ਵਿਆਖਿਆ ਸ੍ਰੀ ਜਪੁ ਜੀ ਸਾਹਿਬ

9/11/2017 7:40:45 AM

(3) ਉਹ ਮਹਾਪੁਰਖ ਹਨ, ਜਿਹੜੇ ਦਇਆ ਭਾਉ ਕਾਰਨ ਮ੍ਰਿਤੂ ਲੋਕ ਦੇ ਦੁਖੀ ਪ੍ਰਾਣੀਆਂ ਲਈ ਤੇ ਉਨ੍ਹਾਂ ਦੇ ਕਲਿਆਣ ਲਈ ਸਰਮ ਖੰਡ ਦਾ ਪਰਮ ਸੁੱਖ ਸ਼ਕਤੀ ਵੀ ਤਿਆਗ ਦਿੰਦੇ ਹਨ। ਇਹ ਪ੍ਰਾਣੀ ਈਸ਼ਵਰੀ ਕਿਰਪਾ ਸ਼ਕਤੀ ਤੋਂ ਪ੍ਰੇਰਿਤ ਹੋਏ ਆਪਣੀ ਮਰਜ਼ੀ ਨਾਲ ਮਾਤਾ ਦੇ ਗਰਭ ਵਿਚ ਪ੍ਰਵੇਸ਼ ਕਰ ਕੇ ਮਾਤ ਲੋਕ 'ਚ ਜਨਮ ਲੈਂਦੇ ਹਨ। ਇਸ ਨੂੰ ਜਨਮ ਲੈਣਾ ਨਾ ਕਹਿ ਕੇ ਅਵਤਾਰ ਧਾਰਨ ਕਰਨਾ ਹੀ ਕਿਹਾ ਜਾਣਾ ਚਾਹੀਦੈ। ਇਸ ਤਰ੍ਹਾਂ ਮਾਤ ਲੋਕ ਵਿਚ ਉਨ੍ਹਾਂ ਨੂੰ ਹੀ ਆਪਣੀ ਸਾਧਨਾ 'ਚ ਅਤੁੱਲ ਵੇਗ ਭਰਨ ਦਾ ਮੌਕਾ ਵੀ ਮਿਲਦੈ। ਉਹ ਸਿੱਧੇ ਹੀ ਕਰਮ ਖੰਡ 'ਚ ਪ੍ਰਵੇਸ਼ ਕਰ ਜਾਂਦੇ ਹਨ।ਕਰਮ ਖੰਡ ਕੀ ਬਾਣੀ ਜੋਰੁ£ ਤਿਥੈ, ਹੋਰ ਨ ਕੋਈ ਹੋਰੁ£
ਤਿਥੈ, ਜੋਧ ਮਹਾਬਲ ਸੂਰ£ ਤਿਨ ਮਹਿ ਰਾਮੁ ਰਹਿਆ ਭਰਪੂਰ£
ਤਿਥੈ, ਸੀਤੋ ਸੀਤਾ ਮਹਿਮਾ ਮਾਹਿ£ ਤਾ ਕੈ ਰੂਪ ਨਾ ਕਥਨੇ ਜਾਹਿ£
ਨਾ ਓਹਿ ਮਰਹਿ ਨ ਠਾਗੇ ਜਾਹਿ£ ਜਿਨ ਕੈ ਰਾਮੁ ਵਸੈ ਮਨ ਮਾਹਿ£
ਤਿਥੈ ਭਗਤ ਵਸਹਿ ਕੇ ਲੋਅ£ ਕਰਹਿ ਅਨੰਦੁ ਸਚਾ ਮਨਿ ਸੋਇ£

ਪਦ ਅਰਥ : ਕਰਮ ਖੰਡ-ਜਿਸ ਖੰਡ ਵਿਚ ਪ੍ਰਮੇਸ਼ਵਰੀ ਕਿਰਪਾ ਦਾ ਹੀ ਰਾਜ ਹੈ, ਕੀ ਬਾਣੀ ਜੋਰੁ- ਉਸ ਦੀ ਬਾਣੀ ਪ੍ਰਚੰਡ ਹੋਈ ਸ਼ਕਤੀ ਹੈ।। ਤਿਥੈ-ਉਸ ਖੰਡ ਵਿਚ, ਹੋਰ ਨ ਕੋਈ ਹੋਰੁ-ਦੂਈ (ਦੂਜੇਪਣ) ਦਾ ਕੋਈ ਭਾਉ (ਪ੍ਰਤੀਤ ਨਹੀਂ)£ ਤਿਥੈ - ਉਸ ਖੰਡ ਵਿਚ, ਜੋਧ ਮਹਾਬਲ ਸੂਰ- ਸੂਰਬੀਰ, ਮਹਾਬਲੀ ਤੇ ਜੋਧੇ ਨਿਵਾਸ ਕਰਦੇ ਹਨ£ ਤਿਨ ਮਾਹਿ-ਇਨ੍ਹਾਂ ਵਿਚ, ਰਾਮੁ ਰਹਿਆ ਭਰਪੂਰ- ਅਕਾਲ ਪੁਰਖ ਦਾ ਸਾਰੇ ਬ੍ਰਹਿਮੰਡ ਵਿਚ ਰਮਿਆ ਹੋਇਆ ਰੂਪ 'ਰਾਮ' ਪੂਰਾ ਵਿਆਪਤ ਹੈ£ ਤਿਥੈ-ਕਰਮ ਖੰਡ ਵਿਚ, ਸੀਤੋ ਸੀਤਾ ਮਹਿਮਾ ਮਾਹਿ- 'ਰਾਮ' ਦੀ ਸ਼ਕਤੀ 'ਸੀਤਾ' ਵੀ ਆਪਣੀ ਪੂਰੀ ਮਹਿਮਾ ਵਿਚ ਰਾਮ ਦੇ ਨਾਲ ਓਤਪ੍ਰੋਤ (ਇਕਮਿਕ) ਹੋਈ ਬਿਰਾਜਦੀ ਹੈ। ਤਾ ਕੈ ਰੂਪ- ਉਸ ਸ਼ਕਤੀ ਤੋਂ ਪ੍ਰਗਟ ਹੋ ਰਹੇ ਰੂਪਾਂ (ਆਕਾਰਾਂ) ਦਾ, ਨਾ ਕਥਨੇ ਜਾਹਿ- ਸ਼ਬਦਾਂ ਰਾਹੀਂ ਕਥਨ ਨਹੀਂ ਕੀਤਾ ਜਾ ਸਕਦਾ। ਨਾ ਓਹਿ ਮਰਹਿ- ਉਨ੍ਹਾਂ ਦਾ ਨਾ ਤਾਂ ਨਾਸ਼ ਹੁੰਦਾ ਹੈ,  ਨ ਠਾਗੇ ਜਾਹਿ-ਨਾ ਉਨ੍ਹਾਂ ਨੂੰ ਕੋਈ ਆਪਣੇ ਅਧੀਨ ਕਰ ਸਕਦਾ ਹੈ, ਉਹ ਸੁਤੰਤਰ ਹਨ£ ਜਿਨ ਕੈ-ਜਿਨ੍ਹਾਂ ਦੇ, ਮਨ ਮਾਹਿ-ਮਨ ਅੰਦਰ, ਰਾਮੁ ਵਸੈ-ਇਸ ਤਰ੍ਹਾਂ ਰਾਮ ਵਿਚ ਓਤਪ੍ਰੋਤ (ਇਕਮਿਕ) ਹੋਈ, ਸ਼ਕਤੀ ਸੀਤਾ ਦਾ ਨਿਵਾਸ ਹੈ£ ਤਿਥੈ-ਇਸ ਕਰਮ ਖੰਡ ਵਿਚ, ਭਗਤ ਵਸਹਿ-ਉਨ੍ਹਾਂ ਪਰਮ ਭਗਤਾਂ ਦਾ ਵਾਸਾ ਹੈ ਜਿਹੜੇ, ਕੇ ਲੋਅ-ਅਨੇਕਾਂ ਹੀ ਲੋਕ ਖੰਡਾਂ ਵਿਚ ਗਿਆਨ ਧਿਆਨ ਦੀਆਂ ਮਹਾਪੁਰਖਾਰਥਾਂ ਵਾਲੀਆਂ ਸਾਧਨਾਵਾਂ ਕਰਕੇ ਇਥੇ ਪੁੱਜੇ ਹਨ£ ਕਰਹਿ ਅਨੰਦੁ- ਉਹ ਇਥੇ ਪ੍ਰਮਾਤਮੀ ਅਨੰਦ ਮਾਣਦੇ ਹਨ, ਸਚਾ ਮਨਿ ਸੋਇ-ਕਿਉਂਕਿ ਉਹ ਸਤਿ ਸਰੂਪੀ ਪ੍ਰਮਾਤਮਾ 'ਚ ਮਨਿ ਵਾਲੇ ਹਨ£
ਸਾਧਨਾ ਭਾਸ਼ਿਅ : ਕਰਮ ਖੰਡ-ਫਾਰਸੀ ਦਾ ਸ਼ਬਦ ਹੈ 'ਕਰਮ'-ਇਸ ਦਾ ਅਰਥ ਹੈ ਕਿਰਪਾ। ਕਿਰਪਾ ਵੀ ਇਕ ਸ਼ਕਤੀ ਹੈ। ਜਿਵੇਂ ਅਗਿਆਨ ਸ਼ਕਤੀ, ਗਿਆਨ ਸ਼ਕਤੀ ਅਤੇ ਇਨ੍ਹਾਂ ਸਭ ਤੋਂ ਵਧ ਕੇ ਕਿਰਪਾ ਸ਼ਕਤੀ। ਅਗਿਆਨ ਸ਼ਕਤੀ ਦਾ ਕੰਮ ਹੈ-ਜੀਅ ਦੇ ਸਰੂਪ 'ਤੇ ਇਕ ਪਰਦਾ ਪਾਉਣਾ (ਆਵਰਣ ਪਾਉਣਾ), ਇਸ ਕਾਰਨ ਜੀਅ ਆਪਣੇ ਸੱਚੇ ਸਰੂਪ ਨੂੰ ਭੁੱਲ ਕੇ ਹਉਮੈ ਕਾਰਨ ਆਪਣੇ ਆਪ ਨੂੰ ਹੱਡੀ ਮਾਸ ਦਾ ਜੰਮਣ-ਮਰਨ ਵਾਲਾ ਸਰੀਰ ਸਮਝਦਾ ਹੈ।