ਡਿਸਟ੍ਰੀਬਿਊਸ਼ਨ ਮਾਡਲ ਹਥਿਆਉਣ ਨੂੰ ਲੈ ਕੇ, ਸਨੈਪਡੀਲ ਦੇ ਸੰਸਥਾਪਕਾਂ ਨੂੰ ਸੰਮਨ

Monday, April 17, 2017 5:23 AM
ਡਿਸਟ੍ਰੀਬਿਊਸ਼ਨ ਮਾਡਲ ਹਥਿਆਉਣ ਨੂੰ ਲੈ ਕੇ, ਸਨੈਪਡੀਲ ਦੇ ਸੰਸਥਾਪਕਾਂ ਨੂੰ ਸੰਮਨ

ਨਵੀਂ ਦਿੱਲੀ — ਦਿੱਲੀ ਦੀ ਅਦਾਲਤ ਨੇ ਇਕ ਉਦਮੀ ਦੀ ਅਪਰਾਧਿਕ ਸ਼ਿਕਾਇਤ ''ਤੇ ਈ-ਕਾਮਰਸ ਕੰਪਨੀ ਸਨੈਪਡੀਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੁਣਾਲ ਬਹਿਲ ਅਤੇ 2 ਹੋਰ ਨੂੰ ਤਲਬ ਕੀਤਾ ਹੈ। ਸ਼ਿਕਾਇਤ ''ਚ ਕਿਹਾ ਗਿਆ ਹੈ ਕਿ ਵਿਕ੍ਰੇਤਾ ਅਤੇ ਖਰੀਦਦਾਰਾਂ ਨੂੰ ਈ-ਪਲੇਟਫਾਰਮ ਜ਼ਰੀਏ ਜੋੜਨ ਦਾ ਵਿਚਾਰ ਅਣ-ਅਧਿਕਾਰਕ ਰੂਪ ਨਾਲ ਕੰਪਨੀ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਉਸ ਤੋਂ ਖੋਹ ਲਿਆ।
ਕੀ ਕਿਹਾ ਅਦਾਲਤ ਨੇ?
ਐਡੀਸ਼ਨਲ ਸੈਸ਼ਨ ਜੱਜ ਆਰ. ਕੇ. ਤ੍ਰਿਪਾਠੀ ਨੇ ਉਦਮੀ ਗੌਰਵ ਦੁਆ ਨਾਲ ਗਠਜੋੜ ਕਰਨ ਦੇ ਨਾਂ ''ਤੇ ਉਨ੍ਹਾਂ ਦੇ ਵਿਚਾਰ ''ਮਾਲ ਰੱਖੇ ਬਿਨਾਂ ਮਾਰਕੀਟਪਲੇਸ ਮਾਡਲ'' ਖੋਹਣ ਨੂੰ ਲੈ ਕੇ ਉਨ੍ਹਾਂ ਦੇ ਨਾਲ ਕਥਿਤ ਧੋਖਾਦੇਹੀ ਲਈ ਸਨੈਪਡੀਲ ਦੇ ਸੀ. ਈ. ਓ. ਕੁਣਾਲ ਬਹਿਲ, ਮੁੱਖ ਸੰਚਾਲਨ ਅਧਿਕਾਰੀ ਰੋਹਿਤ ਬੰਸਲ ਅਤੇ ਉਨ੍ਹਾਂ ਦੇ ਸਾਬਕਾ ਮੁੱਖ ਵਿੱਤ ਅਧਿਕਾਰੀ (ਸੀ. ਐੱਫ. ਓ.) ਵਿਜੈ ਅਜਮੇਰਾ ਨੂੰ ਨੋਟਿਸ ਜਾਰੀ ਕੀਤੇ। ਜੱਜ ਨੇ ਨੋਟਿਸ ਜਾਰੀ ਕਰਦੇ ਹੋਏ 17 ਮਈ, 2017 ਤੱਕ ਜਵਾਬ ਦੇਣ ਲਈ ਕਿਹਾ ਹੈ।
ਇਹ ਸੀ ਮਾਮਲਾ

ਪੇਸ਼ੇ ਤੋਂ ਇੰਜੀਨੀਅਰ ਅਤੇ ਉਦਮੀ ਦੁਆ ਦੀ ਸ਼ਿਕਾਇਤ ਅਨੁਸਾਰ ਉਨ੍ਹਾਂ ਨੇ ''ਮਾਰਕੀਟਸਦਿੱਲੀ ਡਾਟ ਨੈੱਟ'' ਦੇ ਨਾਂ 2005 ''ਚ ਪੋਰਟਲ ਸਥਾਪਤ ਕੀਤਾ ਅਤੇ ਰਿਟੇਲ ਸਮੁਦਾਇ ਤੱਕ ਡਿਜੀਟਲ ਟੈਕਨਾਲੋਜੀ ਦਾ ਲਾਭ ਪਹੁੰਚਾਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੇਸ਼ ''ਚ ਰਿਟੇਲ ਖੇਤਰ ''ਚ ਬਿਨਾਂ ਮਾਲ ਮਾਰਕੀਟ ਪਲੇਸ ਮਾਡਲ ਦਾ ਵਿਚਾਰ ਉਨ੍ਹਾਂ ਦਾ ਸੀ ਤੇ ਸਨੈਪਡੀਲ ਦੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਗਠਜੋੜ ਕਰਨ ਅਤੇ ਕਾਰੋਬਾਰ ਲਈ ਫੰਡ ਜੁਟਾਉਣ ਦੇ ਨਾਂ ''ਤੇ ਉਨ੍ਹਾਂ ਦੇ ਨਾਲ ਧੋਖਾਦੇਹੀ ਕੀਤੀ। ਦੁਆ ਨੇ ਸੰਸਥਾਪਕਾਂ ਅਤੇ ਸੀ. ਐੱਫ. ਓ. ਖਿਲਾਫ ਧੋਖਾਦੇਹੀ, ਅਪਰਾਧਿਕ ਵਿਸ਼ਵਾਸਘਾਤ ਅਤੇ ਅਪਰਾਧਿਕ ਸਾਜ਼ਿਸ਼ ਤਹਿਤ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੀ ਪਟੀਸ਼ਨ ਨੂੰ ਅਦਾਲਤ ਨੇ ਖਾਰਿਜ ਕਰ ਦਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਸੈਸ਼ਨ ਅਦਾਲਤ ''ਚ ਪਟੀਸ਼ਨ ਲਾਈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!