ਇਨ੍ਹਾਂ ਚੀਜ਼ਾਂ ਨੂੰ ਲੈ ਆਓ ਘਰ, ਪੈਸਿਆਂ ਦੀ ਤੰਗੀ ਹਮੇਸ਼ਾ ਲਈ ਹੋਵੇਗੀ ਦੂਰ

11/17/2017 5:00:32 PM

ਜੇਕਰ ਤੁਹਾਡੀ ਜ਼ਿੰਦਗੀ 'ਚ ਪ੍ਰੇਸ਼ਾਨੀ ਦਾ ਸਭ ਤੋਂ ਵੱਡਾ ਕਾਰਨ ਪੈਸਿਆਂ ਦੀ ਤੰਗੀ ਹੈ, ਤਾਂ ਇਸ ਦਾ ਕਾਰਨ ਘਰ 'ਚ ਵਾਸਤੂ ਦੋਸ਼ ਹੋ ਸਕਦਾ ਹੈ ਕਿਉਂਕਿ ਜਿਨ੍ਹਾਂ ਘਰਾਂ 'ਚ ਵਾਸਤੂ ਦੋਸ਼ ਹੁੰਦਾ ਹੈ ਉੱਥੇ ਅਕਸਰ ਅਜਿਹੀਆਂ ਮੁਸ਼ਕਲਾਂ ਬਣੀਆਂ ਰਹਿੰਦੀਆਂ ਹਨ, ਫਿਰ ਚਾਹੇ ਉਹ ਜ਼ਿਆਦਾ ਕਮਾਉਣ ਜਾਂ ਘੱਟ। ਫੇਂਗਸ਼ੂਈ ਅਨੁਸਾਰ ਜੇਕਰ ਘਰ 'ਚ ਕੁਝ ਚੀਜ਼ਾਂ ਰੱਖੀਆਂ ਜਾਣ ਤਾਂ ਵਾਸਤੂਦੋਸ਼ ਤੋਂ ਮੁਕਤੀ ਮਿਲਦੀ ਹੈ ਅਤੇ ਲਾਭ ਹੁੰਦੇ ਹਨ। ਘਰ 'ਚ ਧਨ ਦੀ ਪੋਟਲੀ ਫੜ੍ਹਿਆ ਲਾਫਿੰਗ ਬੁੱਧਾ ਰੱਖੋ। ਧਿਆਨ ਰੱਖੋ ਕਿ ਇਹ ਘਰ ਦੇ ਉੱਤਰ ਪੱਛਮ ਕੋਨੇ 'ਚ ਹੋਵੇ ਕਿਉਂਕਿ ਲਾਫਿੰਗ ਬੁੱਧਾ

 ਨੂੰ ਖੁਸ਼ਹਾਲੀ ਦਾ ਦੇਵਤਾ ਕਿਹਾ ਜਾਂਦਾ ਹੈ। ਇਸ ਨੂੰ ਘਰ 'ਚ ਰੱਖਣ ਨਾਲ ਆਰਥਿਕ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਖੁਸ਼ਹਾਲੀ ਆਉਂਦੀ ਹੈ।
ਡੋਰ ਬੈੱਲ ਘਰ 'ਚ ਲਗਾਉਣ ਨਾਲ ਵਾਸਤੂ ਦੋਸ਼ ਖਤਮ ਹੁੰਦੇ ਹਨ। ਇਸ ਦੀ ਘੰਟੀਆਂ ਦੀ ਆਵਾਜ਼ ਨਾਲ ਘਰ ਦੀ ਸਾਰੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਸਕਾਰਾਤਮਕ ਊਰਜਾ ਵਧਦੀ ਹੈ।
ਚਾਈਨੀਜ਼ ਸਿੱਕਿਆਂ ਨੂੰ ਫੇਂਗਸ਼ੂਈ 'ਚ ਬਹੁਤ ਹੀ ਅਹਿਮ ਮੰਨਿਆ ਜਾਂਦਾ ਹੈ। ਇਸ ਨੂੰ ਲਾਲ ਰਿਬਨ 'ਚ ਬੰਨ੍ਹ ਕੇ ਘਰ 'ਚ ਰੱਖਣ ਨਾਲ ਪੈਸਿਆਂ ਦਾ ਵਾਧਾ ਹੁੰਦਾ ਹੈ। ਇਸ ਦੀ ਜਗ੍ਹਾ ਤਾਂਬੇ ਦੀਆਂ ਗੋਲ ਪੱਟੀਆਂ 'ਚ ਛੇਦ ਕਰਕੇ ਇਨ੍ਹਾਂ ਨੂੰ ਤੁਸੀਂ ਖੁਦ ਵੀ ਤਿਆਰ ਕਰ ਸਕਦੇ ਹੋ।
ਘੋੜੇ ਦੀ ਨਾਲ ਨੂੰ ਮੁੱਖ ਦਰਵਾਜ਼ੇ ਦੇ ਉੱਪਰ ਲਗਾਓ। ਮੁੱਖ ਦਰਵਾਜ਼ੇ 'ਤੇ ਇਸ ਨੂੰ ਲਗਾਉਣ ਨਾਲ ਨਜ਼ਰ ਨਹੀਂ ਲੱਗਦੀ।
ਫੇਂਗਸ਼ੂਈ ਅਨੁਸਾਰ ਕ੍ਰਿਸਟਲ ਕਲੋਬ ਆਪਣੇ ਅੰਦਰ ਪ੍ਰਕਾਸ਼ ਨੂੰ ਸਮਾਹਿਤ ਰੱਖਦਾ ਹੈ। ਇਸ ਲਈ ਇਸ ਨੂੰ ਜਿਸ ਵੀ ਜਗ੍ਹਾ 'ਤੇ ਰੱਖਿਆ ਜਾਂਦਾ ਹੈ ਉੱਥੇ ਇਹ ਆਪਣੀ ਊਰਜਾ ਨਾਲ ਰੌਸ਼ਨੀ ਕਰਦਾ ਹੈ।