ਭੋਗ ''ਚ ਸ਼ਾਮਲ ਹੋਣ ਜਾ ਰਹੇ ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ, ਪਤਨੀ ਦੀ ਮੌਤ

Friday, April 21, 2017 1:49 PM
ਭੋਗ ''ਚ ਸ਼ਾਮਲ ਹੋਣ ਜਾ ਰਹੇ ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ, ਪਤਨੀ ਦੀ ਮੌਤ

ਬਠਿੰਡਾ— ਬਠਿੰਡਾ-ਮਾਨਸਾ ਮਾਰਗ ਸਥਿਤ ਅੰਡਰਬ੍ਰਿਜ ''ਚ ਬਜਰੀ ਨਾਲ ਭਰੀ ਟਰੈਕਟਰ-ਟਰਾਲੀ ਹੇਠਾਂ ਆ ਜਾਣ ਕਾਰਨ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਜ਼ਖਮੀ ਹੋ ਗਿਆ। ਉਕਤ ਪਤੀ-ਪਤਨੀ ਇਕ ਭੋਗ ਸਮਾਗਮ ''ਚ ਸ਼ਾਮਲ ਹੋਣ ਜਾ ਰਹੇ ਸਨ। ਸਹਾਰਾ ਜਨਸੇਵਾ ਅਤੇ 108 ਐਂਬੂਲੈਂਸ ਟੀਮ ਨੇ ਮ੍ਰਿਤਕਾ ਦੀ ਲਾਸ਼ ਅਤੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।
ਇਸ ਸੰਬੰਧੀ ਮ੍ਰਿਤਕਾ ਜਸਵੀਰ ਕੌਰ (48) ਦੇ ਪਤੀ ਜੱਗਾ ਸਿੰਘ (50) ਪੁੱਤਰ ਗੋਰਾ ਸਿੰਘ ਨਿਵਾਸੀ ਕੋਰੇਆਣਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਮੋਟਰਸਾਈਕਲ ''ਤੇ ਪਿੰਡ ਪਿਓਰੀ ਇਕ ਭੋਗ ਸਮਾਗਮ ''ਚ ਸ਼ਾਮਲ ਹੋਣ ਜਾ ਰਿਹਾ ਸੀ। ਸਵੇਰ ਨੂੰ ਲਗਭਗ 9:30 ਵਜੇ ਜਦੋਂ ਉਹ ਅੰਡਰਬ੍ਰਿਜ ਤੋਂ ਲੰਘ ਰਹੇ ਸਨ ਤਾਂ ਪਿੱਛੇ ਤੋਂ ਆ ਰਹੀ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਦੋਵੇਂ ਸੜਕ ''ਤੇ ਡਿੱਗ ਗਏ ਅਤੇ ਪਿੱਛੇ ਤੋਂ ਆ ਰਹੀ ਬਜਰੀ ਨਾਲ ਭਰੀ ਟਰੈਕਟਰ-ਟਰਾਲੀ ਉਸ ਦੀ ਪਤਨੀ ਦੇ ਉਪਰੋਂ ਲੰਘ ਗਈ, ਜਿਸ ਨਾਲ ਮੌਕੇ ''ਤੇ ਹੀ ਉਸ ਦੀ ਪਤਨੀ ਦੀ ਮੌਤ ਹੋ ਗਈ। ਪੁਲਸ ਨੇ ਜ਼ਖਮੀ ਦੇ ਬਿਆਨ ਦਰਜ ਕਰ ਕੇ ਟਰੈਕਟਰ-ਟਰਾਲੀ ਕਬਜ਼ੇ ''ਚ ਲੈ ਲਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!