ਕੀ ਤੁਸੀਂ ਵੀ ਘਰ 'ਚ ਘੜੀ ਲਗਾਉਂਦੇ ਸਮੇਂ ਰੱਖਦੇ ਹੋ ਇਨ੍ਹਾਂ ਗੱਲਾਂ ਦਾ ਧਿਆਨ

11/6/2017 3:15:33 PM

ਕਿਸੇ ਵੀ ਘਰ ਜਾਂ ਦਫਤਰ 'ਚ ਘੜੀ ਇਕ ਜ਼ਰੂਰੀ ਯੰਤਰ ਹੈ। ਇਹ ਸਾਨੂੰ ਸਮੇਂ ਦੀ ਜਾਣਕਾਰੀ ਦਿੰਦੀ ਹੈ। ਇਸ ਲਈ ਅਕਸਰ ਘਰਾਂ ਜਾਂ ਦਫਤਰਾਂ 'ਚ ਘੜੀ ਜ਼ਰੂਰ ਲਾਈ ਜਾਂਦੀ ਹੈ। ਭਾਰਤੀ ਸ਼ਾਸਤਰਾਂ ਦੀ ਮੰਨੀਏ ਤਾਂ ਸਾਡੇ ਘਰ 'ਚ ਲੱਗੀ ਘੜੀ ਬਹੁਤ ਕੁਝ ਕਹਿੰਦੀ ਹੈ। ਜਿਨ੍ਹਾਂ ਘੜੀਆਂ ਨੂੰ ਅਸੀਂ ਘਰ ਜਾਂ ਦਫਤਰ 'ਚ ਇਸਤੇਮਾਲ ਕਰਦੇ ਹਾਂ, ਉਨ੍ਹਾਂ ਦਾ ਸਾਡੀ ਜ਼ਿੰਦਗੀ ਨਾਲ ਕੁਝ ਖਾਸ ਸੰਬੰਧ ਹੁੰਦਾ ਹੈ। ਇਹ ਘੜੀਆਂ ਸਾਡੀ ਜ਼ਿੰਦਗੀ 'ਚ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਪੈਦਾ ਕਰਨ ਦਾ ਇਕ ਮਹੱਤਵਪੂਰਨ ਸਾਧਨ ਮੰਨੀਆਂ ਜਾਂਦੀਆਂ ਹਨ। ਘੜੀ ਵਿਅਕਤੀ ਦੀ ਜ਼ਿੰਦਗੀ ਨੂੰ ਸਵਾਰ ਵੀ ਸਕਦੀ ਹੈ ਅਤੇ ਖਰਾਬ ਵੀ ਕਰ ਸਕਦੀ ਹੈ। ਇਸ ਲਈ ਜੇਕਰ ਵਿਅਕਤੀ ਕੁਝ ਆਸਾਨ ਨਿਯਮਾਂ ਦਾ ਧਿਆਨ ਰੱਖੇ ਤਾਂ ਉਹ ਆਪਣੇ ਖਰਾਬ ਸਮੇਂ ਨੂੰ ਚੰਗੇ ਸਮੇਂ 'ਚ ਬਦਲ ਸਕਦਾ ਹੈ। ਆਓ ਜਾਣਦੇ ਹਾਂ ਇਸ ਸੰਬੰਧੀ ਕੁਝ ਗੱਲਾਂ—
1. ਦੱਖਣੀ ਦਿਸ਼ਾ ਯਮ ਦਾ ਰਸਤਾ ਮੰਨਿਆ ਜਾਂਦਾ ਹੈ। ਦੂਜੇ ਸ਼ਬਦਾਂ 'ਚ ਇਸ ਨੂੰ ਮੌਤ ਦੀ ਦਿਸ਼ਾ ਵੀ ਕਿਹਾ ਜਾਂਦਾ ਹੈ। ਵਾਸਤੂ ਅਨੁਸਾਰ ਘਰ ਦੇ ਦੱਖਣ ਦਿਸ਼ਾ 'ਚ ਵੱਲ ਘੜੀ ਨਹੀਂ ਲਗਾਉਣੀ ਚਾਹੀਦੀ ਹੈ। ਇਸ ਦਿਸ਼ਾ 'ਚ ਲਾ
ਈ ਗਈ ਘੜੀ ਰਿਸ਼ਤੇਦਾਰਾਂ ਦੀ ਉਮਰ ਅਤੇ ਕਿਸਮਤ ਲਈ ਬੁਰੀ ਮੰਨੀ ਜਾਂਦੀ ਹੈ।
2. ਪੁਰਾਣੀ ਘੜੀ ਵੀ ਘਰ ਦੇ ਮੈਂਬਰਾਂ 'ਤੇ ਚੰਗਾ ਪ੍ਰਭਾਵ ਨਹੀਂ ਪਾਉਂਦੀ। ਇਹ ਪਰਿਵਾਰ ਦੀ ਸਫਲਤਾ ਦੇ ਰਸਤੇ ਨੂੰ ਰੋਕ ਕੇ ਰੱਖਦੀ ਹੈ।
3. ਦਰਵਾਜ਼ੇ 'ਤੇ ਘੜੀ ਲਗਾਉਣ ਨਾਲ ਘਰ 'ਚ ਖੁਸ਼ੀਆਂ ਨਹੀਂ ਆਉਂਦੀਆਂ ਅਤੇ ਘਰ 'ਚ ਖਰਾਬ ਮਾਹੌਲ ਬਣਿਆ ਰਹਿੰਦਾ ਹੈ।
4. ਘਰ 'ਚ ਪਈ ਬੰਦ ਘੜੀ ਵੀ ਨਕਾਰਾਤਮਕਤਾ ਵਧਾਉਂਦੀ ਹੈ।
5. ਘੜੀ 'ਤੇ ਕਦੀ ਵੀ ਮਿੱਟੀ ਨਾ ਜੰਮਣ ਦਿਓ। ਇਸ ਨੂੰ ਸਮੇਂ-ਸਮੇਂ 'ਤੇ ਸਾਫ ਕਰਦੇ ਰਹੋ।
6. ਜੇਕਰ ਤੁਸੀਂ ਘਰ ਜਾਂ ਦਫਤਰ 'ਚ ਲਾਭ ਚਾਹੁੰਦੇ ਹੋ ਤਾਂ ਆਪਣੇ ਘਰ 'ਚ ਪੈਂਡਲੁਮ ਵਾਲੀ ਘੜੀ ਲਗਾਓ।
7. ਵਾਸਤੂ ਅਨੁਸਾਰ ਘੜੀਆਂ ਦਾ ਆਕਾਰ ਗੋਲ ਅਤੇ ਚੌਰਸ ਹੀ ਹੋਣਾ ਚਾਹੀਦਾ ਹੈ।