ਰਾਸ਼ਟਰ ਸੇਵਾ ਪਹਿਲਾਂ

4/27/2016 1:13:18 PM

ਲੀਬੀਆ ਦੇ ਲਿਬਲਿਸ ਸ਼ਹਿਰ ਦੇ ਇਕ ਪ੍ਰਮੁੱਖ ਹਸਪਤਾਲ ਵਿਚ ਵੱਖ-ਵੱਖ ਵਾਰਡਾਂ ਵਿਚ ਮਰੀਜ਼ਾਂ ਨੂੰ ਮੁੱਖ ਡਾਕਟਰ ਦੇ ਆਉਣ ਦਾ ਇੰਤਜ਼ਾਰ ਸੀ। ਨਰਸ, ਕੰਪਾਊਡਰ ਆਦਿ ਬੈਂਚਾਂ ''ਤੇ ਸ਼ਾਂਤੀ ਨਾਲ ਬੈਠੇ ਸਨ ਪਰ ਲੰਮੇ ਕੱਦ ਦਾ ਇਕ ਆਦਮੀ ਲੰਬਾ ਚੋਗਾ ਪਹਿਨੀ ਚਹਿਲਕਦਮੀ ਕਰਦਾ ਹੋਇਆ ਹਰ ਜਗ੍ਹਾ ਅਤੇ ਚੀਜ਼ਾਂ ਦਾ ਡੂੰਘਾਈ ਨਾਲ ਨਿਰੀਖਣ ਕਰ ਰਿਹਾ ਸੀ ਤਾਂ ਹੀ ਆਪਣੇ ਵੱਲ ਆਉਂਦੇ ਵੱਡੇ ਡਾਕਟਰ ਨੂੰ ਦੇਖ ਕੇ ਉਹ ਵਿਅਕਤੀ ਘਬਰਾ ਗਿਆ।
ਡਾਕਟਰ ਨੇ ਪੁੱਛਿਆ, ''''ਉਹ ਮਿਸਟਰ, ਕੌਣ ਹੋ ਤੁਸੀਂ? ਇਥੇ ਕੀ ਕਰ ਰਹੇ ਹੋ।''''
ਉਹ ਵਿਅਕਤੀ ਬੋਲਿਆ, ''''ਡਾਕਟਰ ਮੇਰੇ ਪਿਤਾ ਬਹੁਤ ਬੀਮਾਰ ਹਨ। ਉਹ ਬਹੁਤ ਕਮਜ਼ੋਰ ਹਨ। ਉਨ੍ਹਾਂ ਨੂੰ ਇਥੇ ਲਿਆਉਣਾ ਸੰਭਵ ਨਹੀਂ ਹੈ। ਤੁਸੀਂ ਚੱਲੋ ਡਾਕਟਰ, ਉਸ ਵਿਅਕਤੀ ਨੇ ਆਦਰਪੂਰਵਕ ਕਿਹਾ ਪਰ ਡਾਕਟਰ ਨੇ ਉਸ ਨੂੰ ਝਿੜਕ ਕੇ ਕਿਹਾ, ''''ਕੀ ਬੇਹੂਦਗੀ ਹੈ। ਮੈਂ ਤੁਹਾਡੇ ਘਰ ਕਿਵੇਂ ਜਾ ਸਕਦਾ ਹਾਂ?''''
''''ਭਾਵੇਂ ਰੋਗੀ ਮਰ ਜਾਵੇ, ਫਿਰ ਵੀ ਤੁਸੀਂ ਨਹੀਂ ਜਾ ਸਕਦੇ?'''' ਉਹ ਵਿਅਕਤੀ ਬੋਲਿਆ।
ਡਾਕਟਰ ਨੇ ਉਸ ਨੂੰ ਡਾਂਟਦੇ ਹੋਏ ਕਿਹਾ, ''''ਜ਼ਿਆਦਾ ਬੋਲਣ ਦੀ ਲੋੜ ਨਹੀਂ। ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ। ਚੀਫ ਸਿਵਲ ਸਰਜਨ ਨਾਲ ਇਸ ਤਰ੍ਹਾਂ ਗੱਲ ਕੀਤੀ ਜਾਂਦੀ ਹੈ?''''
ਇਹ ਸੁਣ ਕੇ ਉਹ ਵਿਅਕਤੀ ਤਿਲਮਿਲਾ ਗਿਆ। ਇਸ ਦਾ ਉਸ ਨੇ ਸਖ਼ਤੀ ਨਾਲ ਉੱਤਰ ਦਿੱਤਾ, ''''ਮੈਂ ਅਜੇ ਤੱਕ ਤਾਂ ਬਹੁਤ ਸ਼ਰਾਫਤ ਵਰਤੀ ਹੈ ਪਰ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਾ ਢੰਗ ਸਿੱਖਣ ਦੀ ਜ਼ਰੂਰਤ ਨਹੀਂ ਹੈ, ਡਾਕਟਰ। ਤੁਸੀਂ ਵੀ ਨਹੀਂ ਜਾਣਦੇ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ।''''
ਹੁਣ ਡਾਕਟਰ ਦਾ ਪਾਰਾ ਚੜ੍ਹ ਗਿਆ। ਉਸ ਨੇ ਹਸਪਤਾਲ ਦੇ ਵਾਰਡ ਅਟੈਂਡੈਂਟ ਨੂੰ ਆਵਾਜ਼ ਮਾਰ ਕੇ ਕਿਹਾ, ''''ਇਸ ਪਾਗਲ ਨੂੰ ਪਾਗਲਖਾਨੇ ਭਿਜਵਾ ਦਿਓ।''''
ਜਿਵੇਂ ਹੀ ਅਟੈਂਡੈਂਟ ਅੱਗੇ ਵਧਿਆ, ਉਸ ਲੰਮੇ ਵਿਅਕਤੀ ਨੇ ਆਪਣਾ ਚੋਗਾ ਉਤਾਰ ਸੁੱਟਿਆ। ਡਾਕਟਰ ਨੇ ਦੇਖਿਆ ਕਿ ਸਾਹਮਣੇ ਕੋਈ ਸਾਧਾਰਨ ਵਿਅਕਤੀ ਨਹੀਂ ਬਲਕਿ ਫੌਜੀ ਵਰਦੀ ਵਿਚ ਇਕ ਰੋਅਬਦਾਰ ਕਰਨਲ ਖੜ੍ਹਾ ਸੀ। ਹੁਣ ਤਾਂ ਡਾਕਟਰ ਵੀ ਥੋੜ੍ਹਾ ਡਰ ਗਿਆ। ਆਪਣੇ ਦੇਸ਼ ਦੇ ਰਾਸ਼ਟਰਪਤੀ ਕਰਨਲ ਗੱਦਾਫੀ ਨੂੰ ਸਾਹਮਣੇ ਵੇਖ ਕੇ ਉਸ ਦੇ ਹੋਸ਼ ਉੱਡ ਗਏ।
ਕਰਨਲ ਗੱਦਾਫੀ ਨੇ ਹੁਕਮ ਦਿੱਤਾ, ''''ਡਾਕਟਰ, ਹੁਣ ਤੁਹਾਡੇ ਲਈ ਲੀਬੀਆ ਵਿਚ ਕੋਈ ਜਗ੍ਹਾ ਨਹੀਂ ਹੈ। ਮੈਂ ਇਕ ਹਸਪਤਾਲ ਦਾ ਨਹੀਂ, ਪੂਰੇ ਦੇਸ਼ ਦਾ ਅਨੁਸ਼ਾਸਿਤ ਸੈਨਾਪਤੀ ਹਾਂ। ਆਪਣਾ ਫਰਜ਼ ਨਿਭਾਉਣ ਵਾਲਾ ਅਧਿਕਾਰੀ ਹਾਂ। ਜੋ ਲੋਕ ਆਪਣਾ ਫਰਜ਼ ਨਿਭਾਉਣਾ ਨਹੀਂ ਜਾਣਦੇ, ਉਨ੍ਹਾਂ ਨੂੰ ਇਸ ਦੇਸ਼ ਵਿਚ ਰਹਿਣ ਦਾ ਕੋਈ ਹੱਕ ਨਹੀਂ।''''
ਰਾਸ਼ਟਰਪਤੀ ਦੇ ਹੁਕਮ ''ਤੇ ਤੁਰੰਤ ਅਮਲ ਹੋਇਆ ਅਤੇ ਸਬਕ ਮਿਲਿਆ ਕਿ ਰਾਸ਼ਟਰ ਸੇਵਾ ਹਰੇਕ ਨਾਗਰਿਕ ਦਾ ਸਭ ਤੋਂ ਪਹਿਲਾ ਫਰਜ਼ ਹੈ।