ਦੀਵਾਲੀ 'ਤੇ ਘਰ ਲਿਆਓ ਲਕਸ਼ਮੀ ਚਰਣ ਪਾਦੁਕਾ, ਹੋਣਗੇ ਕਈ ਲਾਭ

10/12/2017 3:56:33 PM

ਨਵੀਂ ਦਿੱਲੀ— ਦੀਵਾਲੀ ਦੀ ਰਾਤ ਨੂੰ ਧਨ-ਸੰਪਦਾ ਦੀ ਪ੍ਰਾਪਤੀ ਲਈ ਲਕਸ਼ਮੀ ਦੀ ਪੂਜਾ ਦਾ ਵਿਧਾਨ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਦੀਵਾਲੀ ਦੀ ਰਾਤ ਨੂੰ ਦੇਵੀ ਲਕਸ਼ਮੀ ਘਰ ਆਉਂਦੀ ਹੈ। ਇਸ ਲਈ ਲੋਕ ਦਹਿਲੀਜ਼ ਤੋਂ ਲੈ ਕੇ ਘਰ ਦੇ ਅੰਦਰ ਤੱਕ ਜਾਂਦੇ ਹੋਏ ਲਕਸ਼ਮੀ ਦੇ ਪੈਰ ਬਣਾਉਂਦੇ ਹਨ। ਇਸ ਮਾਨਤਾ ਦੇ ਚਲਦੇ ਅਸੀਂ ਲਕਸ਼ਮੀ ਜੀ ਨੂੰ ਘਰ ਵਿਚ ਬਣਾਈ ਰੱਖਣ ਲਈ ਲਕਸ਼ਮੀ ਦੇ ਚਰਣਾਂ ਦੇ ਪ੍ਰਤੀਕ ਲਕਸ਼ਮੀ ਪਾਦੁਕਾ ਸਥਾਪਤ ਕਰਦੇ ਹਾਂ। 
ਲਕਸ਼ਮੀ ਜੀ ਦੇ ਚਰਣਾਂ ਦਾ ਰਹੱਸ: ਸ਼ਾਸਤਰਾਂ ਦੇ ਮੁਤਾਬਕ ਮਹਾਲਕਸ਼ਮੀ ਦੇ ਚਰਣਾਂ ਵਿਚ ਸੋਲ੍ਹਾਂ ਸ਼ੁੱਭ ਚਿੰਨ੍ਹ ਹੁੰਦੇ ਹਨ। ਇਹ ਚਿੰਨ੍ਹ ਲਕਸ਼ਮੀ ਜੀ ਦੇ ਦੋਹਾਂ ਪੈਰਾਂ 'ਤੇ ਹੁੰਦੇ ਹਨ ਜੋ ਕਿ ਸੋਲ੍ਹਾਂ ਕਲਾਵਾਂ ਦੇ ਪ੍ਰਤੀਕ ਹਨ। ਇਹ ਸੋਲ੍ਹਾ ਕਲਾਵਾਂ ਹਨ। 1. ਅਨਨਮਯਾ,2. ਪ੍ਰਕਾਣਮਯਾ, 3. ਮਨੋਮਯਾ, 4. ਵਿਗਿਆਨਮਯਾ, 5 ਆਨੰਦਮਯਾ, 6. ਅਤਿਸ਼ਯਿਨੀ, 7. ਵਿਪਰਿਨਾਭਿਮੀ, 8. ਸੰਕ੍ਰਰਮਿਨੀ, 9. ਪ੍ਰਰਭਵਿ, 10. ਕੁੰਥਿਨੀ,11. ਵਿਕਾਸਿਨੀ, 12. ਮਰਯਦਿਨੀ, 13 ਸਨਹਾਲਾਦਿਨੀ, 14. ਅ੍ਹਾਲਾਦਿਨੀ, 15. ਪਰਿਪੂਰਣ, 16. ਸਵਰੁਪਵਸਥਿਤ
ਸੋਲ੍ਹਾਂ ਕਲਾਵਾਂ ਵਾਲੀ ਸ਼੍ਰੀ ਲਕਸ਼ਮੀ ਸ਼ੋਡਸ਼ੀ ਦਾ ਰਹੱਸ :ਜੋ ਸ਼੍ਰੀ ਵਿੱਦਿਆ ਸੋਲ੍ਹਾ ਕਲਾਵਾਂ ਪ੍ਰਦਾਨ ਕਰੇ ਉਹੀ ਸ਼ੋਡਸ਼ੀ ਹੈ। ਲਕਸ਼ਮੀ ਦਾ ਇਹ ਸਵਰੂਪ ਐਸ਼ਵਰਯ, ਧਨ ਜੋ ਵੀ ਚਾਹੀਦਾ ਹੈ ਉਹ ਸਾਰਾ ਕੁਝ ਪ੍ਰਦਾਨ ਕਰਦਾ ਹੈ। ਇਨ੍ਹਾਂ ਦੇ ਚੱਕਰ ਨੂੰ ਸ਼੍ਰੀ ਯੰਤਰ ਕਿਹਾ ਜਾਂਦਾ ਹੈ। ਇਸ ਦਾ ਨਾਂ ਸ਼੍ਰੀ ਤ੍ਰਿਪਰਾ ਸੁੰਦਰੀ ਜਾਂ ਲਲਿਤਾ ਵੀ ਹੈ। ਤ੍ਰਿਪੁਰਾ ਸਾਰੇ ਭਵਨ ਵਿਚ ਸਾਰਿਆਂ ਨਾਲੋਂ ਜ਼ਿਆਦਾ ਸੋਹਣੀ ਹੈ। ਮਹਾਲਕਸ਼ਮੀ ਦਾ ਇਹ ਸਵਰੂਪ ਜੀਵ ਨੂੰ ਸ਼ਿਵ ਬਣਾ ਦਿੰਦਾ ਹੈ। ਇਹ ਸ਼੍ਰੀ ਕੁਲ ਦੀ ਵਿਦਿਆ ਹੈ। ਇਸ ਦੀ ਪੂਜਾ ਕਰਨ ਨਾਲ ਸਾਧਕ ਨੂੰ ਪੂਰਣ ਖੁਸ਼ਹਾਲੀ ਪ੍ਰਾਪਤ ਹੁੰਦੀ ਹੈ। ਲਕਸ਼ਮੀ ਚਰਣ ਪਾਦੁਕਾ ਇਨ੍ਹਾਂ ਦੀ ਲਲਿਤਾ ਸ਼੍ਰੀ ਦੇਵੀ ਦੇ ਚਰਣਾਂ ਦੀ ਪ੍ਰਤੀਕ ਹੈ। ਜਿਸ ਵਿਚ ਸੋਲ੍ਹਾਂ ਚਿੰਨ੍ਹਾਂ ਹੁੰਦੇ ਹਨ। 
ਲਕਸ਼ਮੀ ਚਰਣ ਪਾਦੁਕਾ ਜਿੱਥੇ ਵੀ ਸਥਾਪਿਤ ਕੀਤੀ ਜਾਂਦੀ ਹੈ ਉੱਥੋਂ ਸਮੱਸਿਆਵਾਂ ਦਾ ਨਾਸ਼ ਹੋ ਜਾਂਦਾ ਹੈ। ਇਸ ਦੀ ਸਥਾਪਨਾ ਨਾਲ ਧਨ ਦੀ ਕਮੀ ਖਤਮ ਹੋ ਜਾਂਦੀ ਹੈ। ਇਸ ਨੂੰ ਮਕਾਨ, ਦੁਕਾਨ, ਦਫਤਰ ਜਾਂ ਕਿਸੇ ਵੀ ਦਰਵਾਜ਼ੇ 'ਤੇ ਚਿਪਕਾਉਣਾ ਵੀ ਸ਼ੁੱਭ ਹੁੰਦਾ ਹੈ।