ਕਿਸ ਗੱਲ ਦਾ ਜਸ਼ਨ ਮਨਾ ਕਰੋੜਾਂ ਰੁਪਏ ਖਰਚ ਰਹੀ ਹੈ ਮੋਦੀ ਸਰਕਾਰ : ਕਾਂਗਰਸ

Saturday, May 20, 2017 2:09 AM
ਕਿਸ ਗੱਲ ਦਾ ਜਸ਼ਨ ਮਨਾ ਕਰੋੜਾਂ ਰੁਪਏ ਖਰਚ ਰਹੀ ਹੈ ਮੋਦੀ ਸਰਕਾਰ : ਕਾਂਗਰਸ

ਨਵੀਂ ਦਿੱਲੀ— ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਕਿਸ ਗੱਲ ਦੀ ਜਸ਼ਨ ਮਨਾ ਰਹੀ ਹੈ ਜਦਕਿ ਰੁਜ਼ਗਾਰ ਤੇ ਆਰਥਿਕ ਵਿਕਾਸ ''ਚ ਲਗਾਤਾਰ ਗਿਰਾਵਟ ਆਈ ਹੈ। ਕਾਂਗਰਸੀ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਇਥੇ ਪਾਰਟੀ ਦੀ ਪ੍ਰੈੱਸ ਕਾਨਫਰੰਸ ''ਚ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਉਪਲੱਬਧੀਆਂ ਦੇ ਦਾਅਵਿਆਂ ਨੂੰ ਲੈ ਕੇ ਜੁਮਲੇ ਘੜ ਰਹੀ ਹੈ ਤੇ ਖੁਸ਼ੀਆਂ ਮਨਾ ਰਹੀ ਹੈ, ਜਦਕਿ ਵਿਕਾਸ ਤੇ ਨੌਕਰੀਆਂ ਦੇ ਅੰਕੜੇ ਹਰ ਵਾਰ ਹੋਰ ਡਿਗ ਰਹੇ ਹਨ। ਇਸ ਲਈ ਸਰਕਾਰ ਦੱਸੇ ਕਿ ਉਹ ਕਿਸ ਗੱਲ ਦਾ ਜਸ਼ਨ ਮਨਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਤਿੰਨ ਸਾਲ ''ਚ ਕੋਈ ਉਪਲੱਬਧੀ ਨਹੀਂ ਹੈ ਤੇ ਉਹ ਆਪਣੇ ਮੁੰਹ ਮਿਆਂ ਮਿੱਠੂ ਬਣ ਕੇ ਜੁਮਲੇ ਘੜ ਰਹੀ ਹੈ। ਸਰਕਾਰ ਨੇ ਦੋ ਕਰੋੜ ਲੋਕਾਂ ਲਈ ਹਰ ਸਾਲ ਨੌਕਰੀ ਦੇ ਮੌਕੇ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਸਨ ਪਰ ਸਥਿਤੀ ਉਸ ਦੇ ਉਲਟ ਹੈ। ਵੱਡੀ ਗਿਣਤੀ ''ਚ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ।

ਸਿੰਘਵੀ ਨੇ ਕਿਹਾ ਕਿ ਆਰਥਿਕ ਵਿਕਾਸ ਦੇ ਸਿਰਫ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਨੌਕਰੀਆਂ ਤੇ ਵਿਕਾਸ ਦੇ ਤਿਮਾਹੀ ਨਤੀਜੇ ਹੈਰਾਨ ਕਰਨ ਵਾਲੇ ਹਨ। ਵਿਕਾਸ ਦੀ ਦਰ ਹੇਠਾਂ ਜਾ ਰਹੀ ਹੈ ਤੇ ਨੌਜਵਾਨਾਂ ਦੀਆਂ ਨੌਕਰੀਆਂ ਖਤਮ ਹੋ ਰਹੀਆਂ ਹਨ। ਬੁਲਾਰੇ ਨੇ ਕਿਹਾ ਕਿ ਤਕਨੀਕੀ ਵਿਕਾਸ ਤੇ ਪਰਿਵਾਹਨ ਵਰਗੇ ਅੱਠ ਅਜਿਹੇ ਪ੍ਰਮੁੱਖ ਖੇਤਰ ਹਨ, ਜਿਨ੍ਹਾਂ ਨੂੰ ਆਰਥਿਕ ਵਿਕਾਸ ਦਾ ਪੈਮਾਨਾ ਮੰਨਿਆ ਜਾਂਦਾ ਹੈ ਪਰ ਇਨ੍ਹਾਂ ਸਾਰੇ ਇਲਾਕਿਆਂ ''ਚ ਵਿਕਾਸ ਦਾ ਪੈਮਾਨਾ ਲਗਾਤਾਰ ਹੇਠਾਂ ਜਾ ਰਿਹਾ ਹੈ। ਨੌਕਰੀਆਂ ਦੇ ਲਿਹਾਜ ਨਾਲ ਵਿਕਾਸ ਦਰ ਸਿਰਫ 1.1 ਫੀਸਦੀ ਰਹਿ ਗਈ ਹੈ ਤਾਂ ਸਰਕਾਰ ਦੇਸ਼ ਨੂੰ ਦੱਸੇ ਕਿ ਉਹ ਕਿਸ ਗੱਲ ਦਾ ਜਸ਼ਨ ਮਨਾ ਕੇ ਕਰੋੜਾਂ ਰੁਪਏ ਖਰਚ ਰਹੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!