਦੇ ਖਿਲਾਫ ਹੀ ਨੇਪੀਅਰ ''ਚ ਕੌਮਾਂਤਰੀ ਹਾਕੀ ''ਚ ਡੈਬਿਊ ਕੀਤਾ ਸੀ।
ਕਰੂਕਸ਼ੇਤਰ ''ਚ ਜੰਮੀ ਨਵਜੋਤ ਨੇ ਜੂਨੀਅਰ ਏਸ਼ੀਆ ਕੱਪ ਅਤੇ ਨੀਦਰਲੈਂਡ ''ਚ ਕੌਮਾਂਤਰੀ ਅੰਡਰ-21 ਟੂਰਨਾਮੈਂਟ ''ਚ ਚੰਗਾ ਪ੍ਰਦਰਸ਼ਨ ਕਰਕੇ ਸੀਨੀਅਰ ਟੀਮ ''ਚ ਜਗ੍ਹਾ ਬਣਾਈ ਸੀ। ਇਸ ਤੋਂ ਬਾਅਦ ਉਹ ਲਗਾਤਾਰ ਭਾਰਤੀ ਟੀਮ ਦਾ ਹਿੱਸਾ ਰਹੀ। ਇਸ ਦੌਰਾਨ ਨਵਜੋਤ ਨੇ ਹਾਕੀ ਵਿਸ਼ਵ ਲੀਗ ਸੈਮੀਫਾਈਨਲ, 17ਵੇਂ ਏਸ਼ੀਆਈ ਖੇਡ, 2016 ਰੀਓ ਓਲੰਪਿਕ, ਚੌਥੀ ਏਸ਼ੀਆਈ ਚੈਂਪੀਅਨਜ਼ ਟਰਾਫੀ ਅਤੇ ਮਹਿਲਾ ਹਾਕੀ ਵਿਸ਼ਵ ਲੀਗ ਰਾਊਂਡ 2 ''ਚ ਵੀ ਟੀਮ ਦੀ ਨੁਮਾਇੰਦਗੀ ਕੀਤੀ । ਇਸ ਤੋਂ ਪਹਿਲਾਂ ਡਿਫੈਂਡਰ ਸੁਨੀਤਾ ਲਾਕੜਾ ਨੇ ਤੀਜੇ ਮੈਚ ''ਚ ਆਪਣਾ 100ਵਾਂ ਮੈਚ ਖੇਡਿਆ ਸੀ ਜਿਸ ''ਚ ਭਾਰਤ ਨੂੰ 2-3 ਨਾਲ ਹਾਰ ਝਲਣੀ ਪਈ ਸੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!