ਅਮਰਿੰਦਰ ਨੇ ਕਿਹਾ ਕਿ ਪੰਜਾਬ ਪਾਕਿਸਤਾਨ ਅਤੇ ਨੇਪਾਲ ਨੂੰ ਦੇਵੇ ਬਿਜਲੀ

Friday, April 21, 2017 5:47 PM
ਅਮਰਿੰਦਰ ਨੇ ਕਿਹਾ ਕਿ ਪੰਜਾਬ ਪਾਕਿਸਤਾਨ ਅਤੇ ਨੇਪਾਲ ਨੂੰ ਦੇਵੇ ਬਿਜਲੀ

ਪਟਿਆਲਾ(ਇੰਦਰਜੀਤ ਬਖਸ਼ੀ)—ਕੈਪਟਨ ਅਮਰਿੰਦਰ ਸਿੰਘ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਹੋਈ ਮੁਲਾਕਾਤ ''ਚ ਅਮਰਿੰਦਰ ਵੱਲੋਂ ਪਾਕਿਸਤਾਨ ਅਤੇ ਨੇਪਾਲ ਨੂੰ ਬਿਜਲੀ ਸਪਲਾਈ ਕਰਨ ਦੀ ਮਨਜ਼ੂਰੀ ਮੰਗੀ ਗਈ, ਜਿਸ ''ਤੇ ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ ਵੀਨੂ ਪ੍ਰਸ਼ਾਦ ਨੇ ਕਿਹਾ ਕਿ ਪੰਜਾਬ ਕੋਲ ਇਸ ਸਮੇਂ 1000 ਯਿਨਟ ਉਪਲਬਧ ਹੈ। ਜਿਸ ਨੂੰ ਉਹ ਨੇਪਾਲ ਅਤੇ ਪਾਕਿਸਤਾਨ ਨੂੰ ਦੇ ਸਕਦਾ ਹੈ। ਇਸ ਦੇ ਲਈ ਉਨ੍ਹਾਂ ਵੱਲੋਂ ਪੂਰੀ ਤਿਆਰੀ ਵੀ ਕਰ ਲਈ ਗਈ ਹੈ।
ਵੀਨੂ ਪ੍ਰਸ਼ਾਦ ਨੇ ਕਿਹਾ ਕਿ ਜੇਕਰ ਕੇਂਦਰ ਉਨ੍ਹਾਂ ਨੂੰ ਪਾਕਿਸਤਾਨ ਬਿਜਲੀ ਦੇਣ ਲਈ ਮਨਜ਼ੂਰੀ ਦੇਣ ਲਈ ਤਿਆਰ ਹੈ ਤਾਂ ਉਹ ਕੁਝ ਹੀ ਸਮੇਂ ''ਚ ਇਹ ਗੋਇੰਦਵਾਲ ਪਲਾਂਟ ਤੋਂ ਪਾਕਿਸਤਾਨ ਦਾ ਰਸਤਾ ਬਹੁਤ ਘੱਟ ਹੈ ਅਤੇ ਇਹ ਪਲਾਂਟ 540 ਯਿਨਟ ਦਾ ਹੈ ਅਤ। ਉਨ੍ਹਾਂ ਨੇ ਇਸ ਦੇ ਨਾਲ ਗਰਮੀ ਦੌਰਾਨ ਖੇਤਾਂ ''ਚ ਕਿਸਾਨਾਂ ਦੀਆਂ ਫਸਲਾਂ ''ਚ ਅੱਗ ਲੱਗਣ ''ਤੇ ਬੋਲਦੇ ਹੋਏ ਕਿਹਾ ਕਿ ਇਸ ਦੇ ਲਈ ਪਾਲਿਸੀ ਬਣਾਈ ਗਈ ਹੈ। ਜਿਸ ''ਚ ਏਕੜ 8 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਜੋ ਵੀ ਕਿਸਾਨ ਅਪਲਾਈ ਕਰਦਾ ਹੈ ਉਸ ਨੂੰ ਇਹ ਪੈਸੇ ਦਿੱਤੇ ਜਾਂਦੇ ਹਨ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਗਰਮੀ ਵਧਣ ਨਾਲ ਬਿਜਲੀ ਦੀ ਮੰਗ ਵੀ ਪਿਛਲੇ ਸਾਲ ਨੂੰ ਲੈ ਕੇ ਇਸ ਸਾਲ 10 ਫੀਸਦੀ ਤੱਕ ਵਧ ਗਈ ਹੈ। ਇਸ ਵਾਰ 1200 ਯੂਨਿਟ ਜ਼ਿਆਦਾ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!