ਸਮੱਸਿਆਵਾਂ ''ਚੋਂ ਹੀ ਨਿਕਲਦੇ ਹਨ ਜਿਊਣ ਦੇ ਰਸਤੇ

3/27/2017 5:07:21 PM

ਮੁੰਬਈ—ਜ਼ਿਆਦਾਤਰ ਲੋਕ ਜੀਵਨ ਦੇ ਸਭ ਤੋਂ ਮਹੱਤਵਪੂਰਨ ਸੱਚ ਵੱਲ ਪਿੱਠ ਕਰਦੇ ਰਹਿੰਦੇ ਹਨ। ਉਹ ਗਿਲਾ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ''ਚ ਸਮੱਸਿਆਵਾਂ ਹੀ ਸਮੱਸਿਆਵਾਂ ਹਨ। ਉਹ ਉਨ੍ਹਾਂ ਦੇ ਬੋਝ ਦੀ ਹੀ ਸ਼ਿਕਾਇਤ ਕਰਦੇ ਰਹਿੰਦੇ ਹਨ। ਪਰਿਵਾਰ ''ਚ, ਮਿੱਤਰਾਂ ''ਚ ਇਸ ਗੱਲ ਦਾ ਰੋਣਾ ਰੋਂਦੇ ਰਹਿੰਦੇ ਹਨ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਕਿੰਨੀਆਂ ਮੁਸ਼ਕਿਲ, ਕਿੰਨੀਆਂ ਦੁਖਦਾਈ ਹਨ। ਇਹ ਨਾ ਹੁੰਦੀਆਂ ਤਾਂ ਉਨ੍ਹਾਂ ਦਾ ਜੀਵਨ ਕਿੰਨਾ ਸੁਖੀ ਤੇ ਆਸਾਨ ਹੁੰਦਾ।

ਸਮੱਸਿਆਵਾਂ ਆਪਣੇ ਸਰੂਪ ਦੇ ਅਨੁਸਾਰ ਜਾਂ ਉਨ੍ਹਾਂ ਪ੍ਰਤੀ ਸਾਡੇ ਆਪਣੇ ਨਜ਼ਰੀਏ ਅਨੁਸਾਰ ਸਾਡੇ ਮਨ ''ਚ ਕਦੀ ਨਿਰਾਸ਼ਾ ਤਾਂ ਕਦੀ ਹਤਾਸ਼ਾ ਦਾ ਭਾਵ ਭਰਦੀਆਂ ਹਨ। ਜ਼ਿੰਦਗੀ ਫੁੱਲਾਂ ਭਰਿਆ ਰਸਤਾ ਨਹੀਂ, ਸਮੱਸਿਆਵਾਂ ਦੇ ਕੰਡਿਆਂ ਨਾਲ ਭਰਿਆ ਹੈ ਪਰ ਜੀਵਨ ਦੀ ਰਾਹ ਫੁੱਲਾਂ ਭਰੀ ਵੀ ਹੋ ਸਕਦੀ ਹੈ। ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨ, ਉਨ੍ਹਾਂ ਨੂੰ ਸੁਲਝਾਉਣ ''ਚ ਜੀਵਨ ਦਾ ਅਰਥ ਲੁਕਿਆ ਹੋਇਆ ਹੈ। ਸਮੱਸਿਆਵਾਂ ਤਾਂ ਦੋ-ਧਾਰੀ ਤਲਵਾਰ ਹੁੰਦੀਆਂ ਹਨ, ਜੋ ਸਾਡੇ ਉਤਸ਼ਾਹ, ਸਾਡੀ ਅਕਲਮੰਦੀ ਨੂੰ ਲਲਕਾਰਦੀਆਂ ਹਨ ਅਤੇ ਦੂਸਰੇ ਸ਼ਬਦਾਂ ''ਚ ਸਾਡੇ ''ਚ ਸਾਹਸ ਤੇ ਅਕਲਮੰਦੀ ਦੀ ਸਿਰਜਣਾ ਕਰਦੀਆਂ ਹਨ। ਮਨੁੱਖ ਦੀ ਸਾਰੀ ਉੱਨਤੀ, ਉਸ ਦੀਆਂ ਸਾਰੀਆਂ ਪ੍ਰਾਪਤੀਆਂ ਦੇ ਮੂਲ ''ਚ ਸਮੱਸਿਆਵਾਂ ਹੀ ਹਨ। ਜੇ ਜੀਵਨ ''ਚ ਸਮੱਸਿਆਵਾਂ ਨਾ ਹੋਣ ਤਾਂ ਸ਼ਾਇਦ ਸਾਡਾ ਜੀਵਨ ਨੀਰਸ ਹੀ ਨਹੀਂ, ਜੜ੍ਹ ਵੀ ਹੋ ਜਾਂਦਾ।
ਪ੍ਰਸਿੱਧ ਲੇਖਕ ਬੈਂਜਾਮਿਨ ਫ੍ਰੈਂਕਲਿਨ ਨੇ ਸਹੀ ਹੀ ਕਿਹਾ ਸੀ, ''''ਜੋ ਗੱਲ ਸਾਨੂੰ ਦਰਦ ਪਹੁੰਚਾਉਂਦੀ ਹੈ, ਉਹੀ ਸਾਨੂੰ ਸਿਖਾਉਂਦੀ ਵੀ ਹੈ।'''' ਇਸ ਲਈ ਸਮਝਦਾਰ ਲੋਕ ਸਮੱਸਿਆਵਾਂ ਤੋਂ ਡਰਦੇ ਨਹੀਂ, ਉਨ੍ਹਾਂ ਤੋਂ ਦੂਰ ਨਹੀਂ ਭੱਜਦੇ ਸਗੋਂ ਸਮੱਸਿਆਵਾਂ ਪ੍ਰਤੀ ਵੀ ਸਾਕਾਰਾਤਮਕ ਨਜ਼ਰੀਆ ਅਪਣਾਉਂਦੇ ਹਨ। ਅਜਿਹੇ ਲੋਕ ਹੀ ਸਮੱਸਿਆਵਾਂ ''ਚੋਂ ਜਿਊਣ ਦਾ ਰਸਤਾ ਕੱਢ ਲੈਂਦੇ ਹਨ।
ਸਫਲਤਾ ਤੇ ਸੰਘਰਸ਼ ਨਾਲ-ਨਾਲ ਚਲਦੇ ਹਨ। ਚੁਣੌਤੀਆਂ ਸਿਰਫ ਬੁਲੰਦੀਆਂ ਨੂੰ ਛੂਹਣ ਦੀਆਂ ਨਹੀਂ ਹੁੰਦੀਆਂ, ਖੁਦ ਨੂੰ ਉਥੇ ਬਣਾਈ ਰੱਖਣ ਦੀਆਂ ਵੀ ਹੁੰਦੀਆਂ ਹਨ। ਠੀਕ ਹੈ ਕਿ ਇਕ ਕੰਮ ਕਰਦੇ-ਕਰਦੇ ਅਸੀਂ ਉਸ ''ਚ ਮਾਹਿਰ ਹੋ ਜਾਂਦੇ ਹਾਂ ਪਰ ਉਹੀ ਕਰਦੇ ਰਹਿ ਜਾਣਾ ਸਾਨੂੰ ਆਪਣੇ ਹੀ ਬਣਾਏ ਸਹੂਲਤ ਦੇ ਘੇਰੇ ''ਚ ਕੈਦ ਕਰ ਲੈਂਦਾ ਹੈ। ਰੋਮ ਦੇ ਮਹਾਨ ਦਾਰਸ਼ਨਿਕ ਸੇਨੇਕਾ ਕਹਿੰਦੇ ਹਨ, ''''ਮੁਸ਼ਕਿਲ ਰਸਤੇ ਵੀ ਸਾਨੂੰ ਉਚਾਈਆਂ ਤਕ ਲੈ ਜਾਂਦੇ ਹਨ ਪਰ ਸਾਡੇ ਵਿਚੋਂ ਜ਼ਿਆਦਾਤਰ ਇੰਨੇ ਬੁੱਧੀਮਾਨ, ਅਜਿਹੇ ਉਤਸ਼ਾਹ ਨਾਲ ਭਰੇ ਨਹੀਂ ਹੁੰਦੇ। ਸਮੱਸਿਆਵਾਂ ''ਚ ਲੁਕੇ ਦਰਦ ਤੋਂ ਬਚਣ ਲਈ ਸਾਡੇ ''ਚੋਂ ਜ਼ਿਆਦਾਤਰ ਉਨ੍ਹਾਂ ਤੋਂ ਕਤਰਾਉਣ ਦੀ ਕੋਸ਼ਿਸ਼ ਕਰਦੇ ਹਨ।''