ਬਾਦਸ਼ਾਹ ਖਾਨ

5/27/2017 10:22:20 AM

ਲੰਮੇ ਸਮੇਂ ਤਕ ਪਠਾਨਾਂ ਨੂੰ ਲੈ ਕੇ ਇਹ ਆਮ ਰਾਇ ਬਣੀ ਹੋਈ ਸੀ ਕਿ ਇਹ ਲੜਾਕੂ ਲੋਕਾਂ ਦਾ ਝੁੰਡ ਹੈ। ਇਹ ਲੜਨ ਵੇਲੇ ਇਨਸਾਨ ਤੇ ਇਨਸਾਨੀਅਤ ਨੂੰ ਭੁੱਲ ਜਾਂਦੇ ਹਨ। ਇਨ੍ਹਾਂ ਦਾ ਬਦਲਾ ਜਿੰਨਾ ਭਿਆਨਕ ਹੋਵੇਗਾ, ਓਨਾ ਹੀ ਇਨ੍ਹਾਂ ਦੀ ਤਾਕਤ ਦੇ ਢੋਲ ਵੱਜਣਗੇ। ਉਸ ਵੇਲੇ ਕਿਸ ਨੇ ਸੋਚਿਆ ਸੀ ਕਿ ਕੋਈ ਆਏਗਾ ਅਤੇ ਇਨ੍ਹਾਂ ਨੂੰ ਲੜਾਈ-ਝਗੜੇ ਦੇ ਰਸਤੇ ਤੋਂ ਹਟਾ ਕੇ ਸ਼ਾਂਤੀ ਤੇ ਸੇਵਾ ਵੱਲ ਲੈ ਜਾਵੇਗਾ। ਇਹ ਕੰਮ ਕੀਤਾ ਖਾਨ ਅਬਦੁੱਲ ਗੱਫਾਰ ਖਾਨ ਨੇ। ਹਰ ਕਬੀਲੇ ਦੇ ਪਠਾਨ ਇਕੱਠੇ ਕਰ ਕੇ ਸ਼ਾਂਤੀ, ਸਦਭਾਵਨਾ ਤੇ ਪਿਆਰ ਲਈ ਸੰਗਠਿਤ ਕਰ ਕੇ ਉਨ੍ਹਾਂ ''ਖੁਦਾਈ ਖਿਦਮਤਗਾਰ'' ਦੀ ਨੀਂਹ ਰੱਖੀ।
ਹਰੇਕ ''ਤੇ ਹੱਥ ਚੁੱਕ ਲੈਣ ਵਾਲੇ ਪਠਾਨ ਜਦੋਂ ਤੋਂ ਖੁਦਾਈ ਖਿਦਮਤਗਾਰ ਬਣੇ, ਉਨ੍ਹਾਂ ਦਾ ਹਰ ਵਿਰੋਧ ਅਹਿੰਸਾ ਦੇ ਰਸਤੇ ਤੋਂ ਹੋ ਕੇ ਜਾਣ ਲੱਗਾ। ਅੰਗਰੇਜ਼ਾਂ ਦੀਆਂ ਲਾਠੀਆਂ ਨਾਲ ਇਨ੍ਹਾਂ ਦੇ ਸਿਰ ''ਚੋਂ ਖੂਨ ਦੀ ਧਾਰ ਵਗਣ ਲਗਦੀ, ਫਿਰ ਵੀ ਖਾਨ ਬਾਬਾ ਦੇ ਇਹ ਅਨੁਸ਼ਾਸਨ ਪਸੰਦ ਸਿਪਾਹੀ ਗਾਂਧੀ ਮਾਰਗ ਤੋਂ ਨਾ ਡਿਗੇ। ਬਾਦਸ਼ਾਹ ਖਾਨ ਇਕਲੌਤੇ ਵਿਅਕਤੀ ਸਨ, ਜਿਨ੍ਹਾਂ ਨੂੰ ਮਹਾਤਮਾ ਗਾਂਧੀ ਦੇ ਹੁੰਦੇ ਹੋਏ ਹੀ ਦੂਜਾ ਗਾਂਧੀ ਕਿਹਾ ਜਾਣ ਲੱਗਾ। ਸਰਹੱਦੀ ਗਾਂਧੀ ਦੇ ਨਾਂ ਨਾਲ ਮਸ਼ਹੂਰ ਬਾਦਸ਼ਾਹ ਖਾਨ ਦੇ ਬਹੁਤ ਸਾਰੇ ਦਿਲਚਸਪ ਕਿੱਸੇ ਹਨ।
ਇਕ ਵਾਰ ਜਦੋਂ ਉਹ ਗਾਂਧੀ ਜੀ ਕੋਲ ਰੁਕੇ ਤਾਂ ਗਾਂਧੀ ਜੀ ਨੂੰ ਇਸ ਗੱਲ ਦਾ ਫਿਕਰ ਸੀ ਕਿ ਆਪਣੇ ਇਸ ਪਖਤੂਨ ਪਠਾਨ ਨੂੰ ਭੋਜਨ ਵਿਚ ਮਾਸ ਕਿਵੇਂ ਦੇਣ। ਆਸ਼ਰਮ ਵਿਚ ਮਾਸਾਹਾਰ ''ਤੇ ਪਾਬੰਦੀ ਸੀ। ਫਿਰ ਵੀ ਗਾਂਧੀ ਜੀ ਖੁਦ ਖਾਨ ਸਾਹਿਬ ਲਈ ਮਾਸ ਪਕਾਉਣ ਲਈ ਤਿਆਰ ਹੋ ਗਏ।
ਇਸ ''ਤੇ ਬਾਦਸ਼ਾਹ ਖਾਨ ਬੋਲੇ, ''''ਵਾਹ ਬਾਪੂ, ਇਕ ਪਠਾਨ ਲਈ ਤੁਸੀਂ ਆਸ਼ਰਮ ਦਾ ਨਿਯਮ ਤੋੜ ਸਕਦੇ ਹੋ ਤਾਂ ਇਕ ਪਠਾਨ
ਕੀ ਇਕ ਵੇਲੇ ਆਪਣਾ ਭੋਜਨ ਨਹੀਂ
ਛੱਡ ਸਕਦਾ?''''
ਗਾਂਧੀ ਜੀ ਆਪਣੇ ਇਸ ਪਠਾਨ ਸਾਥੀ ਲਈ ਖੁਦ ਵੁਜੂ ਦਾ ਪਾਣੀ ਰੱਖਦੇ, ਜਾਨਮਾਜ ਵਿਛਾਉਂਦੇ ਤਾਂ ਇਹ ਅਫਗਾਨੀ ਪਠਾਨ ਵੀ ਗਾਂਧੀ ਜੀ ਦੀ ਪ੍ਰਾਰਥਨਾ ਸਭਾ ਵਿਚ ਸਭ ਤੋਂ ਉੱਚੀ ਆਵਾਜ਼ ਵਿਚ ਭਜਨ ਗਾਉਂਦਾ। ਬਾਦਸ਼ਾਹ ਖਾਨ ਵਰਗੇ ਲੋਕਾਂ ਨੇ ਪਿਆਰ, ਸਮਰਪਣ ਤੇ ਤਿਆਗ ਨਾਲ ਦੇਸ਼ ਦੀ ਨੀਂਹ ਨੂੰ ਮਜ਼ਬੂਤ ਬਣਾਇਆ।