ਆਈ.ਐਸ.ਆਈ.ਐਸ. ਦੇ ਦੋ ਗੁਰਗਿਆਂ ਨੂੰ ਅਦਾਲਤ ਨੇ ਦਿੱਤੀ ਸੱਤ ਸਾਲ ਦੀ ਸਜ਼ਾ

Friday, April 21, 2017 5:47 PM
ਆਈ.ਐਸ.ਆਈ.ਐਸ. ਦੇ ਦੋ ਗੁਰਗਿਆਂ ਨੂੰ ਅਦਾਲਤ ਨੇ ਦਿੱਤੀ ਸੱਤ ਸਾਲ ਦੀ ਸਜ਼ਾ

ਨਵੀਂ ਦਿੱਲੀ— ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਦੇ ਲਈ ਪੈਸਾ ਇਕੱਠਾ ਕਰਨ ਅਤੇ ਲੋਕਾਂ ਨੂੰ ਸੰਗਠਨ ''ਚ ਸ਼ਾਮਲ ਕਰਨ ਦੀ ਅਪਰਾਧਿਕ ਸਾਜਿਸ਼ ਰਚਣ ਦੇ ਮਾਮਲੇ ''ਚ ਦੋਸ਼ੀ ਕਰਾਰ ਦੋ ਲੋਕਾਂ ਨੂੰ ਇਕ ਸੀਨੀਅਰ ਅਦਾਲਤ ਨੇ ਅੱਜ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ। ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਦੋਸ਼ੀ ਅਜਹਰ ਉਲ ਇਸਲਾਮ (24) ਅਤੇ ਮਹਾਰਾਸ਼ਟਰ ਦੇ ਨਿਵਾਸੀ ਮੁਹੰਮਦ ਫਰਹਾਨ (25) ਦੇ ਖਿਲਾਫ ਅਦਾਲਤ ਵੱਲੋਂ ਦੋਸ਼ ਤੈਅ ਕਰਨ ਅਤੇ ਇਸ ਦੇ ਮਹੀਨੇ ਭਰ ਬਾਅਦ ਦੋਵੇਂ ਦੋਸ਼ੀਆਂ ਦੇ ਆਪਣੇ ਕੀਤੇ ''ਤੇ ਅਫਸੋਸ ਜਤਾਉਣ ਦੇ ਬਾਅਦ ਜ਼ਿਲਾ ਜੱਜ ਅਮਰਨਾਥ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ। ਦੋਸ਼ੀਆਂ ਨੇ ਬੁਲਾਰੇ ਐਮ.ਐਸ. ਖਾਨ ਦੇ ਰਾਹੀਂ ਦਿੱਤੀ ਅਰਜ਼ੀ ''ਚ ਕਿਹਾ ਕਿ ਉਨ੍ਹਾਂ ਦੋਵਾਂ ਨੂੰ ਆਪਣੇ ਕੀਤੇ ''ਤੇ ਅਫਸੋਸ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਉਹ ਮੁੱਖ ਧਾਰਾ ''ਚ ਸ਼ਾਮਲ ਹੋਣਾ ਚਾਹੁੰਦੇ ਹਨ ਅਤੇ ਸਮਾਜ ਦੇ ਲਈ ਕੁਝ ਕਰਨਾ ਚਾਹੁੰਦੇ ਹਨ। ਦੋਵੇਂ ਪੁਨਰਵਾਸ ਚਾਹੁੰਦੇ ਹਨ। ਪਟੀਸ਼ਨ ''ਚ ਕਿਹਾ ਗਿਆ ਬਿਨੈਕਾਰ ਬਿਨਾਂ ਕਿਸੇ ਦਬਾਅ, ਡਰ ਅਤੇ ਕਿਸੇ ਦੇ ਪ੍ਰਭਾਵ ''ਚ ਆਏ ਬਗੈਰ ਦੋਸ਼ ਸਵੀਕਾਰ ਕਰਦੇ ਹਨ। ਅਦਾਲਤ ਨੇ ਪਿਛਲੇ ਮਹੀਨੇ ਦੋਵੇਂ ਦੋਸ਼ੀਆਂ ਅਤੇ 36 ਸਾਲਾ ਅਦਨਾਨ ਹਸਨ ਦੇ ਖਿਲਾਫ ਆਈ.ਐਸ.ਆਈ.ਐਸ. ਦੇ ਲਈ ਪੈਸੇ ਇਕੱਠੇ ਅਤੇ ਲੋਕਾਂ ਨੂੰ ਇਸ ਸੰਗਠਨ ''ਚ ਸ਼ਾਮਲ ਕਰਨ ਦੀ ਅਪਰਾਧਿਕ ਸਾਜਿਸ਼ ਰਚਨ ਦੇ ਮਾਮਲੇ ''ਚ ਦੋਸ਼ ਤੈਅ ਕੀਤੇ ਸੀ। ਹਸਨ ਦੇ ਖਿਲਾਫ ਮਾਮਲਾ ਇਸ ਅਦਾਲਤ ਦੇ ਸਾਹਮਣੇ ਵੱਖ ਤੋਂ ਚਲ ਰਿਹਾ ਹੈ। ਅਦਾਲਤ ਨੇ ਭਾਰਤੀ ਦੰਡ ਸੰਹਿਤਾ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਦੇ ਪ੍ਰਬੰਧਾਂ ਦੇ ਤਹਿਤ ਅਪਰਾਧਿਕ ਸਾਜਿਸ਼ ਦੇ ਦੋਸ਼ ਤੈਅ ਕੀਤੇ ਸੀ। ਰਾਸ਼ਟਰੀ ਜਾਂਚ ਏਜੰਸੀ ਨੇ ਪਿਛਲੇ ਸਾਲ 28 ਜਨਵਰੀ ਨੂੰ ਤਿੰਨ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਅਬੁ ਧਾਬੀ ਤੋਂ ਵਾਪਸ ਆਉਣ ਦੇ ਅਗਲੇ ਹੀ ਦਿਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਏਜੰਸੀ ਦੇ ਮੁਤਾਬਕ ਹਸਨ ਅਤੇ ਸ਼ੇਖ ਸਾਲ 2008 ਤੋਂ 2012 ''ਚ ਰੋਜ਼ਗਾਰ ਦੇ ਸੰਬੰਧ ''ਚ ਸੰਯੁਕਤ ਅਰਬ ਅਮੀਰਾਤ ਦਾ ਵਾਰ-ਵਾਰ ਦੌਰਾ ਕਰਦੇ ਸੀ ਜਦਕਿ ਇਸਲਾਮ ਜੁਲਾਈ 2015 ''ਚ ਯੂ.ਏ.ਈ. ਗਿਆ ਸੀ। ਹਸਨ ਇਸ ਤੋਂ ਪਹਿਲਾਂ ਕਥਿਤ ਤੌਰ ''ਤੇ ਇੰਡੀਅਨ ਮੁਜਾਹਿਦੀਨ ਨਾਲ ਜੁੜਿਆ ਸੀ ਅਤੇ ਬਾਅਦ ''ਚ ਆਈ.ਐਸ.ਆਈ.ਐਸ. ਦੇ ਪਾਸੇ ਉਸ ਦਾ ਝੁਕਾਅ ਹੋ ਗਿਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!