ਭਾਰਤ-ਪਾਕਿ ਸੁਰੱਖਿਆ ਅਧਿਕਾਰੀਆਂ ਦੀ ਹੋਈ ਬੈਠਕ

Friday, April 21, 2017 9:58 AM
ਭਾਰਤ-ਪਾਕਿ ਸੁਰੱਖਿਆ ਅਧਿਕਾਰੀਆਂ ਦੀ ਹੋਈ ਬੈਠਕ

ਫਾਜ਼ਿਲਕਾ— ਕੌਮਾਂਤਰੀ ਭਾਰਤ-ਪਾਕਿ ਸਰਹੱਦ ਦੀ (ਮਹਾਵੀਰ) ਸਾਦਕੀ ਚੌਕੀ ''ਤੇ ਦੋਹਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੀ ਮਹੀਨਾਵਾਰ ਬੈਠਕ ਪਾਕਿਸਤਾਨੀ ਖੇਤਰ ''ਚ ਸੁਲੇਮਾਨਕੀ ਸਥਿਤ ਬੈਠਕ ਹਾਲ ''ਚ ਹੋਈ। ਭਾਰਤ ਵਲੋਂ ਗਏ ਸਰਹੱਦ ਸੁਰੱਖਿਆ ਬਲ ਦੇ ਕਮਾਂਡੇਂਟ ਮੁਰਾਰੀ ਪ੍ਰਸਾਦ ਸਿੰਘ ਅਤੇ ਉਨ੍ਹਾਂ ਦੇ ਹੋਰ ਸਾਥੀ ਅਧਿਕਾਰੀਆਂ ਏ. ਕੇ. ਸਿੰਘ, ਰਣਜੀਤ ਸਿੰਘ, ਅਭਿਨਵ ਸਿੰਘ ਅਤੇ ਆਰ. ਕੇ. ਡਾਗਰ ਦਾ ਪਾਕਿਸਤਾਨ ਰੇਂਜਰਸ ਦੇ ਵਿੰਗ ਕਮਾਂਡਰ ਅਫਜਲ ਚੌਧਰੀ ਅਤੇ ਹੋਰ ਅਧਿਕਾਰੀਆਂ ਨੇ ਪਾਕਿ ਸਰਹੱਦ ''ਤੇ ਸਵਾਗਤ ਕੀਤਾ। ਪਾਕਿ ਰੇਂਜਰਾਂ ਨੇ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ।
ਬੈਠਕ ਤੋਂ ਬਾਅਦ ਬੀ. ਐਸ. ਐਫ. ਦੇ ਹਵਾਲੇ ਤੋਂ ਜਾਣਕਾਰੀ ਦਿੰਦੇ ਹੋਏ ਬੀ. ਐਸ. ਐਫ. ਕੋ-ਆਰਡੀਨੇਟਰ ਲੀਲਾਧਰ ਸ਼ਰਮਾ ਨੇ ਦੱਸਿਆ ਬੈਠਕ ''ਚ ਇਸ ਗੱਲ ''ਤੇ ਸਹਿਮਤੀ ਬਣਾਈ ਗਈ ਕਿ ਦੋਹਾਂ ਦੇਸ਼ਾਂ ਵਲੋਂ ਜ਼ੀਰੋ ਲਾਈਨ ਤੋਂ 150 ਮੀਟਰ ਦੀ ਦੂਰੀ ਤੱਕ ਕੋਈ ਮੋਰਚਾ ਨਹੀਂ ਬਣਾਇਆ ਜਾਵੇਗਾ। ਦੋਹਾਂ ਦੇਸ਼ਾਂ ਵਲੋਂ ਕਣਕ ਦੀ ਕਟਾਈ ਦੌਰਾਨ ਸੁਰੱਖਿਆ ਹੋਰ ਵਧਾਉਣ ਅਤੇ ਕਿਸਾਨਾਂ ਨੂੰ ਕਣਕ ਦੀ ਨਾੜ ਨਾ ਸਾੜਨ ਦੇ ਹੁਕਮ ਦਿੱਤੇ ਜਾਣਗੇ। ਸਰਹੱਦ ''ਤੇ ਹਰ ਦਿਨ ਹੋਣ ਵਾਲੀ ਰੀਟਰੀਟ ਸੈਰੇਮਨੀ ਨੂੰ ਜ਼ੀਰੋ ਲਾਈਨ ਕੋਲ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!