ਪ੍ਰੇਸ਼ਾਨੀਆਂ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

11/7/2017 4:07:52 PM

ਨਵੀਂ ਦਿੱਲੀ— ਵਾਸਤੂ ਸ਼ਾਸਤਰ ਦੇ ਮੁਤਾਬਕ ਕੁਝ ਚੀਜ਼ਾਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਘਰ ਵਿਚ ਨਕਾਰਾਤਮਕ ਊਰਜਾ ਲਿਆਉਣ ਦਾ ਕੰਮ ਕਰਦੀਆਂ ਹਨ। ਉਹ ਹੌਲੀ-ਹੌਲੀ ਘਰ ਦੇ ਵਾਤਾਵਰਣ ਨੂੰ ਵਿਗਾੜਦੀਆਂ ਹਨ ਅਤੇ ਸਾਡੀ ਜ਼ਿੰਦਗੀ 'ਤੇ ਗਹਿਰਾ ਪ੍ਰਭਾਵ ਪਾਉਂਦੀਆਂ ਹਨ। ਇਹ ਕਿਰਨਾਂ ਦੇ ਰੂਪ ਵਿਚ ਸਾਨੂੰ ਨੁਕਸਾਨ ਪਹੁੰਚਾਉਂਦੀਆਂ ਹਨ। 'ਨਕਾਰਾਤਮਕ ਊਰਜਾ' ਨੂੰ 'ਨੈਗੇਟਿਵ ਐਨਰਜੀ' ਵੀ ਕਿਹਾ ਜਾਂਦਾ ਹੈ। ਇਸ ਨੈਗੇਟਿਵ ਐਨਰਜੀ ਦਾ ਸਾਡੀ ਰੋਜ਼ਮੱਰਾ ਜ਼ਿੰਦਗੀ 'ਤੇ ਖਾਸ ਅਸਰ ਪੈਂਦਾ ਹੈ। ਅਸੀਂ ਮੰਨੀਏ ਜਾਂ ਨਾ ਮੰਨੀਏ ਪਰ ਇਹ ਨਕਾਰਾਤਮਕ ਸ਼ਕਤੀਆਂ ਸਾਡੀ ਜ਼ਿੰਦਗੀ 'ਤੇ ਪ੍ਰਭਾਵ ਪਾਉਣ ਵਿਚ ਹਿੱਸੇਦਾਰ ਹੁੰਦੀਆਂ ਹਨ। ਵਾਸਤੂ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਜੇ ਦਿਸ਼ਾਵਾਂ ਅਤੇ ਵਾਸਤੂ ਦਾ ਧਿਆਨ ਰੱਖਿਆ ਜਾਵੇ ਤਾਂ ਘਰ ਅਤੇ ਦੁਕਾਨ ਦਾ ਵਾਤਾਵਰਣ ਚੰਗਾ ਬਣਿਆ ਰਹਿ ਸਕਦਾ ਹੈ। 
- ਘਰ ਅਤੇ ਦੁਕਾਨ ਵਿਚ ਬੇਕਾਰ ਸਾਮਾਨ ਨਹੀਂ ਰੱਖਣਾ ਚਾਹੀਦਾ। ਅਜਿਹੀਆਂ ਚੀਜ਼ਾਂ ਨਾਲ ਘਰ ਦੇ ਮੈਂਬਰਾਂ ਵਿਚ ਆਪਸੀ ਤਣਾਅ ਵਧਦਾ ਹੈ। 
- ਧਨ ਵਾਲੀ ਥਾਂ ਨੂੰ ਖੁਸ਼ਬੂਦਾਰ ਬਣਾਈ ਰੱਖਣ ਨਾਲ ਧਨ ਸਬੰਧੀ ਲਾਭ ਹੁੰਦਾ ਹੈ। ਇਸ ਲਈ ਅਗਰਬੱਤੀ, ਪਰਫਿਊਮ ਆਦਿ ਦੀ ਵਰਤੋਂ ਕਰੋ। 
- ਤਿਜੌਰੀ ਦੇ ਦਰਵਾਜ਼ੇ 'ਤੇ ਕਮਲ ਦੇ ਆਸਨ 'ਤੇ ਬੈਠੀ ਹੋਈ ਮਾਤਾ ਲਕਸ਼ਮੀ ਦੀ ਤਸਵੀਰ ਲਗਾਉਣ ਨਾਲ ਧਨ ਵਿਚ ਵਾਧਾ ਹੁੰਦਾ ਹੈ। 
- ਘਰ ਅਤੇ ਦੁਕਾਨ ਦਾ ਮੁੱਖ ਦੁਆਰ ਪੂਰਬ ਜਾਂ ਉੱਤਰ ਦਿਸ਼ਾ ਵਿਚ ਹੋਵੇ ਤਾਂ ਚੰਗਾ ਰਹਿੰਦਾ ਹੈ ਪਰ ਜੇ ਅਜਿਹਾ ਨਾ ਹੋਵੇ ਤਾਂ ਘਰ ਅਤੇ ਦੁਕਾਨ ਦੇ ਮੁੱਖ ਦੁਆਰ 'ਤੇ ਸਵਾਸਤਿਕ ਜਾਂ ਸ਼੍ਰੀ ਗਣੇਸ਼ ਦਾ ਚਿੰਨ੍ਹ ਬਣਾ ਦਿਓ। 
- ਸ਼ਾਮ ਦੇ ਸਮੇਂ ਕੁਝ ਦੇਰ ਲਈ ਪੂਰੇ ਘਰ ਵਿਚ ਰੋਸ਼ਨੀ ਜ਼ਰੂਰ ਕਰੋ। ਸ਼ਾਮ ਦੇ ਸਮੇਂ ਘਰ ਵਿਚ ਹਨੇਰਾ ਕਰਨ ਨਾਲ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। 
- ਘਰ ਅਤੇ ਦੁਕਾਨ ਵਿਚ ਮੱਕੜੀ ਦੇ ਜਾਲੇ ਨਹੀਂ ਹੋਣੇ ਚਾਹੀਦੇ, ਇਹ ਘਰ ਵਿਚ ਨਕਾਰਾਤਮਕ ਊਰਜਾ ਲਿਆਉਂਦੇ ਹਨ।
- ਘਰ ਦੇ ਮੁੱਖ ਦੁਆਰ 'ਤੇ ਤੁਲਸੀ ਦਾ ਪੌਦਾ ਰੱਖਣ ਨਾਲ ਅਤੇ ਉਸ ਨੂੰ ਜਲ ਚੜ੍ਹਾਉਣ ਨਾਲ ਆਤਮ ਵਿਸ਼ਵਾਸ ਵਿਚ ਵਾਧਾ ਹੁੰਦਾ ਹੈ।