ਇਮੀਗ੍ਰੇਸ਼ਨ ਦੇ ਛਾਪੇ ਦੌਰਾਨ 5 ਤੋਂ ਵਧੇਰੇ ਗੈਰਕਾਨੂੰਨੀ ਕਾਮੇ ਕਾਬੂ

Friday, April 21, 2017 9:55 PM
ਇਮੀਗ੍ਰੇਸ਼ਨ ਦੇ ਛਾਪੇ ਦੌਰਾਨ 5 ਤੋਂ ਵਧੇਰੇ ਗੈਰਕਾਨੂੰਨੀ ਕਾਮੇ ਕਾਬੂ
ਲੰਡਨ-(ਰਾਜਵੀਰ ਸਮਰਾ) ਬੀਤੇ ਦਿਨੀ ਨੋਰਿਚ ''ਚ ਇਕ ਏਸ਼ੀਅਨ ਰੈਸਟੋਰੈਂਟ ''ਚ ਮਾਰੇ ਗਏ ਇਮੀਗ੍ਰੇਸ਼ਨ ਛਾਪੇ ਦੌਰਾਨ 5 ਬੰਗਲਾਦੇਸ਼ੀ ਬੰਦੇ ਕਾਬੂ ਕੀਤੇ ਗਏ ਜਿਨ੍ਹਾਂ ਨੂੰ ਵਤਨ ਵਾਪਿਸ ਭੇਜੇ ਜਾਣ ਦੀ ਕਾਰਵਾਈ ਸ਼ੁਰੂ ਹੋ ਗਏ ਹੈ ਇਹ ਛਾਪੇਮਾਰੀ ਬੀਤੀ 7 ਅਪ੍ਰੈਲ ਨੂੰ ਕੋਲੀਗੇਟ ਸਥਿਤ ਮਰਚੈਂਟਸ ਆਫ ਸਪਾਈਸ ਰੈਸਟੋਰੈਂਟ ''ਚ ਹੋਈ|ਜਿਥੇ 4 ਬੰਗਲਾਦੇਸ਼ੀ ਕਾਮੇ (ਉਮਰ 28 ਤੋਂ 31 ਸਾਲ ਦੇ ਵਿਚਕਾਰ)ਆਪਣੇ ਵਿਦਿਆਰਥੀ ਵਿਜੇ ਦੀ ਮਿਆਦ ਲੰਘ ਜਾਣ ਉਪਰੰਤ ਇੱਥੇ ਰਹਿੰਦੇ ਤੇ 5ਵਾਂ ਬੰਗਲਾਦੇਸ਼ੀ ਬੰਦਾ ਉਮਰ 31 ਸਾਲ ਗੈਰਕਾਨੂੰਨੀ ਢੰਗ ਨਾਲ ਯੂ.ਕੇ ''ਚ ਆਇਆ ਪਤਾ ਚਲਿਆ|ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਡਿਪੋਰਟ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਰੈਸਟੋਰੈਂਟ ਮਾਲਕਾ ਨੂੰ 100, 000 ਪੌਂਡ ਤਕ ਜੁਰਮਾਨੇ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!