ਅੱਤਵਾਦੀਆਂ ਨੇ ਬੰਦੂਕ ਦੀ ਨੋਕ ''ਤੇ ਸਿਆਸੀ ਵਰਕਰਾਂ ਕੋਲੋਂ ਲਵਾਏ ਭਾਰਤ ਵਿਰੋਧੀ ਨਾਅਰੇ

Monday, April 17, 2017 4:50 AM
ਅੱਤਵਾਦੀਆਂ ਨੇ ਬੰਦੂਕ ਦੀ ਨੋਕ ''ਤੇ ਸਿਆਸੀ ਵਰਕਰਾਂ ਕੋਲੋਂ ਲਵਾਏ ਭਾਰਤ ਵਿਰੋਧੀ ਨਾਅਰੇ

ਸ਼੍ਰੀਨਗਰ — ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਇਕ ਹਫਤੇ ਬਾਅਦ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਸੱਤਾਧਾਰੀ ਪਾਰਟੀ ਪੀ. ਡੀ. ਪੀ. ਦੇ ਵਰਕਰਾਂ ਤੇ ਦੱਖਣੀ ਕਸ਼ਮੀਰ ਦੇ ਵਪਾਰੀਆਂ ਕੋਲੋਂ ਅੱਤਵਾਦੀ ਬੰਦੂਕ ਦੀ ਨੋਕ ''ਤੇ ਭਾਰਤ ਵਿਰੋਧੀ ਨਾਅਰੇ ਲਵਾਉਂਦੇ ਨਜ਼ਰ ਆ ਰਹੇ ਹਨ।

ਪੀ. ਡੀ. ਪੀ. ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਬੰਦੂਕਧਾਰੀਆਂ ਦਾ ਇਕ ਗਰੁੱਪ ਵਲੀ ਮੁਹੰਮਦ ਭੱਟ ਨਾਮੀ ਇਕ ਵਿਅਕਤੀ ਦੇ ਘਰ ਆਇਆ। ਸੋਸ਼ਲ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੇ ਇਸ ਵੀਡੀਓ ਵਿਚ ਭੱਟ ਨੂੰ ਘਬਰਾਇਆ ਹੋਇਆ ਦਿਖਾਇਆ ਗਿਆ ਹੈ। ਏ. ਕੇ. ਰਾਈਫਲਾਂ ਫੜੀ ਕੁਝ ਲੋਕ ਉਥੇ ਖੜ੍ਹੇ ਹਨ। ਵੀਡੀਓ ਵਿਚ ਭੱਟ ਭਾਰਤ ਵਿਰੋਧੀ ਨਾਅਰੇ ਲਾਉਂਦਾ ਨਜ਼ਰ ਆ ਰਿਹਾ ਹੈ। ਇਕ ਹੋਰ ਵੀਡੀਓ ਵਿਚ ਇਕ ਯੂਨੀਅਨ ਨੇਤਾ ਬਸ਼ੀਰ ਅਹਿਮਦ ਨੂੰ ਭਾਰਤ ਵਿਰੋਧੀ ਨਾਅਰੇ ਲਾਉਣ ਲਈ ਮਜਬੂਰ ਕੀਤਾ ਗਿਆ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!