ਇਕ ਹੋਰ ਕੋਸ਼ਿਸ਼

8/21/2016 9:30:58 AM

ਜ਼ਿੰਦਗੀ ਵਿਚ ਅਸੀਂ ਸਾਰੇ ਸਫਲਤਾ ਦੇ ਬਹੁਤ ਸੁਪਨੇ ਦੇਖਦੇ ਹਾਂ ਅਤੇ ਉਸ ਦੇ ਲਈ ਸਖਤ ਮਿਹਨਤ ਵੀ ਕਰਦੇ ਹਾਂ ਪਰ ਕਦੇ-ਕਦੇ ਟੀਚਾ ਵੱਡਾ ਹੋਣ ਕਾਰਨ ਇਨ੍ਹਾਂ ਸੁਪਨਿਆਂ ਨੂੰ ਸੱਚ ਹੋਣ ਵਿਚ ਲੰਮਾ ਸਮਾਂ ਵੀ ਲਗਦਾ ਹੈ ਅਤੇ ਕਈ ਵਾਰ ਕਿਸਮਤ ਵੀ ਸਾਨੂੰ ਅਜ਼ਮਾਉਂਦੀ ਹੈ।
ਵਾਰ-ਵਾਰ ਮਿਲ ਰਹੀ ਅਸਫਲਤਾ ਕਾਰਨ ਕਈ ਵਾਰ ਮਨ ਕਹਿੰਦਾ ਹੈ ਕਿ ਹੁਣ ਛੱਡ ਦੇਈਏ ਇਹ ਸਭ, ਹਾਰ ਹੀ ਮੰਨ ਲਈਏ। ਇਹ ਸਭ ਹੁਣ ਮੇਰੇ ਵੱਸ ਦਾ ਨਹੀਂ। ਇਸ ਹਾਲਤ ਵਿਚ ਇਕ ਗੱਲ ਯਾਦ ਰੱਖੋ ਕਿ ਹਾਰ ਮੰਨ ਲੈਣ ਨਾਲ ਕੁਝ ਵੀ ਹਾਸਿਲ ਨਹੀਂ ਹੋਵੇਗਾ ਪਰ ਇਕ ਹੋਰ ਕੋਸ਼ਿਸ਼ ਤੁਹਾਨੂੰ ਸਫਲਤਾ ਦਿਵਾ ਸਕਦੀ ਹੈ। ਇਕ ਹੋਰ ਕੋਸ਼ਿਸ਼ ਤੁਹਾਡੇ ਸੁਪਨਿਆਂ ਵਿਚ ਜਾਨ ਪਾ ਸਕਦੀ ਹੈ। ਇਕ ਹੋਰ ਕੋਸ਼ਿਸ਼ ਤੁਹਾਨੂੰ ਸਾਰੀ ਮਿਹਨਤ, ਬਲੀਦਾਨ ਤੇ ਸੰਘਰਸ਼ ਦੀ ਕੀਮਤ ਚੁਕਾ ਸਕਦੀ ਹੈ।
ਇਸ ਲਈ ਜ਼ਿੰਦਗੀ ਵਿਚ ਕਦੇ ਵੀ ਹਾਰ ਨਾ ਮੰਨੋ ਅਤੇ ਵਾਰ-ਵਾਰ ਕੋਸ਼ਿਸ਼ ਕਰਦੇ ਰਹੋ। ਸਫਲ ਹੋਣਾ ਹੈ ਤਾਂ ਆਖਰੀ ਸਾਹ ਤਕ ਲੜਦੇ ਰਹੋ। ਜੇ ਤੁਸੀਂ ਕਦੇ ਹਾਰ ਨਹੀਂ ਮੰਨਦੇ ਤਾਂ ਫਿਰ ਤੁਸੀਂ ਸਫਲ ਹੋ ਜਾਓਗੇ। ਅਸਫਲਤਾ ਨਾਲ ਲੜਦੇ ਰਹੋ। ਡਿਗਣ ਦੇ ਬਾਵਜੂਦ ਉੱਠਦੇ ਰਹੋ। ਵਾਰ-ਵਾਰ ਉੱਠਦੇ ਰਹੋ। ਹਰ ਵਾਰ ਉੱਠਦੇ ਰਹੋ। ਵਾਰ-ਵਾਰ ਕੋਸ਼ਿਸ਼ ਕਰਦੇ ਰਹੋ। ਤੁਹਾਡਾ ਦਿਨ ਜ਼ਰੂਰ ਆਏਗਾ।