ਸਿਆਸੀ ਰੰਜਿਸ਼ ਨੂੰ ਲੈ ਕੇ ਕਿਸੇ ਵੀ ਵਰਕਰ ਨਾਲ ਧੱਕਾ ਹੋਇਆ ਤਾਂ ਇਨਸਾਫ਼ ਲਈ ਕੇਸ ਆਪ ਲੜਾਂਗਾ : ਮਜੀਠੀਆ

Friday, April 21, 2017 6:26 AM
ਸਿਆਸੀ ਰੰਜਿਸ਼ ਨੂੰ ਲੈ ਕੇ ਕਿਸੇ ਵੀ ਵਰਕਰ ਨਾਲ ਧੱਕਾ ਹੋਇਆ ਤਾਂ ਇਨਸਾਫ਼ ਲਈ ਕੇਸ ਆਪ ਲੜਾਂਗਾ : ਮਜੀਠੀਆ

ਕੱਥੂਨੰਗਲ - ਸਾਬਕਾ ਮੰਤਰੀ ਅਤੇ ਹਲਕਾ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਾਝੇ ''ਚ ਲੋਕਾਂ ਅਤੇ ਪਾਰਟੀ ਦੇ ਕਿਸੇ ਵੀ ਵਰਕਰ ਨਾਲ ਸਿਆਸੀ ਰੰਜਿਸ਼ ਨੂੰ ਲੈ ਕੇ ਧੱਕਾ ਜਾਂ ਬੇਇਨਸਾਫ਼ੀ ਹੋਈ ਤਾਂ ਪਹਿਲਾਂ ਉਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਅਤੇ ਜੇ ਫਿਰ ਵੀ ਇਨਸਾਫ਼ ਨਾ ਮਿਲਿਆ ਤਾਂ ਕਾਨੂੰਨੀ ਚਾਰਾਜੋਈ ਲਈ ਉਨ੍ਹਾਂ ਕੇਸਾਂ ਨੂੰ ਆਪ ਲੜਦਿਆਂ ਉੱਚ ਅਦਾਲਤਾਂ ਤੱਕ ਲਿਜਾਇਆ ਜਾਵੇਗਾ ਤੇ ਲੋਕਾਂ ਨੂੰ ਹਰ ਹਾਲ ''ਚ ਇਨਸਾਫ਼ ਦਿਵਾਇਆ ਜਾਵੇਗਾ।
ਸ. ਮਜੀਠੀਆ ਹਲਕਾ ਮਜੀਠਾ ਦੇ ਪਿੰਡ ਰੂਪੋਵਾਲੀ ਕਲਾਂ ਵਿਖੇ ਦੌਰਾ ਕਰਦਿਆਂ ਲੋਕਾਂ ਦਾ ਧੰਨਵਾਦ ਕਰਨ ਆਏ ਸਨ, ਨੇ ਇਹ ਵੀ ਕਿਹਾ ਕਿ ਉਕਤ ਕਿਸਮ ਦੀਆਂ ਰਿੱਟਾਂ ਵਿਚ ਉਹ ਅਧਿਕਾਰੀ ਜੋ ਗਲਤ ਕੰਮ ਜਾਂ ਵਧੀਕੀਆਂ ਲਈ ਜ਼ਿੰਮੇਵਾਰ ਹੋਣਗੇ, ਨੂੰ ਵੀ ਨਿਸ਼ਾਨੇ ''ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਧੱਕੇਸ਼ਾਹੀ ਜਾਂ ਵਿਰੋਧੀਆਂ ''ਤੇ ਸਿਆਸੀ ਰੰਜਿਸ਼ ਅਤੇ ਬਦਲਾਖੋਰੀ ਅਧੀਨ ਝੂਠੇ ਕੇਸ ਦਰਜ ਕਰਨ ਦੀ ਥਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਹਨ, ਨੂੰ ਪੂਰਾ ਕਰਨ ਅਤੇ ਉਸਾਰੂ ਕੰਮਾਂ ਵੱਲ ਧਿਆਨ ਦੇਵੇ।
ਸ. ਮਜੀਠੀਆ ਨੇ ਕਿਸਾਨ ਖੁਦਕੁਸ਼ੀਆਂ ਦੀ ਵੱਧ ਰਹੀ ਸੰਖਿਆ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੇ ਬਣਨ ਦੇ ਇਕ ਮਹੀਨੇ ਦੌਰਾਨ ਹੀ 2 ਦਰਜਨ ਤੋਂ ਵੱਧ ਕਿਸਾਨਾਂ ਵੱਲੋਂ ਖੁਦਕੁਸ਼ੀ ਦੇ ਰਾਹ ਪੈਣਾ ਸਮਾਜ ਅਤੇ ਰਾਜ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਹੁਣ ਮਾਹਿਰਾਂ ਦੀਆਂ ਕਮੇਟੀਆਂ ਬਣਾਉਂਦਿਆਂ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਤੋਂ ਯੂ-ਟਰਨ ਲੈਣ ਨਾਲ ਇਨ੍ਹਾਂ ਦੇ ਝਾਂਸੇ ਵਿਚ ਆਏ ਕਿਸਾਨ ਆਪਣੇ-ਆਪ ਨੂੰ ਠੱਗੇ ਗਏ ਮਹਿਸੂਸ ਕਰ ਰਹੇ ਹਨ ਅਤੇ ਸਰਕਾਰ ਦੀ ਇਸ ਗੈਰ-ਸੰਜੀਦਗੀ ਕਾਰਨ ਖੁਦਕੁਸ਼ੀਆਂ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇ ਯੂ. ਪੀ. ਵਿਚ ਪਹਿਲੀ ਕੈਬਨਿਟ ਮੀਟਿੰਗ ਦੌਰਾਨ ਕਰਜ਼ਾ ਮੁਆਫ਼ੀ ਦਾ ਫੈਸਲਾ ਹੋ ਸਕਦਾ ਹੈ ਤਾਂ ਪੰਜਾਬ ਵਿਚ ਕਿਉਂ ਨਹੀਂ, ਜਦ ਕਿ ਕਾਂਗਰਸ ਵੱਲੋਂ ਸਭ ਹਾਲਾਤ ਨੂੰ ਜਾਣਦਿਆਂ ਵੀ ਚੋਣਾਂ ਦੌਰਾਨ ਕਰਜ਼ਾ ਮੁਆਫ਼ੀ ਨੂੰ ਪੂਰੇ ਜ਼ੋਰ ਨਾਲ ਪ੍ਰਚਾਰਿਆ ਗਿਆ ਸੀ। ਕੀ ਉਹ ਸਭ ਕੁਝ ਸਿਰਫ਼ ਵੋਟਾਂ ਬਟੋਰਨ ਲਈ ਹੀ ਸੀ?ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!