ਪਾਂਡਵ ਸਰੋਵਰ ''ਚ ਨਹਾਉਣ ਗਏ 3 ਬੱਚਿਆਂ ''ਚੋਂ 1 ਦੀ ਮੌਤ

Friday, April 21, 2017 9:18 AM
ਪਾਂਡਵ ਸਰੋਵਰ ''ਚ ਨਹਾਉਣ ਗਏ 3 ਬੱਚਿਆਂ ''ਚੋਂ 1 ਦੀ ਮੌਤ

ਦਸੂਹਾ (ਝਾਵਰ)— ਪ੍ਰਾਚੀਨ ਪਾਂਡਵ ਸਰੋਵਰ ਦਸੂਹਾ ਵਿਖੇ ਵੀਰਵਾਰ ਦੁਪਹਿਰ ਬਾਅਦ 1 ਵਜੇ 3 ਬੱਚੇ ਸਰੋਵਰ ''ਚ ਨਹਾਉਣ ਲੱਗੇ ਤਾਂ ਇਕ ਬੱਚਾ ਸਰੋਵਰ ''ਚ ਡੁੱਬ ਗਿਆ ''ਤੇ ਉਸ ਦੀ ਮੌਤ ਹੋ ਗਈ। ਇਸ ਬੱਚੇ ਦੀ ਉਮਰ 13 ਸਾਲ ਲੱਗਦੀ ਹੈ, ਜਿਸ ਦੀ ਪਛਾਣ ਰਾਜੇਸ਼ ਪੁੱਤਰ ਬਿਹਾਰੀ ਨਿਵਾਸੀ ਫ਼ਿਲੌਰ ਵਜੋਂ ਕੀਤੀ ਗਈ ਹੈ।
ਤਿੰਨੇ ਬੱਚੇ ਮੋਨਾ ਮਿਕਸ ਨਸ਼ੇ ਦੇ ਆਦੀ- ਮੌਕੇ ''ਤੇ ਪਹੁੰਚੇ ਡੀ. ਐੱਸ. ਪੀ. ਰਜਿੰਦਰ ਸ਼ਰਮਾ, ਥਾਣਾ ਮੁਖੀ ਪਰਮਦੀਪ ਸਿੰਘ, ਏ. ਐੱਸ. ਆਈ. ਰਵਿੰਦਰ ਸਿੰਘ ਨੇ, ਜੋ 2 ਬੱਚੇ ਬਚ ਗਏ, ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਮੋਨਾ ਮਿਕਸ ਪੈਂਚਰ ਲਾਉਣ ਵਾਲੇ ਲੋਸ਼ਨ ਨੂੰ ਰੁਮਾਲ ਜਾਂ ਲਿਫ਼ਾਫੇ ''ਚ ਪਾ ਕੇ ਸੁੰਘਦੇ ਹਨ। ਇਨ੍ਹਾਂ ਬੱਚਿਆਂ ਨੇ ਮੰਨਿਆ ਕਿ ਉਹ ਮੋਨਾ ਮਿਕਸ ਦਾ ਨਸ਼ਾ ਕਰਦੇ ਹਨ ਤੇ ਨਸ਼ਾ ਕਰ ਕੇ ਉਹ ਸਰੋਵਰ ''ਚ ਵੜ ਗਏ, ਜਿਸ ਕਾਰਨ ਉਨ੍ਹਾਂ ਦੀ ਮਾਸੀ ਦੇ ਲੜਕੇ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਉਨ੍ਹਾਂ ਸਰੋਵਰ ''ਚੋਂ ਬਾਹਰ ਕੱਢਿਆ।
ਤਿੰਨੇ ਬੱਚੇ ਆਪਸ ''ਚ ਭਰਾ- ਇਨ੍ਹਾਂ ''ਚ ਰਾਜੂ ਤੇ ਮੋਲਾ ਪੁੱਤਰ ਮਹਿੰਦਰ ਨਿਵਾਸੀ ਵੇਰਕਾ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਇਨ੍ਹਾਂ ''ਚੋਂ ਇਕ ਦੀ ਉਮਰ 10 ਸਾਲ ਤੇ ਦੂਜੇ ਦੀ ਉਮਰ 12 ਸਾਲ ਲੱਗਦੀ ਹੈ। ਮ੍ਰਿਤਕ ਰਾਜੇਸ਼ ਉਨ੍ਹਾਂ ਦੀ ਮਾਸੀ ਦਾ ਲੜਕਾ ਸੀ। ਜਦ ਇਨ੍ਹਾਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਡੀ. ਐੱਮ. ਯੂ. ਗੱਡੀ ਰਾਹੀਂ ਜਲੰਧਰ ਇਕੱਠੇ ਹੁੰਦੇ ਹਨ ਅਤੇ ਇਸ ਇਲਾਕੇ ''ਚ ਮੰਗਣ ਦਾ ਕੰਮ ਕਰਦੇ ਹਨ।
ਪਰਿਵਾਰਕ ਮੈਂਬਰਾਂ ਨੂੰ ਸੂਚਨਾ- ਏ. ਐੱਸ. ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਲਾਸ਼ ਨੂੰ ਦਸੂਹਾ ਸਿਵਲ ਹਸਪਤਾਲ ਦੀ ਮੋਰਚਰੀ ''ਚ ਰੱਖਿਆ ਗਿਆ ਹੈ। ਮ੍ਰਿਤਕ ਦੇ ਵਾਰਿਸਾਂ ਦੀ ਉਡੀਕ ਕੀਤੀ ਜਾ ਰਹੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!