ਚੋਣਾਂ ''ਚ ਡਿਊਟੀ ਦੇਣੀ ਪਈ ਮਹਿੰਗੀ, ਅੱਤਵਾਦੀਆਂ ਨੇ ਵਰ੍ਹਾਏ ਕੋੜੇ

Friday, April 21, 2017 4:22 PM
ਚੋਣਾਂ ''ਚ ਡਿਊਟੀ ਦੇਣੀ ਪਈ ਮਹਿੰਗੀ, ਅੱਤਵਾਦੀਆਂ ਨੇ ਵਰ੍ਹਾਏ ਕੋੜੇ

ਪੁਲਵਾਮਾ— ਅੱਤਵਾਦ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹਾ ਹੈ। ਇਸ ''ਚ ਅੱਤਵਾਦੀ ਉਨ੍ਹਾਂ ਗਰੀਬ ਡਰਾਈਵਰਾਂ ''ਤੇ ਕੋੜੇ ਵਰ੍ਹਾ ਰਹੇ ਹਨ, ਜੋ ਚੋਣਾਂ ''ਚ ਡਿਊਟੀ ਦੇ ਰਹੇ ਹਨ। ਰੁਜ਼ਗਾਰ ਲਈ ਇਲੈਕਸ਼ਨ ਕਮਿਸ਼ਨ ਨੂੰ ਆਪਣੀ ਸੇਵਾ ਦੇਣ ਵਾਲੇ ਇਹ ਪ੍ਰਾਈਵੇਟ ਡਰਾਈਵਰ ਹੁਣ ਅੱਤਵਾਦ ਦੇ ਨਿਸ਼ਾਨੇ ''ਤੇ ਆ ਗਿਆ ਹੈ। ਅੱਤਵਾਦੀਆਂ ਨੇ ਘਾਟੀ ''ਚ ਦਹਿਸ਼ਤਗਰਦੀ ਦੀ ਮੌਜੂਦਗੀ ਨੂੰ ਦਿਖਾਉਣ ਲਈ ਇਹ ਵੀਡੀਓ ਖੁਦ ਅਪਲੋਡ ਕੀਤੀ ਹੈ।
ਮਾਰ-ਮਾਰ ਕੇ ਗਰੀਬ ਡਰਾਈਵਰਾਂ ਦੀ ਚਮੜੀ ਖਦੇੜ ਰਹੇ ਅੱਤਵਾਦੀ
ਵੀਡੀਓ ''ਚ ਦਿਸ ਰਿਹਾ ਹੈ ਕਿ 4 ਡਰਾਈਵਰ ਅੱਤਵਾਦੀਆਂ ਦੇ ਨਿਸ਼ਾਨੇ ''ਤੇ ਹਨ। ਉਹ ਮਾਰ-ਮਾਰ ''ਕੇ ਇਨ੍ਹਾਂ ਗਰੀਬ ਡਰਾਈਵਰਾਂ ਦੀ ਚਮੜੀ ਖਦੇੜ ਰਹੇ ਹਨ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਇਹ ਵੀਡੀਓ ਕਿੱਥੇ ਸ਼ੂਟ ਕੀਤੀ ਗਈ, ਇਸ ਗੱਲ ਦੀ ਫਿਲਾਹਲ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਪੁਲਵਾਮਾ ਦੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਹਿਮਾਇਤੀਆਂ ਨੇ ਚੁੱਪੀ ਵੱਟ ਲਈ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!