ਇਕਾਂਤ ''ਚ ਹੀ ਹੋਵੇਗਾ ਆਤਮਾ ਦਾ ਪ੍ਰਮਾਤਮਾ ਨਾਲ ਮੇਲ

5/23/2016 1:09:34 PM

ਸਾਡੇ ਮਨ ਨੇ ਕਈ ਖਦਸ਼ੇ ਪਾਲੇ ਹੁੰਦੇ ਹਨ। ਉਹ ਬਹੁਤ ਸਾਰੀਆਂ ਚੀਜ਼ਾਂ ਤੇ ਪੁਰਾਣੇ ਵਿਚਾਰ ਜਮ੍ਹਾ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਮਨ ਦੇ ਖਾਲੀ ਨਾ ਰਹਿ ਸਕਣ ਕਾਰਨ ਇਨਸਾਨ ਚਾਹ ਕੇ ਵੀ ਧਿਆਨ ਨਹੀਂ ਲਗਾ ਸਕਦਾ। ਇਸ ਲਈ ਯੋਗੀ ਨੂੰ ਕਿਸੇ ਵੀ ਚੀਜ਼ ਨੂੰ ਜਮ੍ਹਾ ਕਰ ਕੇ ਰੱਖਣ ਦੀ ਇੱਛਾ ਛੱਡ ਕੇ ਧਿਆਨ ਵਿਚ ਬੈਠਣਾ ਚਾਹੀਦਾ ਹੈ, ਨਹੀਂ ਤਾਂ ਮਨ ਦੌੜਦਾ ਹੀ ਰਹੇਗਾ।
ਧਿਆਨ ਲਈ ਇਕੱਲੇ ਸ਼ਾਂਤ ਜਗ੍ਹਾ ''ਤੇ ਬੈਠੋ ਕਿਉਂਕਿ ਇਕਾਂਤ ਮਨ ਨੂੰ ਸ਼ਾਂਤ ਕਰਨ ਵਿਚ ਮਦਦ ਕਰਦਾ ਹੈ। ਹੁਣ ਸ਼ਾਂਤ ਮਨ ਨੂੰ ਭੌਤਿਕਤਾ ਅਤੇ ਸਾਰੇ ਪੁਰਾਣੇ ਵਿਚਾਰਾਂ ਤੇ ਗੱਲਾਂ ਤੋਂ ਹਟਾ ਕੇ ਆਤਮਾ ਵਿਚ ਲਗਾਉਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਦੇ ਲਗਾਤਾਰ ਅਭਿਆਸ ਨਾਲ ਜਦੋਂ ਮਨ ਆਤਮਾ ਵਿਚ ਲੱਗ ਜਾਵੇ ਤਾਂ ਉਸ ਤੋਂ ਅੱਗੇ ਦਾ ਅਭਿਆਸ ਸ਼ੁਰੂ ਕਰੋ। ਇਹ ਅਭਿਆਸ ਉਸ ਵੇਲੇ ਤੱਕ ਕਰੋ ਜਦੋਂ ਤੱਕ ਆਤਮਾ ਪ੍ਰਮਾਤਮਾ ਵਿਚ ਨਾ ਮਿਲ ਜਾਵੇ।
ਯੋਗੀ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਚੀਜ਼ ਦੀ ਇੱਛਾ, ਆਸ਼ਾ ਤੇ ਜਮ੍ਹਾ ਕਰਨ ਦੀ ਆਦਤ ਛੱਡ ਕੇ ਇਕਾਂਤ ਥਾਂ ''ਤੇ ਬੈਠ ਕੇ ਮਨ ਨੂੰ ਆਤਮਾ ਵਿਚ ਸਥਿਰ ਕਰੇ ਅਤੇ ਆਤਮਾ ਨੂੰ ਲਗਾਤਾਰ ਪ੍ਰਮਾਤਮਾ ਵਿਚ ਲਗਾਏ।