ਭਗਵਦ ਗੀਤਾ

4/10/2017 7:07:01 AM

न प्रहृष्येत्प्रियं प्राप्य नोद्विजेत्प्राप्य चाप्रियम।
स्थिरबुद्धिरसम्मूढो ब्रह्मविद्ब्रह्मिणि स्थित।।२०

ਨ ਪ੍ਰਹਰਿਸ਼੍ਰਯੇਤ੍ਰ—ਪ੍ਰਿਯਮ ਪ੍ਰਾਪ੍ਰਯ ਨੋਦ੍ਰਵਿਜੇਤ੍ਰ—ਪ੍ਰਾਪ੍ਰਯ ਚਾਪ੍ਰਿਯਮ੍ਰ।
ਸ੍ਰਥਿਰ—ਬੁੱਧਿਰ੍ਰ ਅਸਮ੍ਰਮੂਢੋ ਬ੍ਰਹ੍ਰਮ—ਵਿਦ੍ਰ ਬ੍ਰਹਮਣਿ ਸ੍ਰਥਿਤਹ੍ਰ 20

ਨ—ਕਦੀ ਨਹੀਂ ; ਪ੍ਰਹਰੀਸ਼੍ਰਯੇਤ੍ਰ—ਪ੍ਰਸੰਨ ਹੁੰਦਾ ਹੈ ; ਪ੍ਰਿਯਮ—ਚਹੇਤੇ ਨੂੰ ; ਪ੍ਰਾਪ੍ਰਯ—ਪ੍ਰਾਪਤ ਕਰਕੇ ; ਨ—ਨਹੀਂ ; Àਦ੍ਰਾਵਿਜੇਤ੍ਰ—ਡਾਵਾਂਡੋਲ ਹੁੰਦਾ ਹੈ ; ਪ੍ਰਾਪ੍ਰਯ—ਪ੍ਰਾਪਤ ਕਰਕੇ ; ਚ—ਵੀ; ਅਪ੍ਰਿਯਮ੍ਰ—ਅਪ੍ਰਿਅ ਨੂੰ ; ਸ੍ਰਥਿਰ—ਬੁੱਧਿਹ੍ਰ—ਆਤਮ ਬੁੱਧੀ ; ਅਸਮ੍ਰਮੂਢਹ—ਵਿਆਕੁਲ ਹੋਏ ਬਿਨਾਂ, ਸ਼ੰਕਾ ਰਹਿਤ ; ਬ੍ਰਹਮ ਵਿਤ੍ਰ—ਪਾਰਬ੍ਰਹਮ ਨੂੰ ਪੂਰੀ ਤਰ੍ਹਾਂ ਜਾਨਣ ਵਾਲਾ ; ਬ੍ਰਹਮਣਿ—ਬ੍ਰਹਮ ਵਿਚ; ਸ੍ਰਥਿਤਹ੍ਰ—ਸਥਿਤ।
ਅਨੁਵਾਦ : ਜਿਹੜਾ ਨਾ ਮਨਭਾਉਂਦੀ ਚੀਜ਼ ਨੂੰ ਪਾ ਕੇ ਖੁਸ਼ ਹੁੰਦਾ ਹੈ ਅਤੇ ਨਾ ਨਾਪਸੰਦ ਨੂੰ ਪਾ ਕੇ ਡਾਵਾਂ-ਡੋਲ ਹੁੰਦਾ ਹੈ, ਜਿਹੜਾ ਸਥਿਰ ਬੁੱਧੀ ਹੈ, ਮੋਹ ਰਹਿਤ ਹੈ ਅਤੇ ਭਗਵਤ ਵਿੱਦਿਆ ਦਾ ਜਾਣੂੰ ਹੈ, ਉਹ ਪਹਿਲੋਂ ਹੀ ਬ੍ਰਹਮ ਵਿਚ ਸਥਿਤ ਰਹਿੰਦਾ ਹੈ।
ਭਾਵ : ਇਥੇ ਸਰੂਪ ਸਿੱਧ ਮਨੁੱਖ ਦੇ ਲੱਛਣ ਦਿੱਤੇ ਗਏ ਹਨ। ਪਹਿਲਾ ਲੱਛਣ ਇਹ ਹੈ ਕਿ ਉਸ ਨੂੰ ਸਰੀਰ ਅਤੇ ਆਤਮ ਤੱਤ ਦੇ ਇਕ ਹੋਣ ਦਾ ਭਰਮ ਨਹੀਂ ਰਹਿੰਦਾ। ਉਹ ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੈਂ ਇਹ ਸਰੀਰ ਨਹੀਂ ਹਾਂ, ਸਗੋਂ ਭਗਵਾਨ ਦਾ ਇਕ ਅੰਸ਼ ਹਾਂ, ਇਸ ਲਈ ਕੁਝ ਮਿਲਣ ''ਤੇ ਨਾ ਤਾਂ ਉਸਨੂੰ ਖੁਸ਼ੀ ਹੁੰਦੀ ਹੈ ਅਤੇ ਨਾ ਹੀ ਸਰੀਰ ਨਾਲ ਸੰਬੰਧਿਤ ਹਾਨੀ ਤੇ ਕੋਈ ਸ਼ੋਕ ਹੁੰਦਾ ਹੈ। ਮਨ ਦੀ ਇਹ ਸਥਿਰਤਾ ਸਥਿਰ ਬੁੱਧੀ ਜਾਂ ਆਤਮ ਬੁੱਧੀ ਕਹਾਉਂਦੀ ਹੈ, ਇਸ ਲਈ ਉਹ ਨਾ ਤਾਂ ਸਥੂਲ ਸਰੀਰ ਨੂੰ ਆਤਮਾ ਮੰਨਣ ਦੀ ਭੁੱਲ ਕਰਕੇ ਮੋਹਿਤ ਹੁੰਦਾ ਹੈ ਅਤੇ ਨਾ ਸਰੀਰ ਨੂੰ ਸਥਾਈ ਮੰਨ ਕੇ ਆਤਮਾ ਦੀ ਹੋਂਦ ਨੂੰ ਠੁਕਰਾਉਂਦਾ ਹੈ।
ਇਸ ਗਿਆਨ ਸਦਕਾ ਉਹ ਪਰਮ ਸਤਿ ਭਾਵ ਬ੍ਰਹਮ, ਪਰਮਾਤਮਾ ਅਤੇ ਭਗਵਾਨ ਦੇ ਗਿਆਨ ਨੂੰ ਚੰਗੀ ਤਰ੍ਹਾਂ ਜਾਣ ਲੈਂਦਾ ਹੈ। ਇੰਝ ਉਹ ਆਪਣੇ ਸਰੂਪ ਨੂੰ ਜਾਣਦਾ ਹੈ ਅਤੇ ਪਾਰ-ਬ੍ਰਹਮ ਨਾਲ ਹਰ ਗੱਲ ਵਿਚ ਉਸ ਵਰਗਾ ਹੋਣ ਦਾ ਯਤਨ ਨਹੀਂ ਕਰਦਾ। ਇਸ ਨੂੰ ਬ੍ਰਹਮ-ਪ੍ਰਤੱਖੀਕਰਨ ਜਾਂ ਆਤਮ-ਪ੍ਰਤੱਖੀਕਰਨ ਕਹਿੰਦੇ ਹਨ। ਅਜਿਹੀ ਸਥਿਰ ਬੁੱਧੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਕਹਾਉਂਦੀ ਹੈ।