ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 149 ਕੇਸ ਪਾਸ, 376 ਪੈਂਡਿੰਗ

Thursday, April 20, 2017 9:50 AM
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 149 ਕੇਸ ਪਾਸ, 376 ਪੈਂਡਿੰਗ

ਸ੍ਰੀ ਮੁਕਤਸਰ ਸਾਹਿਬ (ਪਵਨ)— ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵੱਖ-ਵੱਖ ਫਾਰਮ ਭਰਵਾਏ ਗਏ। ਇਸ ਯੋਜਨਾ ਦਾ ਲਾਭ ਲੈਣ ਲਈ ਵੱਖ-ਵੱਖ ਲਾਭਪਾਤਰੀਆਂ ਨੇ ਫਾਰਮ ਭਰੇ। ਇਸ ਯੋਜਨਾ ਤਹਿਤ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਤੋਂ 2,856 ਵਿਅਕਤੀਆਂ ਨੇ ਫਾਰਮ ਭਰੇ। ਇਸ ਉਪਰੰਤ 2 ਇੰਸਪੈਕਟਰਾਂ ਵੱਲੋਂ ਸਾਰੇ ਕੇਸਾਂ ਦੀ ਜਾਂਚ- ਪੜਤਾਲ ਕੀਤੀ ਗਈ ਅਤੇ 525 ਕੇਸ ਉਚ ਦਫ਼ਤਰ ਨੂੰ ਭੇਜੇ ਗਏ। ਇਨ੍ਹਾਂ ਵਿਚੋਂ 149 ਕੇਸ ਮੁੱਖ ਦਫ਼ਤਰ ਵੱਲੋਂ ਤੁਰੰਤ ਪਾਸ ਕਰ ਦਿੱਤੇ ਗਏ, ਜਦਕਿ ਬਾਕੀ 376 ਕੇਸ ਪੈਂਡਿੰਗ ਰੱਖ ਲਏ ਗਏ। ਇਸ ਸਕੀਮ ਤਹਿਤ ਅਜੇ ਤੱਕ ਸਰਕਾਰ ਵੱਲੋਂ ਕੋਈ ਵੀ ਹਦਾਇਤ ਨਹੀਂ ਆਈ ਕਿ ਇਹ ਗ੍ਰਾਂਟ ਕਮੇਟੀ ਕੋਲ ਆਵੇਗੀ ਜਾਂ ਸਿੱਧੀ ਲਾਭਪਾਤਰੀ ਨੂੰ ਮਿਲੇਗੀ। ਇਸ ਲਈ ਫਿਲਹਾਲ ਨਗਰ ਕੌਂਸਲ ਕੋਲ ਕੋਈ ਗ੍ਰਾਂਟ ਨਹੀਂ ਪਹੁੰਚੀ।
ਕੀ ਹੈ ਸਕੀਮ
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਨਵੇਂ ਘਰ ਲਈ ਡੇਢ ਲੱਖ ਰੁਪਏ ਅਤੇ ਰਿਪੇਅਰ ਕਰਨ ਲਈ 1 ਲੱਖ 10 ਹਜ਼ਾਰ ਰੁਪਏ ਤਿੰਨ ਵੱਖ-ਵੱਖ ਕਿਸ਼ਤਾਂ ''ਚ ਮਿਲਣੇ ਸਨ। ਇਸ ਲਈ ਵਿਅਕਤੀ ਕੋਲ ਆਪਣੇ ਨਾਂ ''ਤੇ ਪਲਾਟ ਜਾਂ ਮਕਾਨ ਹੋਣਾ ਜ਼ਰੂਰੀ ਸੀ।
ਕਿਉਂ ਨਹੀਂ ਹੋਏ ਕੇਸ ਪਾਸ
ਜਿਨ੍ਹਾਂ ਵਿਅਕਤੀਆਂ ਨੇ ਬਿਨਾਂ ਕਿਸੇ ਆਪਣੇ ਨਾਂ ਦੀ ਰਜਿਸਟਰੀ ਆਦਿ ਤੋਂ ਇਲਾਵਾ ਇਸ ਸਕੀਮ ਤਹਿਤ ਅਪਲਾਈ ਕੀਤਾ ਸੀ, ਉਨ੍ਹਾਂ ਦੇ ਹੀ ਜ਼ਿਆਦਾਤਰ ਕੇਸ ਰੱਦ ਹੋਏ ਹਨ। ਕੁਝ ਵਿਅਕਤੀ ਆਪਣੇ ਜ਼ਰੂਰੀ ਕਾਗਜ਼ਾਤ ਨਹੀਂ ਦੇ ਸਕੇ। ਨਿਯਮ ਅਨੁਸਾਰ ਲਾਭ ਲੈਣ ਲਈ ਰਜਿਸਟਰੀ ਵਾਲੀ ਜਗ੍ਹਾ ਆਪਣੇ ਨਾਂ ਹੋਣੀ ਜ਼ਰੂਰੀ ਸੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!