ਵਾਸਤੂ ਦੇ ਹਿਸਾਬ ਨਾਲ ਰੱਖੋ ਘਰ ''ਚ ਰੱਖੋ Aquarium, ਹੋਵੇਗਾ ਲਾਭ

1/10/2018 12:01:52 PM

ਜਲੰਧਰ— ਅੱਜਕਲ ਲੋਕ ਬਹੁਤ ਮਾਰਡਨ ਹੋ ਰਹੇ ਹਨ ਇਸ ਲਈ ਲੋਕ ਆਪਣੇ ਘਰਾਂ 'ਚ ਤਰ੍ਹਾਂ-ਤਰ੍ਹਾਂ ਦੇ ਸ਼ੋਪੀਸ ਰੱਖਦੇ ਹਨ ਜਿਸ ਨਾਲ ਘਰ 'ਤੇ ਰਹਿਣ ਵਾਲੇ ਅਤੇ ਘਰ 'ਚ ਆਉਣ ਵਾਲੇ ਲੋਕਾਂ 'ਤੇ ਚੰਗਾ ਪ੍ਰਭਾਵ ਪੈ ਸਕੇ। ਇਨ੍ਹਾਂ ਸ਼ੋਪੀਸਾਂ 'ਚੋਂ ਇਕ ਐਕਵੇਰੀਅਮ ਹੈ। ਜਿਸ ਨੂੰ ਲੋਕ ਘਰ 'ਚ ਰੱਖ ਤਾਂ ਲੈਂਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਇਸ ਦੇ ਨਕਾਰਾਤਮਕ ਪ੍ਰਭਾਵਾਂ ਬਾਰੇ ਪਤਾ ਹੁੰਦਾ ਹੈ। ਸ਼ੀਸ਼ੇ ਦਾ ਛੋਟਾ ਜਿਹਾ ਘਰ, ਜਿਸ 'ਚ ਛੋਟੀਆਂ-ਛੋਟੀਆਂ ਮੱਛਲੀਆਂ ਤੈਰਦੀਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਦੇਖ ਕੇ ਨਾ ਸਿਰਫ ਬੱਚਿਆਂ ਨੂੰ ਮਜ਼ਾ ਆਉਂਦਾ ਹੈ ਸਗੋਂ ਵੱਡਿਆਂ ਨੂੰ ਵੀ ਸੁਕੂਨ ਮਿਲਦਾ ਹੈ। ਇਸ ਪ੍ਰਕਾਰ ਦੇ ਛੋਟੇ ਜਿਹੇ ਮੱਛੀ ਘਰ ਨੂੰ ਐਕਵੇਰੀਅਮ ਕਿਹਾ ਜਾਂਦਾ ਹੈ। ਐਕਵੇਰੀਅਮ ਸਿਰਫ ਮਨ ਨੂੰ ਖੁਸ਼ੀ ਨਹੀਂ ਦਿੰਦੇ ਸਗੋਂ ਫੇਂਗਸ਼ੂਈ ਦੇ ਅਨੁਸਾਰ ਇਨ੍ਹਾਂ ਨਾਲ ਘਰ ਦੇ ਮੈਬਰਾਂ 'ਤੇ ਆਉਣ ਵਾਲੀਆਂ ਪ੍ਰੇਸ਼ਾਨੀਆਂ ਵੀ ਖਤਮ ਹੁੰਦੀਆਂ ਹਨ ਅਤੇ ਘਰ 'ਚ ਪੈਸਾ-ਜ਼ਾਇਦਾਦ ਦੇ ਰਸਤੇ ਲਗਾਤਾਰ ਬਣੇ ਰਹਿੰਦੇ ਹਨ ਪਰ ਫੇਂਗਸ਼ੂਈ ਦੇ ਕੁਝ ਨਿਯਮ ਹਨ ਜਿਨ੍ਹਾਂ ਦਾ ਪਾਲਣ ਕਰਦੇ ਹੋਏ ਐਕਵੇਰੀਅਮ ਰੱਖਿਆ ਜਾਵੇ ਤਾਂ ਹੀ ਇਸ ਦਾ ਪੂਰਾ ਲਾਭ ਮਿਲ ਪਾਉਂਦਾ ਹੈ।
ਮੱਛਲੀਆਂ ਦੀ ਗਿਣਤੀ
ਐਕਵੇਰੀਅਮ 'ਚ ਮਛਲੀਆਂ ਦੀ ਗਿਣਤੀ ਦਾ ਵਿਸ਼ੇਸ਼ ਮਹੱਤਵ ਹੈ। ਫੇਂਗਸ਼ੂਈ ਅਨੁਸਾਰ ਐਕਵੇਰੀਅਮ 'ਚ ਮੱਛਲੀਆਂ ਦੀ ਗਿਣਤੀ ਘੱਟ ਤੋਂ ਘੱਟ  9 ਹੋਣੀ ਚਾਹੀਦੀ ਹੈ। 8  ਮੱਛਲੀਆਂ ਲਾਲ ਅਤੇ ਸੁਨਹਰੀ ਰੰਗ ਦੀਆਂ ਹੋਣੀਆਂ ਚਾਹੀਦੀਆਂ ਹਨ ਜਦੋਂ ਕਿ ਇਕ ਮੱਛੀ ਕਾਲੇ ਰੰਗ ਦੀ।  ਜੋਤਿਸ਼ਸ਼ਾਸਤਰ 'ਚ ਗ੍ਰਹਿਆਂ ਦੀ ਗਿਣਤੀ 9 ਦੱਸੀ ਗਈ ਹੈ। ਸੰਭਵ ਹੈ ਕਿ ਇਨ੍ਹਾਂ ਕਾਰਨਾਂ ਨਾਲ ਫੇਂਗਸ਼ੂਈ 'ਚ ਨੌਂ (9) ਮੱਛਲੀਆਂ ਐਕਵੇਰੀਅਮ 'ਚ ਰੱਖਣ ਦੀ ਗੱਲ ਕਹੀ ਗਈ ਹੈ।
ਜਦੋਂ ਕਦੇ ਕੋਈ ਮੱਛੀ ਮਰ ਜਾਵੇਂ ਤਾਂ ਉਸ ਨੂੰ ਐਕਵੇਰੀਅਮ ਤੋਂ ਬਾਹਰ ਕੱਢ ਦਿਓ ਅਤੇ ਉਸ ਦੀ ਜਗ੍ਹਾ ਨਵੀਂ ਮੱਛੀ ਲਿਆ ਕੇ ਪਾਣੀ 'ਚ ਪਾ ਦਿਓ। ਧਿਆਨ ਰੱਖੋ ਕਿ ਜਿਸ ਰੰਗ ਦੀ ਮੱਛੀ ਮਰੀ ਹੋਵੇ ਉਸੇ ਰੰਗ ਦੀ ਨਵੀਂ ਮੱਛੀ ਹੋਵੇ। ਫੇਂਗਸ਼ੂਈ ਅਨੁਸਾਰ ਜਦੋਂ ਕੋਈ ਮੱਛੀ ਮਰਦੀ ਹੈ ਤਾਂ ਆਪਣੇ ਨਾਲ ਘਰ 'ਤੇ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਨਾਲ ਲੈ ਕੇ ਚੱਲੀ ਜਾਂਦੀ ਹੈ। ਇਸ ਲਈ ਐਕਵੇਰੀਅਮ 'ਚ ਮੱਛੀ ਦੇ ਮਰਨ 'ਤੇ ਦੁੱਖੀ ਨਹੀਂ ਹੋਣਾ ਚਾਹੀਦਾ ਹੈ।
ਐਕਵੇਰੀਅਮ ਦੀ ਦਿਸ਼ਾ
ਐਕਵੇਰੀਅਮ ਨੂੰ ਪੂਰਵ, ਉੱਤਰ ਅਤੇ ਉੱਤਰ-ਪੂਰਵ 'ਚ ਰੱਖੋ। ਇਸ ਨੂੰ ਬੈੱਡਰੂਮ ਅਤੇ ਰਸੋਈਘਰ 'ਚ ਕਦੇ ਨਹੀਂ ਰੱਖੋ, ਇਸ ਨਾਲ ਧਨ ਦੀ ਹਾਨੀ ਹੁੰਦੀ ਹੈ। ਜ਼ਿੰਦਗੀ ਵਿਚ ਆਪਸੀ ਪ੍ਰੇਮ ਬਣਾਏ ਰੱਖਣ ਲਈ ਇਸ ਨੂੰ ਮੁੱਖ ਦਵਾਰ ਦੇ ਖੱਬੇ ਪਾਸੇ ਵੱਲ ਰੱਖੋ। ਸੱਜੇ ਪਾਸੇ ਵੱਲ ਰੱਖਣ ਨਾਲ ਘਰ ਦੇ ਪੁਰਖ ਦਾ ਮਨ ਚੰਚਲ ਹੁੰਦਾ ਹੈ ਅਤੇ ਪਰਾਈਆਂ ਔਰਤਾਂ ਪ੍ਰਤੀ ਉਨ੍ਹਾਂ ਦਾ ਖਿੱਚ ਵਧਦਾ ਹੈ।