ਵਿਆਖਿਆ ਸ੍ਰੀ ਜਪੁ ਜੀ ਸਾਹਿਬ

Monday, May 15, 2017 7:34 AM
ਵਿਆਖਿਆ ਸ੍ਰੀ ਜਪੁ ਜੀ ਸਾਹਿਬ

''ਇਕ ਦੂ ਜੀਭੌ ਲਖ ਹੋਹਿ, ਲਖ ਹੋਵਹਿ ਲਖ ਵੀਸ... .... ਇਸ ਜਪ ਸਿਮਰਨ ਦੀ ਸਾਧਨਾ ''ਚ, ਜਦੋਂ ਲੱਖ ਗੁਣਾ ਜਪ ਹੋਣ ਲੱਗਦੈ, ਉਦੋਂ ਨਾਦ ਜਾਗਰਣ ਹੋ ਜਾਂਦੈ—ਜਦੋਂ ਇਹ ਹੋਰ ਵੀ ਵੀਹ ਗੁਣਾ ਹੋ ਜਾਂਦੈ, ਉਦੋਂ ਨਾਦ ਮੱਲੋ-ਮੱਲੀ ਸੁਣਾਈ ਦੇਣ ਲੱਗ ਜਾਂਦੈ ਅਤੇ ਸੁਰਤਿ ਨੂੰ ਖਿੱਚ ਕੇ ਸੁਖਮਨਾ ''ਚ ਧੱਕ ਦਿੰਦੈ। (ਇਸ ਦੀ ਵਿਸ਼ੇਸ਼ ਚਰਚਾ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ, ਹੁਣ ਹੋਰ ਲਿਖਣ ਦੀ ਲੋੜ ਨਹੀਂ)
ਧਿਆਨ ਰਹੇ—ਇਹ ਨਾਦ ਮਨ ਦੀਆਂ ਕਲਪਨਾਵਾਂ ਨਹੀਂ ਹਨ। ਕਈ ਸਾਧਕ ਸਿੱਖ ਆ ਕੇ ਸਾਨੂੰ ਦੱਸਦੇ ਹਨ ਕਿ ਜਦੋਂ ਅਸੀਂ ਸਿਮਰਨ ਕਰਦੇ ਹਾਂ ਤਾਂ ਅਨੇਕਾਂ ਨਾਦ ਸੁਣਾਈ ਦਿੰਦੇ ਹਨ ਪਰ ਫਿਰ ਬੰਦ ਹੋ ਜਾਂਦੇ ਹਨ। ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਾਂ ਤਾਂ ਇਹ ਨਾਦ, ਜਿਨ੍ਹਾਂ ਨੂੰ ਉਹ ਸੁਣਦੇ ਹਨ, ਉਨ੍ਹਾਂ ਦੇ ਮਨ ਦੀਆਂ ਕਲਪਨਾਵਾਂ ਹੀ ਹਨ (ਸੱਚੇ ਨਾਦ ਨਹੀਂ ਹਨ) ਜਾਂ ਫਿਰ ਅਜੇ ਇਹ ਸ਼ੁਰੂਆਤ ਹੀ ਹੈ। ਜੇ ਉਹ ਹੋਰ ਅਭਿਆਸ ਕਰਨਗੇ ਤਾਂ ਫਿਰ ਇਹ ਸਥਿਤੀ ਬਣ ਸਕਦੀ ਹੈ ਕਿ ਉਨ੍ਹਾਂ ਨੂੰ ਸਦਾ ਹੀ ਨਾਦ ਸੁਣਾਈ ਦਿੰਦੇ ਰਹਿੰਦੇ ਹਨ। ਕਿਸੇ-ਕਿਸੇ ਸਰਲ ਸਾਧਕ ''ਚ ਜਦੋਂ ਨਾਦ ਜਾਗਰਣ ਹੁੰਦੈ—ਸਦਾ ਹੀ ਉਸ ਨੂੰ ਇਕ ਗੂੰਜ ਸਪੱਸ਼ਟ ਸੁਣਾਈ ਦੇਣ ਲੱਗਦੀ ਹੈ—ਉਦੋਂ ਉਹ ਕਈ ਵਾਰ ਘਬਰਾ ਜਾਂਦੈ। ਉਸ ਨੂੰ ਆਪਣਾ ਕੰਮਕਾਜ, ਪੜ੍ਹਾਈ-ਲਿਖਾਈ ਕਰਨੀ ਵੀ ਔਖੀ ਹੋ ਜਾਂਦੀ ਐ। ਕਈ ਵਾਰ ਘਬਰਾਉਣ ਵਾਲੀ ਗੱਲ ਤਾਂ ਅਗਿਆਨ ਕਾਰਨ ਹੀ ਹੁੰਦੀ ਐ। ਕੋਈ ਵੀ ਕੰਮਕਾਜ ਕਰਨ ''ਚ ਇਸ ਤਰ੍ਹਾਂ ਦੇ ਸ਼ੁਰੂਆਤੀ ਨਾਦ ਕਦੇ ਵੀ ਰੁਕਾਵਟ ਖੜ੍ਹੀ ਨਹੀਂ ਕਰਦੇ, ਸਗੋਂ ਇਨ੍ਹਾਂ ਨਾਦਾਂ ਦੇ ਸੁਣਦੇ ਰਹਿਣ ਨਾਲ ਤਾਂ ਕੋਈ ਵੀ ਕੰਮ ਕਰਨ ''ਚ ਜ਼ਿਆਦਾ ਇਕਾਗਰਤਾ ਪੈਦਾ ਹੁੰਦੀ ਹੈ—ਕੰਮ ਕਰਨ ''ਚ ਜ਼ਿਆਦਾ ਮਨ ਲੱਗੇਗਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਫਿਰ ਉਸ ਨੂੰ ਲੋਭ-ਬੇਈਮਾਨੀ ਵਾਲੇ ਕੰਮ ਕਰਨ ''ਚ ਜ਼ਰੂਰ ਰੁਕਾਵਟ ਆਵੇਗੀ ਕਿਉਂਕਿ ਨਾਦਾਂ ਨੇ ਤਾਂ ਸੁਰਤਿ ਨੂੰ ਅੰਦਰ ਖਿੱਚੀ ਜਾਣੈ।
ਤਿਥੈ, ਨਾਦ, ਬਿਨੋਦ, ਕੋਡ ਅਨੰਦੁ : (1) ਨਾਦ (2) ਬਿਨੋਦ (3) ਕੋਡ (4) ਅਨੰਦੁ—ਇਹ ਚਾਰ ਸਤਰ ਹਨ। ਪਹਿਲਾ ਸਤਰ ਹੈ—ਨਾਦ ਜਾਗਰਣ।