ਬੇਰੁਜ਼ਗਾਰੀ ਭੱਤਾ ਵੰਡਣ ਦੇ ਪ੍ਰੋਗਰਾਮਾਂ ''ਤੇ ਹੀ ਅਖਿਲੇਸ਼ ਸਰਕਾਰ ਨੇ ਖਰਚ ਕੀਤੇ 15 ਕਰੋੜ : ਕੈਗ ਰਿਪੋਰਟ

Saturday, May 20, 2017 1:17 AM
ਬੇਰੁਜ਼ਗਾਰੀ ਭੱਤਾ ਵੰਡਣ ਦੇ ਪ੍ਰੋਗਰਾਮਾਂ ''ਤੇ ਹੀ ਅਖਿਲੇਸ਼ ਸਰਕਾਰ ਨੇ ਖਰਚ ਕੀਤੇ 15 ਕਰੋੜ : ਕੈਗ ਰਿਪੋਰਟ

ਲਖਨਊ — ਉੱਤਰ ਪ੍ਰਦੇਸ਼ ਦੀ ਪਿਛਲੀ ਅਖਿਲੇਸ਼ ਸਰਕਾਰ ਦੇ ਸਮੇਂ ਬੇਰੁਜ਼ਗਾਰੀ ਭੱਤਾ ਦੇਣ ਲਈ ਆਯੋਜਿਤ ਚੈਕਵੰਡ ਪ੍ਰੋਗਰਾਮਾਂ ''ਤੇ ਲਗਭਗ 15 ਕਰੋੜ ਰੁਪਏ ਖਰਚ ਕਰ ਦਿੱਤੇ ਗਏ।

ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ)ਦੀ ਤਾਜ਼ਾ ਰਿਪੋਰਟ ਵਿਚ ਹੋਏ ਖੁਲਾਸੇ ਵਿਚ ਕਿਹਾ ਗਿਆ ਹੈ ਕਿ ਬੇਰੁਜ਼ਗਾਰੀ ਭੱਤੇ ਨਾਲ ਜੁੜੀ ਯੋਜਨਾ ਵਿਚ ਪ੍ਰਮੁੱਖ ਦਿਸ਼ਾ ਨਿਰਦੇਸ਼ ਹਨ ਕਿ ਪੈਸੇ ਸਿੱਧੇ ਲਾਭਪਾਤਰੀ ਦੇ ਬੈਂਕ ਖਾਤੇ ਵਿਚ ਜਮ੍ਹਾ ਕਰਵਾਏ ਜਾਣਗੇ। ਲਾਭਪਾਤਰੀ ਨੂੰ ਯੋਜਨਾ ਦੇ ਤਹਿਤ ਅਰਜ਼ੀ ਫਾਰਮ ''ਤੇ ਆਪਣੇ ਬੈਂਕ ਖਾਤੇ ਦਾ ਵੇਰਵਾ ਭਰਨਾ ਹੁੰਦਾ ਹੈ। ਵਿਧਾਨ ਸਭਾ ਵਿਚ ਪੇਸ਼ ਕੈਗ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਭੱਤਾ ਚੈੱਕ ਰਾਹੀਂ ਵੰਡਣ ਲਈ ਪ੍ਰੋਗਰਾਮਾਂ ਦਾ ਆਯੋਜਨ ਨਾ ਹੁੰਦਾ ਤਾਂ ਲਗਭਗ 15 ਕਰੋੜ ਰੁਪਏ ਦੇ ਖਰਚ ਤੋਂ ਬਚਿਆ ਜਾ ਸਕਦਾ ਸੀ। ਉੱਤਰ ਪ੍ਰਦੇਸ਼ ਦੇ ਸਿਖਲਾਈ ਅਤੇ ਰੁਜ਼ਗਾਰ ਨਿਰਦੇਸ਼ਕ ਦੇ ਰਿਕਾਰਡ ਤੋਂ ਪਤਾ ਲਗਿਆ ਹੈ ਕਿ ਵਿਭਾਗ ਨੇ 2012-13 ਵਿਚ 69 ਜ਼ਿਲਿਆਂ ਵਿਚ ਪ੍ਰੋਗਰਾਮ ਆਯੋਜਨ ਕੀਤੇ ਅਤੇ 20. 58 ਕਰੋੜ ਰੁਪਏ 1,26,521 ਬੇਰੁਜ਼ਗਾਰਾਂ ਵਿਚ ਵੰਡੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!