ਭਗਵਦ ਗੀਤਾ

Monday, April 17, 2017 5:55 AM
ਭਗਵਦ ਗੀਤਾ

ਬਾਹ੍ਰਯ—ਸ੍ਰਪਰ੍ਰਸ਼ੇਸ਼੍ਰਵ੍ਰ ਅਸਕ੍ਰਤਾਤ੍ਰਮਾ ਵਿੰਦਤਿ ਆਤ੍ਰਮਨੀ ਯਤ੍ਰ ਸੁਖਮ੍ਰ।
ਸ ਬ੍ਰਹਮ—ਯੋਗ—ਯੁਕਤਾਤ੍ਰਮਾ ਸੁਖਮ੍ਰ ਅਕ੍ਰਸ਼੍ਰਯਮ੍ਰ ਅਸ਼੍ਰਨੁਤੇ 21

ਬਾਹ੍ਰਯ—ਸ੍ਰਪਰ੍ਰਸ਼ੇਸ਼ੁ—ਬਾਹਰੀ ਇੰਦਰੀਆਂ ਦੇ ਸੁੱਖ ਵਿਚ ; ਅਸਕ੍ਰਤ—ਆਤਮਾ—ਅਣ-ਆਸਕਤ (ਨਿਰਲੇਪ) ਮਨੁੱਖ ; ਵਿੰਦਿਤ—ਭੋਗ ਕਰਦਾ ਹੈ ; ਆਤ੍ਰਮਨਿ—ਆਤਮਾ ਵਿਚ ; ਯਤ੍ਰ—ਜਿਹੜਾ ; ਸੁਖਮ੍ਰ—ਸੁੱਖ ; ਸਹ੍ਰ—ਉਹ ; ਬ੍ਰਹਮ—ਯੋਗ—ਬ੍ਰਹਮ ਵਿਚ ਇਕਾਗਰਤਾ ਰਾਹੀਂ ; ਯੁਕਤ—ਆਤ੍ਰਮਾ—ਆਤਮ ਯੁਕਤ ; ਸੁਖਮ੍ਰ—ਸੁੱਖ ; ਅਕਸ਼੍ਰਯਮ੍ਰ—ਅਸੀਮ ; ਅਸ਼੍ਰਨੁਤੇ—ਭੋਗਦਾ ਹੈ।
ਅਨੁਵਾਦ : ਅਜਿਹਾ ਮੁਕਤ ਮਨੁੱਖ ਭੌਤਿਕ ਇੰਦਰੀਆਂ ਦੇ ਸੁੱਖ ਵੱਲ ਨਹੀਂ ਖਿੱਚਿਆ ਜਾਂਦਾ, ਸਗੋਂ ਹਮੇਸ਼ਾ ਸਮਾਧੀ ਵਿਚ ਰਹਿ ਕੇ ਆਪਣੇ ਅੰਦਰੂਨੀ ਆਨੰਦ ਦਾ ਅਨੁਭਵ ਕਰਦਾ ਹੈ। ਇੰਝ ਸਰੂਪ ਸਿੱਧ ਮਨੁੱਖ ਪਾਰਬ੍ਰਹਮ ਵਿਚ ਇਕਾਗਰਚਿੱਤ ਹੋਣ ਕਾਰਨ ਅਸੀਮ ਸੁੱਖ ਭੋਗਦਾ ਹੈ।
ਭਾਵ : ਕ੍ਰਿਸ਼ਨ ਭਾਵਨਾ ਅੰਮ੍ਰਿਤ ਦੇ ਮਹਾਨ ਭਗਤ ਸ਼੍ਰੀ ਯਾਮੁਨਾਚਾਰੀਆ ਨੇ ਕਿਹਾ ਕਿ ''''ਜਦੋਂ ਤੋਂ ਮੈਂ ਕ੍ਰਿਸ਼ਨ ਦੀ ਅਲੌਕਿਕ ਪ੍ਰੇਮ ਭਗਤੀ ਵਿਚ ਲੱਗ ਕੇ ਉਨ੍ਹਾਂ ਵਿਚ ਹਮੇਸ਼ਾ ਨਵੇਂ ਆਨੰਦ ਦਾ ਅਨੁਭਵ ਕਰਨ ਲੱਗਿਆ ਹਾਂ, ਉਦੋਂ ਤੋਂ ਜਦ ਵੀ ਕਾਮ ਸੁੱਖ ਬਾਰੇ ਸੋਚਦਾ ਹਾਂ ਤਾਂ ਇਸ ਸੋਚ ''ਤੇ ਹੀ ਥੁੱਕਦਾ ਹਾਂ ਅਤੇ ਮੇਰੇ ਬੁੱਲ੍ਹ ਰੁਚੀ ਨਾ ਹੋਣ ਕਾਰਨ ਸੁੰਗੜ ਜਾਂਦੇ ਹਨ।''''
ਬ੍ਰਹਮਯੋਗੀ ਜਾਂ ਕ੍ਰਿਸ਼ਨ ਭਾਵਨਾ ਭਾਵਿਤ ਮਨੁੱਖ ਭਗਵਾਨ ਦੀ ਪ੍ਰੇਮ ਭਗਤੀ ਵਿਚ ਏਨਾ ਰੁੱਝਿਆ ਰਹਿੰਦਾ ਹੈ ਕਿ ਇੰਦਰੀਆਂ ਦੇ ਸੁੱਖਾਂ ਵਿਚ ਉਸ ਦੀ ਰਤਾ ਵੀ ਰੁਚੀ ਨਹੀਂ ਰਹਿੰਦੀ। ਭੌਤਿਕਤਾ ਦੀ ਦ੍ਰਿਸ਼ਟੀ ਵਿਚ ਕਾਮ ਸੁੱਖ ਹੀ ਸਭ ਤੋਂ ਵੱਡਾ ਆਨੰਦ ਹੈ। ਸਾਰਾ ਸੰਸਾਰ ਉਸੇ ਦੇ ਅਧੀਨ ਹੈ ਅਤੇ ਪਦਾਰਥਵਾਦੀ ਲੋਕ ਤਾਂ ਇਸ ਪ੍ਰੋਤਸਾਹਨ ਤੋਂ ਬਿਨਾਂ ਕੋਈ ਕਾਰਜ ਹੀ ਨਹੀਂ ਕਰਦੇ ਪਰ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿਚ ਲੱਗਾ ਮਨੁੱਖ ਕਾਮ ਸੁੱਖ ਤੋਂ ਬਿਨਾਂ ਹੀ ਹੌਸਲੇ ਨਾਲ ਆਪਣਾ ਕਾਰਜ ਕਰਦਾ ਰਹਿੰਦਾ ਹੈ। ਇਹੋ ਆਤਮ-ਪ੍ਰਤੱਖੀਕਰਨ ਦੀ ਕਸੌਟੀ ਹੈ। ਆਤਮ-ਪ੍ਰਤੱਖੀਕਰਨ ਅਤੇ ਕਾਮ ਸੁੱਖ ਕਦੀ ਨਾਲ-ਨਾਲ ਨਹੀਂ ਚੱਲਦੇ। ਕ੍ਰਿਸ਼ਨ ਭਾਵਨਾ ਭਾਵਿਤ ਮਨੁੱਖ ਜੀਵਨ ਮੁਕਤ ਹੋਣ ਕਾਰਨ ਕਿਸੇ ਤਰ੍ਹਾਂ ਦੇ ਇੰਦਰੀਆਂ ਦੇ ਸੁੱਖ ਰਾਹੀਂ ਆਕਰਸ਼ਿਤ ਨਹੀਂ ਹੁੰਦਾ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!