ਸਭ ਤੋਂ ਵੱਡਾ ਗਿਆਨ

4/10/2017 4:14:28 PM

ਸ਼ਾਮ ਦਾ ਵੇਲਾ ਸੀ। ਸਾਰੇ ਪੰਛੀ ਆਪੋ-ਆਪਣੇ ਆਲ੍ਹਣਿਆਂ ਵਿਚ ਵੱਲ ਜਾ ਰਹੇ ਸਨ। ਉਸੇ ਵੇਲੇ ਪਿੰਡ ਦੀਆਂ 4 ਔਰਤਾਂ ਖੂਹ ''ਤੇ ਪਾਣੀ ਭਰਨ ਆਈਆਂ ਅਤੇ ਆਪਣੇ ਘੜੇ ਭਰ ਕੇ ਗੱਲਾਂ ਕਰਨ ਬੈਠ ਗਈਆਂ। ਪਹਿਲੀ ਔਰਤ ਬੋਲੀ,''''ਰੱਬ ਮੇਰੇ ਵਰਗਾ ਮੁੰਡਾ ਸਾਰਿਆਂ ਨੂੰ ਦੇਵੇ। ਉਸ ਦਾ ਗਲਾ ਇੰਨਾ ਸੁਰੀਲਾ ਹੈ ਕਿ ਸਾਰੇ ਉਸ ਦੀ ਆਵਾਜ਼ ਸੁਣ ਕੇ ਮੁਗਧ ਹੋ ਜਾਂਦੇ ਹਨ।'''' ਇਸ ''ਤੇ ਦੂਜੀ ਔਰਤ ਬੋਲੀ,''''ਮੇਰਾ ਮੁੰਡਾ ਇੰਨਾ ਤਾਕਤਵਰ ਹੈ ਕਿ ਸਾਰੇ ਉਸ ਨੂੰ ਅੱਜ ਦੇ ਜ਼ਮਾਨੇ ਦਾ ਭੀਮ ਕਹਿੰਦੇ ਹਨ।'''' ਤੀਜੀ ਔਰਤ ਕਿੱਥੇ ਚੁੱਪ ਰਹਿੰਦੀ। ਉਹ ਬੋਲੀ,''''ਮੇਰਾ ਮੁੰਡਾ ਇਕ ਵਾਰ ਜੋ ਪੜ੍ਹ ਲੈਂਦਾ ਹੈ, ਉਸ ਉਸ ਨੂੰ ਉਸੇ ਵੇਲੇ ਯਾਦ ਹੋ ਜਾਂਦਾ ਹੈ।''''ਇਹ ਸਾਰੀਆਂ ਗੱਲਾਂ ਸੁਣ ਕੇ ਚੌਥੀ ਔਰਤ ਕੁਝ ਨਾ ਬੋਲੀ। ਇੰਨੇ ਨੂੰ ਦੂਜੀ ਔਰਤ ਨੇ ਕਿਹਾ,''''ਓ ਭੈਣੇ, ਤੇਰਾ ਵੀ ਤਾਂ ਇਕ ਮੁੰਡਾ ਹੈ ਨਾ, ਤੂੰ ਉਸ ਬਾਰੇ ਕੁਝ ਨਹੀਂ ਬੋਲਣਾ ਚਾਹੁੰਦੀ?'''' ਇਸ ''ਤੇ ਉਹ ਬੋਲੀ,''''ਮੈਂ ਕੀ ਕਹਾਂ, ਉਹ ਨਾ ਤਾਂ ਤਾਕਤਵਰ ਹੈ ਅਤੇ ਨਾ ਹੀ ਚੰਗਾ ਗਾਉਂਦਾ ਹੈ।'''' ਇਹ ਸੁਣ ਕੇ ਚਾਰੇ ਔਰਤਾਂ ਨੇ ਘੜੇ ਚੁੱਕੇ ਅਤੇ ਆਪਣੇ ਪਿੰਡ ਵੱਲ ਚੱਲ ਪਈਆਂ। ਉਸੇ ਵੇਲੇ ਕੰਨਾਂ ਵਿਚ ਕੁਝ ਸੁਰੀਲੀ ਜਿਹੀ ਆਵਾਜ਼ ਸੁਣਾਈ ਦਿੱਤੀ। ਪਹਿਲੀ ਔਰਤ ਨੇ ਕਿਹਾ,''''ਦੇਖੋ, ਮੇਰਾ ਪੁੱਤਰ ਆ ਰਿਹਾ ਹੈ। ਉਹ ਕਿੰਨਾ ਸੁਰੀਲਾ ਗਾਣਾ ਗਾ ਰਿਹਾ ਹੈ।''''ਪਰ ਉਸ ਨੇ ਆਪਣੀ ਮਾਂ ਵੱਲ ਨਹੀਂ ਦੇਖਿਆ ਅਤੇ ਉਨ੍ਹਾਂ ਦੇ ਸਾਹਮਣਿਓਂ ਨਿਕਲ ਗਿਆ। ਹੁਣ ਦੂਰ ਜਾਣ ''ਤੇ ਇਕ ਤਾਕਤਵਰ ਮੁੰਡਾ ਉਥੋਂ ਲੰਘਿਆ। ਇਸ ''ਤੇ ਦੂਜੀ ਔਰਤ ਨੇ ਕਿਹਾ,''''ਦੇਖੋ, ਮੇਰਾ ਤਾਕਤਵਰ ਮੁੰਡਾ ਆ ਰਿਹਾ ਹੈ।'''' ਪਰ ਉਸ ਨੇ ਵੀ ਆਪਣੀ ਮਾਂ ਵੱਲ ਨਹੀਂ ਦੇਖਿਆ ਅਤੇ ਸਾਹਮਣਿਓਂ ਲੰਘ ਗਿਆ। ਉਸੇ ਵੇਲੇ ਦੂਰ ਜਾ ਕੇ ਮੰਤਰਾਂ ਦੀ ਆਵਾਜ਼ ਉਨ੍ਹਾਂ ਦੇ ਕੰਨਾਂ ਵਿਚ ਪਈ। ਇਸ ''ਤੇ ਤੀਜੀ ਔਰਤ ਬੋਲੀ,''''ਦੇਖੋ, ਮੇਰਾ ਸਿਆਣਾ ਪੁੱਤਰ ਆ ਰਿਹਾ ਹੈ।'''' ਪਰ ਉਹ ਵੀ ਸ਼ਲੋਕ ਬੋਲਦਾ ਹੋਇਆ ਉਥੋਂ ਉਨ੍ਹਾਂ ਦੋਵਾਂ ਵਾਂਗ ਲੰਘ ਗਿਆ। ਫਿਰ ਉਥੋਂ ਇਕ ਹੋਰ ਮੁੰਡਾ ਨਿਕਲਿਆ। ਉਹ ਉਸ ਚੌਥੀ ਔਰਤ ਦਾ ਪੁੱਤਰ ਸੀ। ਉਹ ਆਪਣੀ ਮਾਂ ਕੋਲ ਆਇਆ ਅਤੇ ਮਾਂ ਦੇ ਸਿਰ ਤੋਂ ਪਾਣੀ ਦਾ ਘੜਾ ਲੈ ਲਿਆ। ਫਿਰ ਉਹ ਪਿੰਡ ਵੱਲ ਨਿਕਲ ਪਿਆ। ਇਹ ਦੇਖ ਕੇ ਤਿੰਨੋਂ ਔਰਤਾਂ ਹੈਰਾਨ ਰਹਿ ਗਈਆਂ। ਉਹ ਤਿੰਨੋਂ ਉਸ ਵੱਲ ਹੈਰਾਨੀ ਨਾਲ ਦੇਖਣ ਲੱਗੀਆਂ। ਇਸ ''ਤੇ ਉਥੇ ਬੈਠੀ ਇਕ ਬਜ਼ੁਰਗ ਔਰਤ ਬੋਲੀ,''''ਇਸ ਨੂੰ ਕਹਿੰਦੇ ਹਨ ਸੱਚਾ ਹੀਰਾ।'''' ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਗਿਆਨ ਸੰਸਕਾਰ ਦਾ ਹੁੰਦਾ ਹੈ ਜੋ ਕਿਸੇ ਹੋਰ ਤੋਂ ਨਹੀਂ, ਸਗੋਂ ਖੁਦ ਸਾਡੇ ਮਾਪਿਆਂ ਤੋਂ ਪ੍ਰਾਪਤ ਹੁੰਦਾ ਹੈ। ਫਿਰ ਭਾਵੇਂ ਸਾਡੇ ਮਾਪੇ ਪੜ੍ਹੇ-ਲਿਖੇ ਹੋਣ ਜਾਂ ਨਾ ਹੋਣ। ਇਹ ਗਿਆਨ ਉਨ੍ਹਾਂ ਤੋਂ ਇਲਾਵਾ ਦੁਨੀਆ ਦਾ ਕੋਈ ਵੀ ਵਿਅਕਤੀ ਨਹੀਂ ਦੇ ਸਕਦਾ।