ਪਰਾਲੀ

12/06/2017 3:50:40 PM

ਨਹੀਂ ਮਿਲਦੇ ਮੁੱਲ ਫਸਲ ਦੇ ਇਹ ਸਰਕਾਰਾ ਦੀ ਨਾਕਾਮੀ ਹੈ,
ਕਸੂਰ ਤੇਰਾ ਹੈ ਕਲੇ ਦਾ ਮੈਂ ਇਹ ਵੀ ਨਹੀਂ ਕਹਿੰਦਾ। 
ਹੋਵੇ ਘਰ ਤੇਲ ਨਾਲ ਭਰਿਆ, ਤਾਂ ਕੋਈ ਵੀ ਤਿੱਲੀ ਅੱਗ ਦੀ ਵੀ ਨਹੀਂ ਲਾ ਲੈਂਦਾ।
ਕਿਉਂ ਨਾ ਸੋਚੇ ਸੜਕ ਉੱਤੇ ਮਰੂ ਕੋਈ ਤੇਰਾ ਆਪਣਾ ਵੀ
ਤੇਰੀ ਐਨੀ ਅਕਲ ਵੀ ਦੱਸ ਕਾਤੋਂ ਹੈ ਮਰ ਗਈ।
ਖੇਤਾਂ ਵਿਚ ਮੱਚਦੀ ਪਰਾਲੀ ਜੱਟਾ ਉਏ, ਕਈ ਘਰਾਂ 'ਚ ਚਿਤਾ ਦਾ ਕੰਮ ਹੈ ਕਰ ਗਈ£

ਭਗਤ ਸਿੰਘ ਜਿਹੇ ਯੋਧੇ ਹੱਕਾਂ ਲਈ ਸਰਕਾਰਾਂ ਨਾਲ ਵੀ ਲੜ ਗਏ 
ਜਦ ਲੋੜ ਪਈ ਕੁਰਬਾਨੀ ਦੀ ਅਣਖਾਂ ਨਾਲ ਫਾਂਸੀ ਉੱਤੇ ਚੜ੍ਹ ਗਏ
ਸਰਕਾਰਾਂ ਤਾਂ ਚੋਰ ਸ਼ੁਰੂ ਤੋਂ,ਗੂੰਗੀਆਂ ਅਤੇ ਬੋਲੀਆਂ ਨੇ,
ਪਰ ਤੇਰੀ ਅਣਖ ਜੱਟਾਂ ਇਨ੍ਹਾਂ ਗਿੱਧਾ ਕੋਲੋ ਕਿਉਂ ਹੈ ਡਰ ਗਈ।
ਖੇਤਾਂ ਵਿਚ ਮਚਦੀ ਪਰਾਲੀ ਜੱਟਾ ਓਏ, ਕਈ ਘਰਾਂ ਵਿਚ ਚਿਤਾ ਦਾ ਕੰਮ ਹੈ ਕਰ ਗਈ£

ਕਿੱਥੇ ਸ਼੍ਰਿਸ਼ਟੀ ਬਚਨੀ ਸੀ, ਜੇ ਕਰ ਸ਼ਿਵ 'ਹਲਾਹਲ' ਨਾ ਪੀਂਦਾ,
ਆਪਣੇ ਕੁੱਝ ਮੁਨਾਫੇ ਲਈ, ਕੋਈ ਪੁੱਤ ਮਾਂ ਦੀ ਕੁੱਖ ਹੀ ਨਹੀਂ ਹੈ ਸਾੜ ਦੀਂਦਾ। 
ਧਰਤੀ ਮਾਂ ਨੂੰ ਅੱਗ ਵਿਚ ਲਿਪਟਾ ਵੇਖ, ਹਰ ਮਾਂ ਦੀ ਅੱਖ ਹੈ ਭਰ ਆਈ
ਖੇਤਾਂ ਵਿਚ ਮੱਚਦੀ ਪਰਾਲੀ ਜੱਟਾ ਉਏ,ਕਈ ਘਰਾਂ ਵਿਚ ਚਿਤਾ ਦਾ ਕੰਮ ਹੈ ਕਰ ਗਈ।

ਕੁਦਰਤ ਨਾਲ ਖੇਡਣ ਵਾਲੇ ਨੂੰ ਕੁਦਰਤ ਕਿੱਥੇ ਛੱਡਦੀ ਹੈ।
ਦੇਹ ਕੀ ਸਿਰਜਨਾ ਲਈ ਜ਼ਰੂਰਤ, ਜਲ ਅੰਬਰ ਧਰਤੀ, ਹਵਾ ਅਤੇ ਅੱਗ ਕੀ ਹੈ।
ਕਿੱਥੇ ਬਚਨੀ ਦੇਹ ਵੀ ਹੁਣ, ਅੱਗ ਮਤਲਬ ਦੀ ਹਵਾ ਹੀ ਦੂਸ਼ਿਤ ਹੈ ਕਰ ਗਈ।
ਖੇਤਾਂ ਵਿਚ ਮਚਦੀ ਪਰਾਲੀ ਜੱਟਾ ਓਏ, ਕਈ ਘਰਾਂ ਵਿਚ ਚਿਤਾ ਦਾ ਕੰਮ ਹੈ ਕਰ ਗਈ£ 
- ਸੌਰਭ ਗੋਇਲ
- ਜੈਤੋ ਮੰਡੀ
- 7024267237, 8146466222


Related News