ਕੰਜਕ

05/19/2017 3:14:57 PM

 ਕੰਜਕ
ਮੀਤ ਦੀ ਸੱਸ ਨੇ ਮੀਤ ਨੂੰ ਘਰ ਲੈਂਦੀਆਂ ਕੰਜਕਾਂ ਨੂੰ ਖੀਰ-ਕੜਾਅ ਖੁਆਉਣ ਲਈ ਕਿਹਾ, ਜੋ ਪੰਡਤ ਨੇ ਮੁੰਡਾ ਹੋਣ ਦਾ ਉਪਾਅ ਉਸ ਨੂੰ ਦੱਸਿਆ ਸੀ।
ਮੀਤ ਵੀ ਹੋਲੀ-ਹੋਲੀ ਆਪਣੇ ਸੱਸ ਦੇ ਕਹਿਣ ''ਤੇ ਸਾਰੀਆਂ ਕੰਜਕਾਂ ਨੂੰ ਖਾਰ ਪਰੋਸਣ ਲੱਗ ਪਈ। ਬੱਚੀਆਂ ਨੂੰ ਖੀਰ-ਕੜਾਅ ਖਾਂਦਿਆਂ ਦੇਖ ਕੇ ਮੀਤ ਦੀਆਂ ਪਥਰਾਈਆਂ ਅੱਖਾਂ ''ਚ ਹੰਝੂ ਵਗ ਤੁਰੇ। ਇੰਝ ਲੱਗਿਆ ਜਿਵੇਂ ਉਹ ਪਿਛਲੇ ਮਹੀਨੇ ਆਪਣੀ ਕੁੱਖ ''ਚ ਕਤਲ ਕਰਵਾਈ ਹੋਈ ''ਕੰਜਕ'' ਨੂੰ ਲੱਭ ਰਹੀ ਹੋਵੇ। 
ਮਨਦੀਪ ਸਿੰਘ


Related News