ਅੱਜ ਪੀ. ਯੂ. ''ਚ ਹੋਵੇਗਾ ਕਲਾਸਾਂ ਦਾ ਬਾਈਕਾਟਹਿੰਸਾ ਦਾ ਡਰ, ਛਾਉਣੀ ਬਣਿਆ ਵੀ. ਸੀ. ਦਫਤਰ

Friday, April 21, 2017 8:02 AM
ਅੱਜ ਪੀ. ਯੂ. ''ਚ ਹੋਵੇਗਾ ਕਲਾਸਾਂ ਦਾ ਬਾਈਕਾਟਹਿੰਸਾ ਦਾ ਡਰ, ਛਾਉਣੀ ਬਣਿਆ ਵੀ. ਸੀ. ਦਫਤਰ

ਚੰਡੀਗੜ੍ਹ (ਰਸ਼ਮੀ ਹੰਸ) - ਫੀਸ ਵਾਧੇ ਦੇ ਮੁੱਦੇ ''ਤੇ ਸ਼ੁੱਕਰਵਾਰ ਨੂੰ ਪੰਜਾਬ ਯੂਨੀਵਰਸਿਟੀ ''ਚ ਐੱਸ. ਐੱਫ. ਐੱਸ. ਐੱਸ. ਐੱਫ. ਆਈ. ਤੇ ਪੀ. ਐੱਸ. ਯੂ. (ਲਲਕਾਰ) ਵੱਲੋਂ ਯੂਨੀਵਰਸਿਟੀ ਬੰਦ ਸਬੰਧੀ ਕਲਾਸਾਂ ਦਾ ਬਾਈਕਾਟ ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਐੱਸ. ਐੱਫ. ਐੱਸ. ਦੇ ਅੰਮ੍ਰਿਤਪਾਲ ਨੇ ਕਿਹਾ ਕਿ ਫੀਸ ਵਾਧੇ ਸਬੰਧੀ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਅਸੀਂ ਪਹਿਲਾਂ ਵੀ ਸ਼ਾਂਤੀਪੂਰਵਕ ਹੀ ਪ੍ਰਦਰਸ਼ਨ ਕੀਤਾ ਹੈ ਤੇ ਇਹ ਅਥਾਰਟੀ ''ਤੇ ਹੀ ਨਿਰਭਰ ਕਰਦਾ ਹੈ ਕਿ ਉਨ੍ਹਾਂ ਦਾ ਵਿਵਹਾਰ ਕਿਸ ਤਰ੍ਹਾਂ ਦਾ ਰਹਿੰਦਾ ਹੈ।
ਅੰਮ੍ਰਿਤਪਾਲ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਆਰਟਸ, ਸਾਇੰਸ ਆਦਿ ਵਿਭਾਗਾਂ ਤੋਂ ਕਲਾਸਾਂ ਦਾ ਬਾਈਕਾਟ ਕਰਵਾਇਆ ਜਾਵੇਗਾ। ਫਿਰ 10 ਵਜੇ ਤੋਂ ਵੀ. ਸੀ. ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਏਗਾ। ਇਸ ਵਾਰ ਫੀਸ ਰੋਲ ਬੈਕ ਮੁੱਦੇ ''ਤੇ ਜੁਆਇੰਟ ਵਿਦਿਆਰਥੀ ਐਕਸ਼ਨ ਕਮੇਟੀ ਨਾਲ ਐੱਨ. ਐੱਸ. ਯੂ. ਆਈ., ਸੋਈ, ਵਿਦਿਆਰਥੀ ਕਾਊਂਸਲ, ਏ. ਬੀ. ਵੀ. ਪੀ. ਤੇ ਇਨਸੋ ਵੱਖ ਹੋ ਕੇ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਤਰ੍ਹਾਂ ਐੱਸ. ਐੱਫ. ਐੱਸ. ਦੀ ਬੰਦ ਦੀ ਕਾਲ ''ਚ ਇਹ ਵਿਦਿਆਰਥੀ ਸੰਗਠਨ ਨਾਲ ਨਹੀਂ ਹਨ।
ਕਾਲਜ ਬੰਦ ਰਹਿਣ ਦੇ ਪੋਸਟਰ ਨੋਟਿਸ ਬੋਰਡ ''ਤੇ ਲਾਏ
ਚੰਡੀਗੜ੍ਹ, 20 ਅਪ੍ਰੈਲ (ਰਸ਼ਮੀ)-ਫੀਸ ਵਾਧੇ ਨੂੰ ਲੈ ਕੇ ਵੀਰਵਾਰ ਨੂੰ ਆਇਸਾ ਦੇ ਮੈਂਬਰਾਂ ਨੇ ਕਾਲਜਾਂ ''ਚ ਜਾ ਕੇ ਕਾਲਜ ਬੰਦ ਰਹਿਣ ਦੇ ਪੋਸਟਰ ਨੋਟਿਸ ਬੋਰਡ ''ਤੇ ਲਾਏ। ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵਿਜੇ ਨੇ ਕਿਹਾ ਕਿ ਐਸੋਸੀਏਸ਼ਨ ਦਾ ਮਕਸਦ ਫੀਸ ਵਾਧੇ ਨੂੰ ਵਾਪਸ ਕਰਵਾਉਣਾ ਹੈ ਤੇ ਉਹ ਇਸ ਲਈ ਉਦੋਂ ਤਕ ਡਟੇ ਰਹਿਣਗੇ, ਜਦੋਂ ਤਕ ਪੀ. ਯੂ. ਪ੍ਰਸ਼ਾਸਨ ਆਪਣਾ ਫੈਸਲਾ ਵਾਪਸ ਨਹੀਂ ਲੈਂਦਾ। ਪੀ. ਯੂ. ਬੰਦ ''ਚ ਸ਼ਹਿਰ ਦੇ ਜ਼ਿਆਦਾਤਰ ਕਾਲਜਾਂ ਦੇ ਵਿਦਿਆਰਥੀ ਸ਼ਾਮਲ ਹੋਣਗੇ। ਇਨ੍ਹਾਂ ''ਚ ਪੀ. ਜੀ. ਜੀ. ਸੀ. ਜੀ.-42, ਪੀ. ਜੀ. ਜੀ. ਸੀ.-11, ਪੀ. ਜੀ. ਜੀ. ਸੀ. ਜੀ.-11, ਡੀ. ਏ. ਵੀ.-10, ਖਾਲਸਾ ਕਾਲਜ-26, ਪੀ. ਜੀ. ਜੀ. ਸੀ.-46 ਆਦਿ ਦੇ ਵਿਦਿਆਰਥੀ ਸ਼ਾਮਲ ਹੋਣਗੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!