ਮੁਸ਼ਕਲਾਂ ਦੀ ਰਾਹ

9/13/2017 2:54:39 PM

ਬਾਲਿਕਾ ਵਿਨਫਰੇ ਬਚਪਨ  ਤੋਂ ਹੀ ਪੜ੍ਹਨ ਵਿਚ ਬਹੁਤ ਤੇਜ਼ ਸੀ ਪਰ ਉਸ ਦਾ ਜੀਵਨ ਦੁੱਖ ਭਰਿਆ ਸੀ। ਉਸ ਦੇ ਮਾਤਾ-ਪਿਤਾ ਇਕੱਠੇ ਨਹੀਂ ਰਹਿੰਦੇ ਸਨ। ਵਿਨਫਰੇ ਆਪਣੀ ਮਾਂ ਦੇ ਨਾਲ ਰਹਿੰਦੀ ਸੀ। ਮਾਂ ਦੇ ਨੌਕਰ ਉਸ ਨੂੰ ਬਹੁਤ ਪ੍ਰੇਸ਼ਾਨ ਕਰਦੇ ਸਨ। ਡਰ ਦੇ ਕਾਰਨ ਉਹ ਨੌਕਰਾਂ ਦੀਆਂ ਹਰਕਤਾਂ ਬਾਰੇ ਕਿਸੇ ਨੂੰ ਦੱਸਦੀ ਨਹੀਂ ਸੀ। ਆਪਣੇ ਹਾਲਾਤ ਤੋਂ ਤੰਗ ਆ ਕੇ ਇਕ ਦਿਨ ਵਿਨਫਰੇ ਮਾਂ ਦੇ ਘਰ ਤੋਂ ਨਿਕਲ ਕੇ ਪਿਤਾ ਕੋਲ ਆ ਗਈ। ਉਥੇ ਵਿਨਫਰੇ ਨੂੰ ਚੰਗਾ ਮਾਹੌਲ ਮਿਲਿਆ ਅਤੇ ਜਿਵੇਂ-ਜਿਵੇਂ ਉਹ ਵੱਡੀ ਹੁੰਦੀ ਗਈ, ਉਸ ਦੀ ਪ੍ਰਤਿਭਾ ਵੀ ਨਿਖਰਦੀ ਗਈ। ਵਿਨਫਰੇ ਦੀ ਵਾਕ ਪ੍ਰਤਿਭਾ ਨੂੰ ਦੇਖ ਕੇ ਸੀ. ਬੀ. ਐੱਸ. ਟੈਲੀਵਿਜ਼ਨ ਸਟੇਸ਼ਨ ਨੇ ਉਸ ਨੂੰ ਸ਼ਾਮ ਦੇ ਸਮਾਚਾਰ ਪੜ੍ਹਨ ਲਈ ਸੱਦਾ ਦਿੱਤਾ। ਇਸ ਅਹੁਦੇ 'ਤੇ ਕੰਮ ਕਰਨ ਵਾਲੀ ਉਹ ਨੈਸ਼ਵਿਲੇ ਦੀ ਪਹਿਲੀ ਅਫਰੀਕੀ-ਅਮਰੀਕੀ ਔਰਤ ਸੀ। ਇਸ ਤੋਂ ਬਾਅਦ 1977 ਵਿਚ ਉਸ ਨੂੰ ਬਾਲਟੀਮੋਰ ਇਜ਼ ਟਾਕਿੰਗ ਨਾਂ ਦੇ ਸ਼ੋਅ ਦਾ ਹੋਸਟ ਬਣਾਇਆ ਗਿਆ। 7 ਸਾਲ ਤਕ ਚੱਲਣ ਵਾਲਾ ਇਹ ਸ਼ੋਅ ਇਕ ਤਰ੍ਹਾਂ ਨਾਲ ਪ੍ਰਸਿੱਧ ਓਪਰਾ ਵਿਨਫਰੇ ਸ਼ੋਅ ਦੀ ਰਿਹਰਸਲ ਸੀ। 1984 ਵਿਚ ਵਿਨਫਰੇ ਨੂੰ ਏ. ਐੱਮ. ਸ਼ਿਕਾਗੋ ਨਾਂ ਦੇ ਉਬਾਊ ਅਤੇ ਬੋਰਿੰਗ ਸ਼ੋਅ ਨੂੰ ਲੋਕਪ੍ਰਿਯ ਬਣਾਉਣ ਦਾ ਜ਼ਿੰਮਾ ਸੌਂਪਿਆ ਗਿਆ। ਵਿਨਫਰੇ ਨੇ ਉਥੇ ਪਹੁੰਚ ਕੇ ਉਸ ਸ਼ੋਅ ਨੂੰ ਕੁਕਿੰਗ ਅਤੇ ਮੇਕਅੱਪ ਵਰਗੇ ਹਲਕੇ-ਫੁਲਕੇ ਵਿਸ਼ਿਆਂ ਤੋਂ ਹਟਾ ਕੇ ਉਸ ਵਿਚ ਵਿਵਾਦਗ੍ਰਸਤ ਅਤੇ ਸਮਕਾਲੀਨ ਮੁੱਦੇ ਲੈਣੇ ਸ਼ੁਰੂ ਕਰ ਦਿੱਤੇ। ਇਸ ਦੇ ਲਈ ਵਿਨਫਰੇ ਨੇ ਸਖਤ ਮਿਹਨਤ ਕੀਤੀ। 3 ਮਹੀਨੇ ਵਿਚ ਹੀ ਵਿਨਫਰੇ ਦੀ ਮਿਹਨਤ ਰੰਗ ਲਿਆਈ ਅਤੇ ਇਹ ਸ਼ੋਅ ਪਸੰਦ ਕੀਤਾ ਜਾਣ ਲੱਗਾ। ਹੌਲੀ-ਹੌਲੀ ਇਹ ਸ਼ੋਅ ਅਮਰੀਕਾ ਵਿਚ ਇੰਨਾ ਲੋਕਪ੍ਰਿਯ ਹੋਇਆ ਕਿ ਇਸ ਦਾ ਨਾਂ ਵਿਨਫਰੇ ਦੇ ਨਾਂ 'ਤੇ ਰੱਖ ਦਿੱਤਾ ਗਿਆ। ਇਸ ਸ਼ੋਅ ਦੇ ਬਾਰੇ ਵਿਚ ਇਥੋਂ ਤਕ ਕਿਹਾ ਜਾਣ ਲੱਗਾ ਕਿ ਜੇ ਉਹ ਆਪਣੇ ਸ਼ੋਅ ਵਿਚ ਕਿਸੇ ਲੇਖਕ ਨੂੰ ਸੱਦ ਲਵੇ ਤਾਂ ਉਸ ਲੇਖਕ ਦੀ ਪੁਸਤਕ ਦੀ ਵਿਕਰੀ  ਲੱਖਾਂ ਅੰਕੜੇ  ਪਾਰ ਲੈਂਦੀ । ਅੱਜ ਵਿਨਫਰੇ ਆਪਣੇ ਸ਼ੋਅ ਜ਼ਰੀਏ ਪੂਰੀ ਦੁਨੀਆ ਵਿਚ ਜਾਣੀ ਜਾਂਦੀ ਹੈ। ਉਸ ਨੇ ਬਚਪਨ ਮੁਸ਼ਕਲਾਂ ਭਰਿਆ ਬਿਤਾਇਆ ਅਤੇ ਮੁਸ਼ਕਲਾਂ ਦੀ ਰਾਹ ਹੀ ਉਸ ਨੂੰ ਤਰੱਕੀ ਵੱਲ ਲੈ ਗਈ।