ਸਮੇਂ ਦਾ ਮਹੱਤਵ

1/15/2018 12:14:51 PM

ਸਮੇਂ ਦੀ ਕੋਈ ਕੀਮਤ ਨਹੀਂ ਹੈ। ਜ਼ਿੰਦਗੀ ਵਿਚ ਇਕ ਸਾਲ ਦਾ ਕੀ ਮਹੱਤਵ ਹੈ। ਇਹ ਇਸੇ ਸਾਲ ਫੇਲ ਹੋਏ ਵਿਦਿਆਰਥੀ ਨੂੰ ਪੁੱਛੋ। ਇਕ ਮਹੀਨੇ ਦਾ ਮਹੱਤਵ ਜਾਣਨਾ ਹੈ ਤਾਂ ਉਸ ਮਾਂ ਨੂੰ ਮਿਲੋ ਜਿਸਨੇ 'ਅੱਧ-ਮਾਸੇ' ਬੱਚੇ ਨੂੰ ਜਨਮ ਦਿੱਤਾ ਹੈ। ਸੱਤ ਦਿਨ ਦਾ ਮਹੱਤਵ ਜਾਣਨਾ ਹੈ ਤਾਂ ਕਿਸੇ ਹਫਤਾਵਾਰੀ ਅਖਬਾਰ ਦੇ ਸੰਪਾਦਕ ਨੂੰ ਮਿਲੋ।  ਇਕ ਦਿਨ ਦਾ ਮਹੱਤਵ ਉਹ ਦਿਹਾੜੀ ਮਜ਼ਦੂਰ ਹੀ ਦੱਸ ਸਕਦਾ ਹੈ, ਜਿਸ ਨੂੰ ਅੱਜ ਮਜ਼ਦੂਰੀ ਨਹੀਂ ਮਿਲੀ ਹੈ। ਇਕ ਘੰਟੇ ਦਾ ਮਹੱਤਵ ਜਾਣਨਾ ਹੈ ਤਾਂ ਸਿਕੰਦਰ ਨੂੰ ਪੁੱਛੋ ਜਿਸ ਨੇ ਅੱਧਾ ਰਾਜ ਦੇ ਕੇ ਇਕ ਘੰਟੇ ਮੌਤ ਨੂੰ ਟਾਲਣ ਦੀ ਬੇਨਤੀ ਕੀਤੀ ਸੀ। ਇਕ ਘੰਟੇ ਦਾ ਮਹੱਤਵ ਉਸ ਖੁਸ਼ਕਿਸਮਤ ਨੂੰ ਪੁੱਛੋ ਜੋ ਵਰਲਡ ਟ੍ਰੇਡ ਸੈਂਟਰ ਦੀ ਇਮਾਰਤ ਡਿੱਗਣ ਤੋਂ ਠੀਕ ਇਕ ਮਿੰਟ ਪਹਿਲਾਂ ਹੀ ਬਾਹਰ ਸੁਰੱਖਿਅਤ ਨਿਕਲਿਆ ਸੀ। ਹੁਣ ਬਚਿਆ ਇਕ ਸੈਕਿੰਡ ਤਾਂ ਇਕ ਸੈਕਿੰਡ ਦਾ ਮਹੱਤਵ ਉਸ ਦੌੜਾਕ ਨੂੰ ਪੁੱਛੋ ਜੋ ਇਸੇ ਇਕ ਸੈਕਿੰਡ ਦੀ ਵਜ੍ਹਾ ਨਾਲ ਸੋਨੇ ਦਾ ਤਮਗਾ ਜਿੱਤਦੇ-ਜਿੱਤਦੇ ਰਹਿ ਗਿਆ ਹੈ।