ਫੀਸ ਵਾਧਾ ਵਿਵਾਦ: 25 ਅਪ੍ਰੈਲ ਨੂੰ ਪੀ.ਯੂ. ਦੇ ਪ੍ਰਿੰਸੀਪਲ ਨਾਲ ਮਿਲਣਗੇ ਪੰਜਾਬ ਦੇ ਮੰਤਰੀ

Friday, April 21, 2017 10:20 PM
ਫੀਸ ਵਾਧਾ ਵਿਵਾਦ: 25 ਅਪ੍ਰੈਲ ਨੂੰ ਪੀ.ਯੂ. ਦੇ ਪ੍ਰਿੰਸੀਪਲ ਨਾਲ ਮਿਲਣਗੇ ਪੰਜਾਬ ਦੇ ਮੰਤਰੀ

ਚੰਡੀਗੜ੍ਹ— ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 25 ਅਪ੍ਰੈਲ ਨੂੰ ਪੰਜਾਬ ਯੂਨੀਵਰਸਿਟੀ ਦੇ ਪ੍ਰਿੰਸੀਪਲ ਦੇ ਨਾਲ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ਦੇ ਮੁੱਦੇ ''ਤੇ ਚਰਚਾ ਕਰਨਗੇ। ਉਥੇ ਫੀਸ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਹੈ।

ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ, ''''ਮੈਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਪੰਜਾਬ ਯੂਨੀਵਰਸਿਟੀ ਦੇ ਪ੍ਰਿੰਸੀਪਲ ਅਰੁਣ ਕੁਮਾਰ ਗਰੋਵਰ ਦੇ ਵਿਚਕਾਰ ਬੈਠਕ ਤੈਅ ਕਰਵਾਈ ਹੈ। ਇਸ ਮੁੱਦੇ ਨੂੰ ਲੈ ਕੇ ਇਹ ਚਰਚਾ 25 ਅਪ੍ਰੈਲ ਨੂੰ ਹੋਵੇਗੀ।'''' ਚੰਨੀ ਨੇ ਯੂਨੀਵਰਸਿਟੀ ਦੇ ਕੰਪਲੈਕਸ ''ਚ ਪੀ.ਯੂ. ਅਧਿਕਾਰੀਆਂ ਤੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਪ੍ਰਿੰਸੀਪਲ ਅਰੁਣ ਕੁਮਾਰ ਗਰੋਵਰ ਨੇ ਯੂਨੀਵਰਸਿਟੀ ਦੀ ਸਥਿਤੀ ਬਾਰੇ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਸੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!