ਸਵੇਰੇ-ਸ਼ਾਮ ਕਰੋ ਇਹ ਕੰਮ, ਜ਼ਿੰਦਗੀ 'ਚ ਆਉਣ ਵਾਲੇ ਦੁੱਖਾਂ ਦਾ ਹੋਵੇਗਾ ਨਾਸ਼

1/10/2018 1:04:36 PM

ਜਲੰਧਰ— ਜੋਤਿਸ਼ ਅਨੁਸਾਰ ਸ਼ਨੀ ਦੀ ਮਹਾਦਸ਼ਾ, ਅੰਤਰਦਸ਼ਾ ਜਾਂ ਕੁੰਡਲੀ 'ਚ ਲਗਰ ਥਾਂ, ਦੂੱਜੇ, ਚੌਥੇ ਜਾਂ ਅਠਵੇਂ ਅਤੇ ਬਾਰਹਵੇ ਘਰ 'ਚ ਸ਼ਨੀ ਮੌਜੂਦ ਹੋਵੇ ਤਾਂ ਸ਼ਨੀ ਆਪਣਾ ਕਰੂਰ ਪ੍ਰਭਾਵ ਦਿਖਾਏਗਾ ਹੀ ਦਿਖਾਏਗਾ ਇਸ ਲਈ ਸ਼ਨੀ ਦੀ ਪੂਜਾ ਕਰਨਾ ਜ਼ਰੂਰੀ ਹੈ। ਜੇਕਰ ਤੁਹਾਡੇ 'ਤੇ ਵੀ ਸ਼ਨੀ ਦਾ ਸਾਇਆ ਮੰਡਰਾ ਰਿਹਾ ਹੈ ਜਾਂ ਸ਼ਨੀ ਦਸ਼ਾ ਦਾ ਆਰੰਭ ਸ਼ੁਰੂ ਹੋਣ ਵਾਲਾ ਹੈ ਤਾਂ ਸ਼ਾਮ ਤੁਲਸੀ ਨਾਲ ਸ਼ਨੀ ਦੇਵ ਦਾ ਪੂਜਾ ਕਰਨ ਨਾਲ ਸ਼ਨੀ ਸਬੰਧਤ ਦੁੱਖਾਂ ਤੋਂ ਤਾਂ ਮੁਕਤੀ ਮਿਲਦੀ ਹੀ ਹੈ ਨਾਲ ਹੀ ਜੀਵਨ 'ਚ ਆਉਣ ਵਾਲੇ ਦੁੱਖਾਂ ਦਾ ਵੀ ਛੁਟਕਾਰਾ ਹੋ ਜਾਂਦਾ ਹੈ।
ਸ਼ਨੀ ਪੂਜਾ 'ਚ ਕਾਲੀ ਤੁਲਸੀ ਚੜ੍ਹਾਉਂਦੇ ਹੋਏ ਮੰਤਰ ਦਾ ਉਚਾਰਣ ਸ਼ਰਧਾ ਭਾਵ ਨਾਲ ਕਰੋ।
ਓਮ ਸ਼ਨਨੋ ਦੇਵੀਰਭਿਸ਼ਟਯ ਆਪੋ ਭਵਨਤੁ ਪੀਤਯੇ। ਸ਼ੰਯੋਰਭਿਸਤਰਵਨਤੁ ਨ :।
ਇਸ ਮੰਤਰ ਦਾ ਉਚਾਰਣ ਰੋਜ਼ ਸਵੇਰੇ ਅਤੇ ਸ਼ਾਮ ਸਮੇਂ ਸ਼ੁੱਧ ਹੋ ਕੇ ਕਾਲੇ ਕੱਪੜੇ ਪਾ ਕੇ ਕਰੋ। ਜੇਕਰ ਰੋਜ਼ ਨਾ ਹੋ ਸਕੇ ਤਾਂ ਸ਼ਨੀਵਾਰ ਦੇ ਦਿਨ ਸਵੇਰੇ ਅਤੇ ਸ਼ਾਮ ਸ਼ਨੀ ਮੰਦਰ ਵਿਚ ਜਾ ਕੇ ਉਨ੍ਹਾਂ ਦੇ ਸਵਰੂਪ ਦਾ ਵਿਸ਼ੇਸ਼ ਸਮੱਗਰੀ ਨਾਲ ਪੂਜਾ ਕਰੋ ਅਤੇ ਉਪਰੋਕਤ ਮੰਤਰ ਦਾ ਜਾਪ ਕਰੋ।
ਅੰਤ ਵਿਚ ਸ਼ਨੀ ਦੇਵ ਨੂੰ ਤੇਲ ਨਾਲ ਬਣੇ ਪਕਵਾਨਾਂ ਦਾ ਭੋਗ ਲਗਾਓ ਅਤੇ ਆਰਤੀ ਕਰੋ। ਅਜਿਹਾ ਕਰਨ ਨਾਲ ਦੁੱਖਾਂ ਤੋਂ ਰੱਖਿਆ, ਚੰਗੀ ਕਿਸਮਤ ਅਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ।