ਪਾਪ

05/24/2017 4:25:30 PM

   ਮੇਰੇ ਗੁਆਂਢ ''ਚ ਰਹਿੰਦੀ  ਹਰਪ੍ਰੀਤ ਇਕ ਕਹਿੰਦੇ ਕਹਾਉਂਦੇ ਘਰ ਦੀ ਨੂੰਹ ਸੀ। ਜਿਸ ਦੀ ਸੱਸ ਪਿੰਡ ਦੀ ਸਰਪੰਚਣੀ ਸੀ । ਜੋ ਪਿੰਡ ''ਚ ਹੁੰਦੇ  ਕਿਸੇ ਵੀ ਲੜਾਈ-ਝਗੜੇ ਦਾ ਨਿਪਟਾਰਾ ਕਰਦੀ ਸੀ। ਹਰਪ੍ਰੀਤ ਮਾਂ ਬਣਨ ਵਾਲੀ ਸੀ। ਹਰਪ੍ਰੀਤ ਦਾ ਪਤੀ, ਉਸ ਦੀ ਸੱਸ ''ਤੇ ਹਰਪ੍ਰੀਤ ਸ਼ਹਿਰ ਡਾਕਟਰੀ ਕੋਲ ਹਰਪ੍ਰੀਤ ਦਾ ਚੈੱਕ ਅੱਪ ਕਰਵਾਉਣ ਲਈ ਗਏ ਸਭ ਠੀਕ-ਠਾਕ ਸੀ। ਪਰ ਹਰਪ੍ਰੀਤ ਦੀ ਸੱਸ ''ਤੇ ਉਸ ਦਾ ਪਤੀ ਹਰਪ੍ਰੀਤ ਨੂੰ ਕਹਿਣ ਲੱਗੇ ਕਿ ''''ਅਲਟਰਾਸਾਊਂਡ ਵੀ ਕਰਵਾ ਹੀ ਲਈਏ”। ਇਹ ਸੁਣ ਹਰਪ੍ਰੀਤ ਨੇ ਕਿਹਾ ਕਿ ''''ਜਦ ਸਭ ਕੱਝ ਠੀਕ ਹੈ ਤਾਂ ਇਸ ਦੀ ਕੀ ਜ਼ਰੂਰਤ”। ਪਰ ਉਸ ਦਾ ਪਤੀ ''ਤੇ ਸੱਸ ਨਾ ਮੰਨੇ। ਉਨ੍ਹਾਂ ਨੇ ਹਰਪ੍ਰੀਤ ਦੀ ਅਲਟਰਾਸਾਊਂਡ ਕਰਵਾਇਆ। ਜਿਸ ਤੋਂ ਪਤਾ ਲੱਗਾ ਕਿ ਉਸ ਦੇ ਗਰਭ ''ਚ ਪਲਨ ਵਾਲਾ ਅੰਸ਼ ਲੜਕੀ ਹੈ। ਹਰਪ੍ਰੀਤ ਦਾ ਪਤੀ ''ਤੇ ਸੱਸ ਜੋ ਕੁੱਝ ਸਮਾਂ ਬਹੁਤ ਖ਼ੁਸ਼ ਸਨ ਅਚਾਨਕ ਉਨ੍ਹਾਂ ਦੇ ਚਿਹਰੇ ਉਦਾਸ ਹੋ ਗਏ। ਹਰਪ੍ਰੀਤ ਦੇ ਪਤੀ ਨੇ ਦੋਹਾਂ ਨੂੰ ਕਾਰ ''ਚ ਬੈਠਣ ਲਈ ਕਿਹਾ ''ਤੇ ਉਸ ਨੇ ਕਾਰ ਆਪਣੇ ਇਕ ਪਹਿਚਾਣ ਵਾਲੇ ਦੋਸਤ ਜੋ ਡਾਕਟਰ ਸੀ ਦੀ ਕਲੀਨਿਕ ਵੱਲ ਮੋੜ ਲਈ । ਡਾਕਟਰ ਨੇ ਰਿਪੋਰਟ ਦੇਖੀ ਤਾਂ ਪੱਕਾ ਕਰ ਦਿੱਤਾ ਕਿ ਬੱਚਾ ਲੜਕੀ ਹੀ ਹੈ। ਹਰਪ੍ਰੀਤ ਦਾ ਪਤੀ ''ਤੇ ਸੱਸ ਕੁਝ ਚਿਰ ਲਈ ਆਪਸ ''ਚ ਘੁਸਰ-ਮੁਸਰ ਕਰਦੇ ਰਹੇ ''ਤੇ ਡਾਕਟਰ ਨੂੰ ਗਰਭਪਾਤ ਕਰਨ ਲਈ ਰੁਪਏ ਦੇ ਦਿੱਤੇ । ਹਰਪ੍ਰੀਤ ਨੇ ਬਹੁਤ ਤਰਲੇ ਮਿੰਨਤਾਂ ਕੀਤੀਆਂ ਪਰ ਉਨ੍ਹਾਂ ਦਾ ਫ਼ੈਸਲਾ ਅਟੱਲ ਸੀ । ਕੱਝ ਹੀ ਚਿਰ ਬਾਅਦ ਡਾਕਟਰ ਨੇ ਹਰਪ੍ਰੀਤ ਦੀ ਹਰੀ-ਭਰੀ ਕੁੱਖ ਨੂੰ ਬਾਂਝ ਦੇ ਰੂਪ ''ਚ ਬਦਲ ਦਿੱਤਾ। ਹਰਪ੍ਰੀਤ ਦਾ ਪਤੀ ''ਤੇ ਸੱਸ ਕੁਝ ਘੰਟਿਆਂ ਬਾਅਦ ਕਾਰ ''ਚ ਬੈਠੇ ''ਤੇ ਘਰ ਵੱਲ ਨੂੰ ਚੱਲਣ ਲੱਗੇ। ਅਚਾਨਕ ਕਾਰ ਨਾਲ ਬਿੱਲੀ ਦਾ ਬੱਚਾ ਕਿਧਰੋਂ ਆ ਕੇ ਟਕਰਾਇਆ। ਇਹ ਦੇਖ ਹਰਪ੍ਰੀਤ ਦੀ ਸੱਸ ਰੌਲਾ ਪਾਉਣ ਲੱਗੀ ਕਿ ''''ਜੇਕਰ ਅੱਜ ਬਿੱਲੀ ਦਾ ਬੱਚਾ ਮਰ ਜਾਂਦਾ ਤਾਂ ਸਾਡੀਆਂ ਸੱਤ ਪੀੜੀਆਂ ਤੋਂ ਪਾਪ  ਨਹੀਂ ਸੀ ਉੱਤਰਨਾ”। ਆਪਣੀ ਸੱਸ ਵਲੋਂ ਕਹੇ ਗਏ ਇਹ ਲਫਜ ਹਰਪ੍ਰੀਤ ਦੇ ਧੁਰ ਅੰਦਰ ਉਨਾਂ ਦੁਖਦੀਆਂ ਆਂਦਰਾਂ ''ਤੇ ਜਾ ਲੱਗੇ ਜਿਥੇ ਥੋੜ੍ਹੇ ਸਮੇਂ ਪਹਿਲੇ ਇਕ ਨੰਨੀ ਜਾਨ ਸਾਹ ਲੈ ਰਹੀ ਸੀ ''ਤੇ ਜਿਵੇਂ ਉਹ ਆਂਦਰਾਂ ਸਹਿਕਦੀਆਂ ਹੋਈਆਂ ਕੁਝ ਕਹਿਣ ਦਾ ਯਤਨ ਕਰ ਰਹੀਆਂ ਹੋਣ ''ਤੇ ਪ੍ਰਸ਼ਨ ਕਰ ਰਹੀਆਂ ਹੋਣ ਕਿ ਜਿਹੜਾ ਪਾਪ ਤੁਸੀਂ ਹੁਣੇ ਕਰ ਕੇ ਆ ਰਹੇ ਹੋ ਉਸ ਦਾ ਪਾਪ ਤੁਹਾਡੀਆਂ ਕਿੰਨੀਆਂ ਪੀੜੀਆਂ ਭੁਗਤਣਗੀਆਂ?

ਹਰਮਿੰਦਰ ਸਿੰਘ ਭੱਟ

ਬਿਸਨਗੜ (ਬਈੇਏਵਾਲ)

ਸੰਗਰੂਰ

ਫੋਨ- 09914062205

 


Related News