ਵਿਰਸਾ

09/06/2017 4:23:15 PM

ਅੱਜ ਤੜਕੇ ਅੱਖ ਹੈ ਖੁੱਲੀ, ਦੇਖਿਆ ਚਾਰ ਚੁਫੇਰਾ,
ਨਾ ਕੋਈ ਮੰਜਾ ਨਾ ਹੀ ਛੰਨਾ , ਨਾ ਚਾਟੀ ਵਿੱਚ ਮਧਾਣੀ ਫੇਰਾ,
ਚਿੜੀ ਨਾ ਚਹੁਕੇ ਪਹੁ ਫੁਟਾਲੇ, ਨਾ ਮੁਰਗੇ ਦੀਆਂ ਵਾਂਗਾਂ ,
ਹਾਲੀ, ਪਾਲੀ ਕਿੱਥੇ ਗਏ, ਨਾ ਛੇਲੂ ਦੀਆਂ ਛਲਾਗਾਂ,
ਬੇਬੇ ਬਾਪੂ ਅੱਡਰੇ ਹੋ ਗਏ, ਮੁਟਿਆਰਾਂ ਭੁਲੀਆਂ ਚੁੱਲਾ ਚੌਂਕਾ,
ਪਾਣੀ ਨਾ ਕੋਈ ਭਰਦੀ ਦਿਖਦੀ , ਖੂਹ ਭਰਦੇ ਨੇ ਹਉਕਾ,
ਪੋਤਾ ਭੁਲਿਆ ਬਾਬੇ ਨੂੰ , ਬਾਬੇ ਭੁੱਲ ਗਏ ਨੇ ਸੱਥਾਂ,
ਪਰੈਣ ਸੁਹਾਗਾ ਅਤੇ ਪੰਜਾਲੀ, ਛਿੱਕਲੀ ਬਲਦਾਂ ਤੇ ਨੱਥਾਂ,
ਨਾ ਕੋਈ ਟੋਭਾ ਨਾ ਹੀ ਛੱਪੜ, ਨਾ ਪਿੱਪਲਾਂ ਦੀਆਂ ਛਾਵਾਂ,
ਨੁੱਕਰੇ ਲੱਗ ਕੇ ਲੱਭਦੀਆਂ, ਅੱਜ ਪੁੱਤਰਾਂ ਨੂੰ ਮਾਵਾਂ,
ਚਾਦਰ ਨੂੰ ਅੱਜ ਜੀਨਾਂ ਖਾਧਾ, ਗੈਸ ਨੇ ਖਾਧਾ ਚੁੱਲ੍ਹਾ,
ਜੋ ਬੰਦਾ ਅੱਜ ਵਿਰਸਾ ਭੁੱਲਾ, ਮਰਮਰ ਜੀਵੇ ਕੱਲਾ ,
ਸੁੱਖਪਾਲ ਸਿੰਘ ਗਿੱਲ,
ਅਬਿਆਣਾ ਕਲਾਂ 
9878111445


Related News