276 ਸਾਲ ਪਹਿਲਾਂ ਹੋਇਆ ਸੀ ਮਹਾਕਾਲ ਮੰਦਿਰ ਦਾ ਨਿਰਮਾਣ

4/10/2017 7:11:58 AM

ਇਸ ਵਿਸ਼ੇ ''ਤੇ ਇਤਿਹਾਸਕਾਰਾਂ ''ਚ ਮਤਭੇਦ ਹੋ ਸਕਦੇ ਹਨ ਕਿ ਜਯੋਤਿਰਲਿੰਗ ਦਾ ਪ੍ਰਿਥਵੀ ''ਤੇ ਕਦੋਂ ਆਗਮਨ ਹੋਇਆ ਪਰ ਇਸ ਵਿਸ਼ੇ ''ਤੇ ਉਨ੍ਹਾਂ ''ਚ ਮਤਭੇਦ ਨਹੀਂ ਹੋ ਸਕਦਾ ਕਿ ਅੱਜ ਦੇ ਮਹਾਕਾਲੇਸ਼ਵਰ ਮੰਦਿਰ ਦਾ ਨਵ-ਨਿਰਮਾਣ 276 ਸਾਲ ਪਹਿਲਾਂ ਰਾਣੌਜੀ ਸ਼ਿੰਦੇ (ਸਿੰਧੀਆ) ਦੇ ਦੀਵਾਨ ਬਾਬਾ ਰਾਮਚੰਦਰ ਸ਼ੇਣਵੀ ਨੇ ਕਰਵਾਇਆ। ਹੁਣ ਤੁਸੀਂ ਯਕੀਨਨ ਇਹ ਕਲਪਨਾ ਕਰਨ ਲੱਗੇ ਹੋਵੋਗੇ ਕਿ 276 ਸਾਲ ਪਹਿਲਾਂ ਮਹਾਕਾਲੇਸ਼ਵਰ ਮੰਦਿਰ ਦਾ ਆਕਾਰ ਅਤੇ ਸਰੂਪ ਕਿਹੋ ਜਿਹਾ ਰਿਹਾ ਹੋਵੇਗਾ। ਇਹ ਦੱਸ ਸਕਣਾ ਤਾਂ ਮੁਸ਼ਕਿਲ ਹੈ ਪਰ ਹੁਣ ਇਹ ਜਾਣਨਾ ਜ਼ਰੂਰੀ ਹੋ ਗਿਆ ਕਿ ਮਹਾਕਾਲੇਸ਼ਵਰ ਮੰਦਿਰ ਦਾ ਮੌਜੂਦਾ ਸਰੂਪ ਕਿਸ ਨੇ ਤੇ ਕਦੋਂ ਨਿਖਾਰਿਆ।
ਮਹਾਕਾਲੇਸ਼ਵਰ ਮੰਦਿਰ ਦੇ ਨਵ-ਨਿਰਮਾਣ ਦਾ ਸਿਹਰਾ ਰਾਮਚੰਦਰ ਸ਼ੇਣਵੀ ਮਲਹਾਰ ਸੁਖਣਕਾਰ ਨੂੰ ਜਾਂਦਾ ਹੈ। ਇਹ ਕੋਂਕਣ ਖੇਤਰ ਦੇ ਅਰਵਲੀ ਪਿੰਡ ਦੇ ਸਾਰਸਵਤ ਗੌੜ ਬ੍ਰਾਹਮਣ ਸਨ। ਰਾਮਚੰਦਰ ਸ਼ੇਣਵੀ ਪੇਸ਼ਵਾ ਦੀ ਫੌਜ ''ਚ ਸੀ। ਦਿੱਲੀ ਹਮਲੇ ਸਮੇਂ ਬਾਲਾਜੀ ਵਿਸ਼ਵਨਾਥ ਨਾਲ ਉਨ੍ਹਾਂ ਦੀ ਸਮਰਪਣ ਅਤੇ ਸੇਵਾ ਕਾਰਨ ਪੇਸ਼ਵਾ ਨੇ ਉਨ੍ਹਾਂ ਨੂੰ 1725 ''ਚ ਜੁੰਨਰ ਦੀ ਮਜੂਮਦਾਰੀ ਅਤੇ ਅਕਤੂਬਰ 1726 ''ਚ ਮਾਲਵਾ ਦੀ ਸਰਦੇਸ਼ਮੁਖੀ ਪ੍ਰਾਪਤ ਹੋਈ ਸੀ। ਇਸੇ ਦੌਰਾਨ ਉਹ ਰਾਣੌਜੀ ਸ਼ਿੰਦੇ ਦੇ ਸੰਪਰਕ ''ਚ ਆਏ।
ਪੇਸ਼ਵਾ ਨੇ ਰਾਣੌਜੀ ਸ਼ਿੰਦੇ ਰਾਹੀਂ ਮਾਲਵਾ ''ਤੇ ਅਧਿਕਾਰ ਕਰਨ ਤੋਂ ਬਾਅਦ ਰਾਮਚੰਦਰ ਮਲਹਾਰ ਨੂੰ ਉਜੈਯਨੀ ''ਚ ਹੀ ਰਹਿਣ ਦਿੱਤਾ। 1739 ''ਚ ਨਵ-ਨਿਰਮਿਤ ਅਲੌਕਿਕ ਨਵੀਂ ਸੰਰਚਨਾ ਵਾਲੇ ਮਹਾਕਾਲੇਸ਼ਵਰ ਦਾ ਮੌਜੂਦਾ ਵਿਸ਼ਾਲ ਮੰਦਿਰ ਬਾਬਾ ਰਾਮਚੰਦਰ ਸ਼ੇਣਵੀ ਦੇ ਯਤਨਾਂ ਦਾ ਹੀ ਨਤੀਜਾ ਹੈ। ਮਹਾਕਾਲੇਸ਼ਵਰ ਮੰਦਿਰ ਦੀ ਮੌਜੂਦਾ ਸੰਰਚਨਾ ਮੂਲ ਮੰਦਿਰ ਦੀ ਜਗ੍ਹਾ ''ਤੇ ਹੀ ਬਣਾਈ ਗਈ ਹੈ।
ਇਤਿਹਾਸਕਾਰਾਂ ਅਨੁਸਾਰ ਗੁਲਾਮਵੰਸ਼ੀ ਇਲਤੂਮਿਸ਼ ਨੇ ਸੰਨ 1234-35 ''ਚ ਉਜੈਯਨੀ ''ਤੇ ਹਮਲਾ ਕਰ ਕੇ ਮਹਾਕਾਲੇਸ਼ਵਰ ਮੰਦਿਰ ਸਮੇਤ ਹੋਰ ਧਾਰਮਿਕ ਥਾਵਾਂ ਨੂੰ ਨਸ਼ਟ ਕਰ ਦਿੱਤਾ ਸੀ।
ਇਸ ਤੋਂ ਬਾਅਦ ਲੰਬੇ ਸਮੇਂ ਤਕ ਮਹਾਕਾਲੇਸ਼ਵਰ ਮੰਦਿਰ ਦਾ ਨਿਰਮਾਣ ਕੰਮ ਨਹੀਂ ਹੋਇਆ ਪਰ 1720 ''ਚ ਬਾਜੀਰਾਵ ਪੇਸ਼ਵਾ (ਪਹਿਲਾ) ਨੇ ਮਾਲਵਾ ਖੇਤਰ ਸਮੇਤ ਉੱਤਰ ਭਾਰਤ ਵੱਲ ਜਿੱਤ ਦੇ ਕਦਮ ਵਧਾਏ, ਉਦੋਂ ਸੰਨ 1724 ''ਚ ਮਰਾਠਿਆਂ ਨੇ ਉਜੈਯਨੀ ਅਤੇ ਮਾਲਵਾ ਖੇਤਰ ਦੇ ਜ਼ਿਆਦਾਤਰ ਹਿੱਸਿਆਂ ''ਤੇ ਅਧਿਕਾਰ ਕਰ ਲਿਆ। ਇਨ੍ਹਾਂ ਜਿੱਤੇ ਹੋਏ ਸੂਬਿਆਂ ਦੀ ਵੰਡ ਕਰਦੇ ਸਮੇਂ ਪੇਸ਼ਵਾ ਨੇ ਉਜੈਯਨੀ ਦਾ ਅਧਿਕਾਰ ਰਾਣੌਜੀ ਸ਼ਿੰਦੇ ਨੂੰ ਦਿੱਤਾ ਸੀ। ਸਿੰਹਸਥ ''ਚ ਸੰਵਰੀ ਉਜੈਯਨੀ ਉਜੈਯਨੀ ''ਚ ਹਰੇਕ 12 ਸਾਲਾਂ ''ਚ ਸਿੰਹਸਥ ਦਾ ਆਯੋਜਨ ਹੁੰਦਾ ਹੈ। ਸਾਲ 2016 ''ਚ ਆਯੋਜਿਤ ਸਿੰਹਸਥ ਦੇ ਆਯੋਜਨ ਲਈ ਮੱਧ ਪ੍ਰਦੇਸ਼ ਸ਼ਾਸਨ ਨੇ 2591 ਕਰੋੜ ਰੁਪਏ ਦੇ ਨਿਰਮਾਣ ਕੰਮ ਕਰਵਾਏ।
ਇਸੇ ਕੜੀ ''ਚ ਮਹਾਕਾਲ ਮੰਦਿਰ ਦੇ ਵਿਹੜੇ ''ਚ ਵੀ ਕਈ ਨਿਰਮਾਣ ਕੰਮ ਕੀਤੇ ਗਏ। ਇਸ ''ਚ ਪੌਣੇ ਪੰਜ ਕਰੋੜ ਦੀ ਲਾਗਤ ਨਾਲ ਵਿਜ਼ੀਟਰਸ ਫੈਸੀਲਿਟੀ ਸੈਂਟਰ, ਪੌਣੇ ਦੋ ਕਰੋੜ ਦਾ ਮਹਾਕਾਲ ਟਨਲ, ਇਕ ਕਰੋੜ 25 ਲੱਖ ਦੀ ਲਾਗਤ ਨਾਲ ਬਾਹਰੀ ਦਰਵਾਜ਼ਾ ਤੇ ਢਾਈ ਕਰੋੜ ਦੀ ਲਾਗਤ ਨਾਲ ਨੰਦੀ ਹਾਲ ਦਾ ਨਵ-ਨਿਰਮਾਣ ਹੋਇਆ ਹੈ। ਇਸ ਤੋਂ ਪਹਿਲਾਂ ਕਦੇ ਵੀ ਇੰਨੀ ਵੱਡੀ ਰਕਮ ਮਹਾਕਾਲ ਮੰਦਿਰ ਦੇ ਵਿਹੜੇ ''ਚ ਖਰਚ ਨਹੀਂ ਕੀਤੀ ਗਈ। ਇਕ ਤਰ੍ਹਾਂ ਤੋਂ ਮਹਾਕਾਲ ਮੰਦਿਰ ਦੇ ਵਿਹੜੇ ਨੂੰ ਸਿੰਹਸਥ 2016 ''ਚ ਨਵਾਂ ਸਰੂਪ 276 ਸਾਲਾਂ ਬਾਅਦ ਦਿੱਤਾ ਗਿਆ। ਇਹ ਸੱਚਮੁੱਚ ਇਤਿਹਾਸਕ ਤੇ ਅਦਭੁੱਤ ਹੈ।
—ਸੀ. ਐੱਨ. ਐੱਫ.