ਨਿੰਦਾ ਨੂੰ ਇਸ ਲਈ ਕਰੋ ਨਜ਼ਰਅੰਦਾਜ਼

12/2/2016 1:40:58 PM

ਇਕ ਵਾਰ ਮੁੱਲਾ ਇਸਮਾਈਲ ਇਸਫਹਾਨੀ ਨਮਾਜ਼ ਪੜ੍ਹ ਰਹੇ ਸਨ। ਇਕ ਚਲਾਕ ਆਦਮੀ ਉਥੋਂ ਲੰਘਿਆ ਅਤੇ ਉਨ੍ਹਾਂ ਨੂੰ ਅਪਸ਼ਬਦ ਬੋਲਣ ਲੱਗਾ ਪਰ ਮੁੱਲਾ ਸਾਹਿਬ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਨਮਾਜ਼ ਪੜ੍ਹਦੇ ਰਹੇ।
ਬਾਅਦ ''ਚ ਨਮਾਜ਼ ਖਤਮ ਹੋਣ ''ਤੇ ਉਨ੍ਹਾਂ ਦੇ ਇਕ ਚੇਲੇ ਮਿਰਜ਼ਾ ਮੁਕੀਮ ਨੇ ਪੁੱਛਿਆ,''''ਇਹ ਆਦਮੀ ਤੁਹਾਨੂੰ ਇੰਨੇ ਅਪਸ਼ਬਦ ਬੋਲ ਰਿਹਾ ਹੈ ਅਤੇ ਤੁਸੀਂ ਉਸ ਨੂੰ ਨਜ਼ਰਅੰਦਾਜ਼ ਕਰ ਰਹੇ ਸੀ। ਤੁਹਾਡੀ ਜਗ੍ਹਾ ਹੋਰ ਕੋਈ ਹੁੰਦਾ ਤਾਂ ਉਹ ਉਸ ਨੂੰ ਜ਼ਰੂਰ ਸਜ਼ਾ ਦਿੰਦਾ।''''
ਇਸ ''ਤੇ ਮੁੱਲਾ ਇਸਮਾਈਲ ਬੋਲੇ,''''ਭਰਾ, ਇਕ ਵਿਅਕਤੀ ਬੁੱਲ੍ਹ ਹਿਲਾ ਰਿਹਾ ਹੈ, ਉਸ ਦੇ ਸਾਹਮਣੇ ਥੋੜ੍ਹੀ ਜਿਹੀ ਹਵਾ ਚੱਲ ਰਹੀ ਹੈ ਪਰ ਕੀ ਉਹ ਸਾਡਾ ਕੁਝ ਵਿਗਾੜ ਰਹੀ ਹੈ? ਨਹੀਂ ਨਾ, ਫਿਰ ਕਿਉਂ ਅਸੀਂ ਆਪਣੇ ਧਿਆਨ ਨੂੰ ਖੁਦਾ ਤੋਂ ਹਟਾ ਕੇ ਇਸ ਵਿਅਕਤੀ ਵੱਲ ਲਿਆਈਏ? ਇਸ ਨਾਲ ਸਾਡੇ ਕੰਮ ਵਿਚ ਹੀ ਹਰਜ ਹੋਵੇਗਾ।''''
ਮੁੱਲਾ ਅੱਗੇ ਬੋਲੇ,''''ਜਦੋਂ ਕੋਈ ਸਾਡੀ ਪ੍ਰਸ਼ੰਸਾ ਕਰਦਾ ਹੈ ਤਾਂ ਅਸੀਂ ਖੁਸ਼ੀ ਨਾਲ ਫੁੱਲ ਜਾਂਦੇ ਹਾਂ ਪਰ ਉਹੀ ਵਿਅਕਤੀ ਜਦੋਂ ਸਾਨੂੰ ਅਪਸ਼ਬਦ ਬੋਲਣ ਲੱਗਦਾ ਹੈ ਤਾਂ ਅਸੀਂ ਉਸ ਨੂੰ ਕੋਸਣ ਲਗਦੇ ਹਾਂ। ਉਸ ਵੇਲੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹੀ ਵਿਅਕਤੀ ਥੋੜ੍ਹੀ ਦੇਰ ਪਹਿਲਾਂ ਸਾਡੀ ਪ੍ਰਸ਼ੰਸਾ ਕਰ ਰਿਹਾ ਸੀ। ਇਸੇ ਲਈ ਕਿਹਾ ਗਿਆ ਹੈ ਕਿ ਨਿੰਦਾ ਤੇ ਪ੍ਰਸ਼ੰਸਾ ਵੱਲ ਧਿਆਨ ਨਾ ਦੇ ਕੇ ਸਾਨੂੰ ਚੁੱਪਚਾਪ ਆਪਣੇ ਕੰਮ ਵਿਚ ਲੱਗੇ ਰਹਿਣਾ ਚਾਹੀਦਾ ਹੈ।''''