ਬੀ. ਐੱਡ. ਫਰੰਟ ਵੱਲੋਂ ਘੱਟ ਨਫਰੀ ਸਕੂਲ ਬੰਦ ਕਰਨ ਸਬੰਧੀ ਸਰਕਾਰ ਦੇ ਫੈਸਲੇ ਦੀ ਨਿੰਦਾ

Friday, April 21, 2017 9:19 AM
ਬੀ. ਐੱਡ. ਫਰੰਟ ਵੱਲੋਂ ਘੱਟ ਨਫਰੀ ਸਕੂਲ ਬੰਦ ਕਰਨ ਸਬੰਧੀ ਸਰਕਾਰ ਦੇ ਫੈਸਲੇ ਦੀ ਨਿੰਦਾ

ਬਾਬਾ ਬਕਾਲਾ ਸਾਹਿਬ, (ਰਾਕੇਸ਼) - ਬੀ. ਐੱਡ. ਅਧਿਆਪਕ ਫਰੰਟ (ਪੰਜਾਬ) ਦੀ ਜ਼ਿਲਾ ਇਕਾਈ ਵੱਲੋਂ ਪ੍ਰਧਾਨ ਸੁਖਜਿੰਦਰ ਸਿੰਘ ਸਠਿਆਲਾ ਦੀ ਅਗਵਾਈ ਹੇਠ ਇਕ ਵਫਦ ਨੇ ਡੀ. ਪੀ. ਆਈ. ਸੈਕੰਡਰੀ ਤੇ ਐਲੀਮੈਂਟਰੀ ਨੂੰ ਜ਼ਿਲਾ ਸਿੱਖਿਆ ਅਫਸਰਾਂ ਰਾਹੀਂ ਮੰਗ ਪੱਤਰ ਭੇਜੇ। ਇਸ ਦੌਰਾਨ ਜ਼ਿਲਾ ਸਿੱਖਿਆ ਅਫਸਰਾਂ ਨਾਲ ਹੋਈ ਮੀਟਿੰਗ ਦੌਰਾਨ ਅਧਿਆਪਕ ਆਗੂਆਂ ਨੇ ਰੋਸ ਜ਼ਾਹਿਰ ਕੀਤਾ ਕਿ ਪੰਜਾਬ ਸਰਕਾਰ ਪਿੰਡਾਂ ਵਿਚਲੇ ਉਨ੍ਹਾਂ ਸਕੂਲਾਂ ਨੂੰ ਬੰਦ ਕਰਨ ਦੇ ਮੂਡ ''ਚ ਹੈ, ਜਿਨ੍ਹਾਂ ''ਚ ਬੱਚਿਆਂ ਦੀ ਨਫਰੀ 20 ਤੋਂ ਘੱਟ ਹੈ। ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰਦਿਆਂ ਉਨ੍ਹਾਂ ਨੇ ਮੰਗ ਕੀਤੀ ਕਿ ਸਕੂਲ ਬੰਦ ਕਰਨ ਦੀ ਬਜਾਏ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ ਅਤੇ ਸਕੂਲਾਂ ਵਿਚਲੀਆਂ ਖਾਲੀ ਪਈ ਅਸਾਮੀਆਂ ਨੂੰ ਭਰਿਆ ਜਾਵੇ।
ਸਕੂਲ ਬੰਦ ਕਰਨ ਦੀ ਨੀਤੀ ਨੂੰ ਸਿੱਖਿਆ ਪ੍ਰਤੀ ਮਾਰੂ ਫੈਸਲਾ ਕਰਾਰ ਦਿੰਦਿਆਂ ਆਗੂਆਂ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਦੀ ਨਿੱਜੀ ਹੋਂਦ ਬਰਕਰਾਰ ਰੱਖੀ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਸਰਕਾਰ ਵੱਲੋਂ ਇਕ ਕੰਪਲੈਕਸ ਵਾਲੇ ਸਕੂਲਾਂ ਦਾ ਵੇਰਵਾ ਮੰਗਿਆ ਗਿਆ ਸੀ, ਜਿਸ ''ਤੇ ਅਧਿਆਪਕ ਫਰੰਟ ਨੇ ਕਿਹਾ ਕਿ ਜੇਕਰ ਸਕੂਲ ਕਲੱਬ ਕੀਤੇ ਜਾਂਦੇ ਹਨ ਤਾਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਜ਼ਿਲਾ ਐਲੀਮੈਂਟਰੀ ਸਿੱਖਿਆ ਅਫਸਰ ਨਾਲ ਹੋਈ ਮੀਟਿੰਗ ਦੌਰਾਨ ਅਧਿਆਪਕਾਂ ਦੇ ਬਕਾਏ ਕਲੀਅਰ ਕਰਨ, ਗੈਰ-ਵਿੱਦਿਅਕ ਡਿਊਟੀਆਂ ਕੱਟਣ, ਸਕੂਲੀ ਬੱਚਿਆਂ ਨੂੰ ਕਿਤਾਬਾਂ ਮੁਹੱਈਆ ਕਰਵਾਉਣ, ਬਿਜਲੀ ਦੇ ਬਿੱਲ, 2004 ਤੋਂ ਬਾਅਦ ਭਰਤੀ ਹੋਏ ਅਧਿਆਪਕਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਆਦਿ ਮਸਲਿਆਂ ''ਤੇ ਵਿਚਾਰ ਕੀਤੀ ਗਈ ਅਤੇ ਇਹ ਵੀ ਮੰਗ ਕੀਤੀ ਗਈ ਕਿ ਮਹਿਲਾ ਅਧਿਆਪਕਾਂ ਦੀਆਂ ਬੀ. ਐੱਲ. ਓ. ਡਿਊਟੀਆਂ ਰੱਦ ਕੀਤੀਆਂ ਜਾਣ। ਪੰਜਾਬ ਸਿੱਖਿਆ ਵਿਭਾਗ ਨੂੰ ਡੀ. ਈ. ਓ. ਐਲੀਮੈਂਟਰੀ ਰਾਹੀਂ ਮੰਗ ਪੱਤਰ ਪੇਸ਼ ਕਰ ਕੇ ਉਕਤ ਜਾਇਜ਼ ਮੰਗਾਂ ਮੰਨਣ ਦੀ ਬੇਨਤੀ ਕੀਤੀ ਗਈ।
ਇਸ ਮੌਕੇ ਨਰੇਸ਼ ਕੁਮਾਰ ਸੀਨੀ. ਮੀਤ ਪ੍ਰਧਾਨ, ਕੰਵਰਜੀਤ ਸਿੰਘ ਜੰਡਿਆਲਾ, ਸੂਬਾਈ ਆਗੂ ਕਰਨਜੀਤ ਸਿੰਘ ਮਜੀਠਾ, ਮੀਤ ਪ੍ਰਧਾਨ ਚੰਨਦੀਪ ਸਿੰਘ ਬੁਤਾਲਾ, ਜਨਰਲ ਸਕੱਤਰ ਅਜੇ ਡੋਗਰਾ, ਰਮਿੰਦਰਾ, ਗੁਰਦੇਵ ਸਿੰਘ, ਬਿਕਰਮਜੀਤ ਸਿੰਘ, ਅਰਵਿੰਦ ਕੁਮਾਰ, ਗੁਰਵਿੰਦਰ ਝੰਡੇਰ, ਸਰਵਣ ਅਜਨਾਲਾ, ਤਲਵਿੰਦਰ ਵੀਰ ਸਿੰਘ ਬੁੱਟਰ, ਸਰਬਜੀਤ ਕੁਮਾਰ, ਦਿਲਬਾਗ ਰਾਏ, ਕੰਵਲਜੀਤ ਸਿੰਘ ਜੋਸਨ, ਬਿਕਰਮਜੀਤ ਸਿੰਘ, ਗੁਲਸ਼ਨ ਕੁਮਾਰ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!