ਭਾਰਤ 6 ਜੂਨ ਨੂੰ ਨੇਪਾਲ ਨਾਲ ਖੇਡੇਗਾ ਦੋਸਤਾਨਾ ਮੈਚ

Friday, May 19, 2017 11:39 PM
ਭਾਰਤ 6 ਜੂਨ ਨੂੰ ਨੇਪਾਲ ਨਾਲ ਖੇਡੇਗਾ ਦੋਸਤਾਨਾ ਮੈਚ

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਲੇਬਨਾਨ ਨਾਲ ਦੋਸਤਾਨਾ ਮੈਚ ਰੱਦ ਹੋਣ ਤੋਂ ਬਾਅਦ ਹੁਣ 6 ਜੂਨ ਨੂੰ ਮੁੰਬਈ ਦੇ ਅੰਧੇਰੀ ਸਪੋਰਟਸ ਕੰਪਲੈਕਸ ਵਿਚ ਨੇਪਾਲ ਫੁੱਟਬਾਲ ਟੀਮ ਨਾਲ ਦੋਸਤਾਨਾ ਮੈਚ ਖੇਡੇਗੀ। ਅਖਿਲ ਭਾਰਤੀ ਫੁੱਟਬਾਲ ਸੰਘ (ਏ.ਆਈ.ਐੱਫ.ਐੈੱਫ.) ਨੇ ਸ਼ੁੱਕਰਵਾਰ ਨੂੰ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਾਰਤ ਤੇ ਨੇਪਾਲ ਵਿਚਾਲੇ ਇਹ ਦੋਸਤਾਨਾ ਮੈਚ 6 ਜੂਨ ਨੂੰ ਮੁੰਬਈ ਵਿਚ ਖੇਡਿਆ ਜਾਵੇਗਾ। ਏ.ਆਈ.ਐੱਫ.ਐੱਫ. ਨੇ ਲੇਬਨਾਨ ਦੇ ਸਥਾਨ ''ਤੇ ਨੇਪਾਲ ਨੂੰ ਇਸ ਮੈਚ ਲਈ ਸੰਪਰਕ ਕੀਤਾ ਸੀ। ਅਖਿਲ ਨੇਪਾਲ ਫੁੱਟਬਾਲ ਸੰਘ (ਏ.ਐੱਨ.ਐੱਫ.) ਦੀ ਅਧਿਕਾਰਕ ਵੈੱਬਸਾਈਟ ਵਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਸੀ।

ਇਹ ਦੋਸਤਾਨਾ ਮੈਚ ਦੋਵੇਂ ਟੀਮਾਂ ਲਈ ਏਸ਼ੀਅਨ ਕੱਪ-2019 ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਅਹਿਮ ਹੈ। ਭਾਰਤ ਨੂੰ 13 ਜੂਨ ਨੂੰ ਕਿਰਗਿਸਤਾਨ ਨਾਲ ਕੁਆਲੀਫਾਈਇਰ ਮੈਚ ਖੇਡਣਾ ਹੈ। ਭਾਰਤ ਨੂੰ ਪਹਿਲਾਂ 7 ਜੂਨ ਨੂੰ ਲੇਬਨਾਨ ਨਾਲ ਦੋਸਤਾਨਾ ਕੌਮਾਂਤਰੀ ਮੈਚ ਖੇਡਣਾ ਸੀ ਪਰ ਵੀਜ਼ਾ ਕਾਰਨਾਂ ਨਾਲ ਉਸ ਨੇ ਆਖਰੀ ਸਮੇਂ ਵਿਚ ਭਾਰਤ ਦੌਰੇ ''ਤੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ।

ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕੋਂਸਟੇਨਟਾਈਨ ਨੇ ਕਿਹਾ ਕਿ ਲੇਬਨਾਨ ਦੇ ਮੈਚ ਤੋਂ ਆਖਰੀ ਸਮੇਂ ਹਟਣ ਨਾਲ ਸਾਡੀਆਂ ਤਿਆਰੀਆਂ ਨੂੰ ਝਟਕਾ ਲੱਗਾ ਹੈ। ਆਖਰੀ ਸਮੇਂ ''ਤੇ ਸਾਡੇ ਲਈ ਕਿਸੇ ਟੀਮ ਨੂੰ ਲੱਭਣਾ ਮੁਸ਼ਕਿਲ ਸੀ, ਕਿਉਂਕਿ ਸਾਰਿਆਂ ਦੇ ਆਪਣੇ-ਆਪਣੇ ਪ੍ਰੋਗਰਾਮ ਹਨ ਪਰ ਮੈਂ ਅਖਿਲ ਭਾਰਤੀ ਫੁੱਟਬਾਲ ਸੰਘ ਦੀ ਸ਼ਲਾਘਾ ਕਰਨਾ ਚਾਹੁੰਦਾ ਹੈ, ਜਿਨ੍ਹਾਂ ਨੇ ਇੰਨੇ ਘੱਟ ਸਮੇਂ ਵਿਚ ਸਾਡੇ ਲਈ ਕੌਮਾਂਤਰੀ ਦੋਸਤਾਨਾ ਮੈਚ ਦਾ ਪ੍ਰਬੰਧ ਕਰ ਦਿੱਤਾ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!