ਭਾਰਤ ਅਤੇ ਦੱਖਣੀ ਕੋਰੀਆ ਨੇ ਜੰਗੀ ਬੇੜੇ ਬਣਾਉਣ ਲਈ ਕੀਤਾ ਸਮਝੌਤਾ

Friday, April 21, 2017 7:58 PM
ਭਾਰਤ ਅਤੇ ਦੱਖਣੀ ਕੋਰੀਆ ਨੇ ਜੰਗੀ ਬੇੜੇ ਬਣਾਉਣ ਲਈ ਕੀਤਾ ਸਮਝੌਤਾ

ਨਵੀਂ ਦਿੱਲੀ — ਭਾਰਤ ਅਤੇ ਦੱਖਣੀ ਕੋਰੀਆ ਨੇ ਰੱਖਿਆ ਉਦਯੋਗ ਖੇਤਰ ''ਚ ਸਹਿਯੋਗ ਵਧਾਉਦੇ ਹੋਏ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਦੇ ਤਹਿਤ ਜੰਗੀ ਬੇੜੇ ਬਣਾਉਣ ਲਈ ਸਮਝੌਤਾ ਕੀਤਾ ਹੈ। ਰੱਖਿਆ ਮੰਤਰਾਲੇ ਮੁਤਾਬਕ ਦੋਹਾਂ ਸਰਕਾਰਾਂ ਵਿਚਾਲੇ ਹੋਏ ਇਸ ਸਮਝੌਤੇ ''ਤੇ ਰੱਖਿਆ ਸਕੱਤਰ ਅਸ਼ੋਕ ਕੁਮਾਰ ਗੁਪਤਾ ਅਤੇ ਦੱਖਣੀ ਕੋਰੀਆ ਦੇ ਰੱਖਿਆ ਖਰੀਦ ਮੰਤਰੀ ਚਾਂਜ ਯੰਗ ਜਿਨ ਨੇ ਹਸਤਾਖਰ ਕੀਤੇ। ਇਸ ਸਮਝੌਤੇ ਦੇ ਤਹਿਤ ਦੋਵੇਂ ਦੇਸ਼ ਸਹਿਯੋਗ ਕਰਨ ਵਾਲੀ ਆਪਣੀ-ਆਪਣੀ ਕੰਪਨੀ ਨੂੰ ਨਾਮਿਤ ਕਰਨਗੇ। ਭਾਰਤ ਨੇ ਵਿਸ਼ਾਖਾਪਟਨਮ ਸਥਿਤ ਹਿੰਦੁਸਤਾਨ ਸ਼ਿਪਯਾਰਡ ਨੂੰ ਇਸ ਦੇ ਲਈ ਨਾਮਿਤ ਕੀਤਾ ਹੈ ਜਦਕਿ ਦੱਖਣੀ ਕੋਰੀਆ ਨੇ ਹਲੇਂ ਆਪਣੀ ਕੰਪਨੀ ਨੂੰ ਨਾਮਿਤ ਨਹੀਂ ਕੀਤਾ ਹੈ। ਇਸ ਸਮਝੌਤੇ ਨਾਲ ਭਾਰਤ ਸਰਕਾਰ ਦੀ ''ਮੇਕ ਇਨ ਇੰਡੀਆ'' ਯੋਜਨਾ ਨੂੰ ਕਾਫੀ ਬਲ ਮਿਲੇਗਾ। ਇਸ ਸਮਝੌਤੇ ਨਾਲ ਭਾਰਤ ਅਤੇ ਦੱਖਣੀ ਕੋਰੀਆ ਦੇ ਰੱਖਿਆ ਉਦਯੋਗ ਖੇਤਰ ''ਚ ਸਬੰਧ ਮਜ਼ਬੂਤ ਹੋਣਗੇ। ਦੋਹਾਂ ਦੇਸ਼ਾਂ ਦੀ ਕੰਪਨੀ ਨਿਸ਼ਚਤ ਪ੍ਰਾਜੈਕਟਾਂ ਲਈ ਅੱਲਗ ਤੋਂ ਸਮਝੌਤਾ ਵੀ ਕਰ ਸਕਦੀਆਂ ਹਨ। ਇਹ ਸਮਝੌਤਾ ਹਸਤਾਖਰ ਦੇ ਦਿਨ ਤੋਂ ਲਾਗੂ ਹੋਵੇਗਾ ਅਤੇ ਇਸ ਦੀ ਮਿਆਦ ਸ਼ੁਰੂ ''ਚ 5 ਸਾਲ ਹੋਵੇਗੀ ਅਤੇ ਇਸ ਤੋਂ ਬਾਅਦ ਇਹ ਅਗਲੇ 5 ਸਾਲਾਂ ਲਈ ਵਧ ਜਾਵੇਗੀ। ਇਹ ਸਮਝੌਤਾ ਸਾਲ 2015 ''ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀ ਮੁਲਾਕਾਤ ਤੋਂ ਬਾਅਦ ਸੰਯੁਕਤ ਬਿਆਨ ''ਚ ਘੋਸ਼ਿਤ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਦੇ ਅਨੁਰੂਪ ਕੀਤਾ ਗਿਆ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!