ਵਾਸਤੂ ਅਨੁਸਾਰ ਘਰ 'ਚ ਲਗਾਓ ਇਹ ਪੌਦੇ, ਹੋਵੇਗਾ ਧਨ ਲਾਭ

1/13/2018 1:28:05 PM

ਜਲੰਧਰ— ਘਰ 'ਚ ਬਣਿਆ ਛੋਟਾ ਜਿਹਾ ਗਾਰਡਨ ਉਹ ਜਗ੍ਹਾ ਹੈ, ਜਿੱਥੇ ਅਸੀਂ ਤਾਜ਼ੀ ਹਵਾ ਦਾ ਆਨੰਦ ਲੈਂਦੇ ਹਾਂ। ਘਰ 'ਚ ਲੱਗੇ ਪੌਦੇ ਨਾ ਸਿਰਫ ਤਾਜ਼ੀ ਹਵਾ ਦਿੰਦੇ ਹਨ ਬਲਕਿ ਸਾਡੀ ਸਿਹਤ ਨੂੰ ਵੀ ਵਧੀਆ ਬਣਾਏ ਰੱਖਦੇ ਹਨ। ਇਨ੍ਹਾਂ ਸਾਰਿਆਂ ਤੋਂ ਇਲਾਵਾ ਘਰ 'ਚ ਕਈ ਪੌਦੇ ਸਾਡੀ ਕਿਸਮਤ ਵੀ ਖੋਲ ਸਕਦੇ ਹਨ। ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਕੁਝ ਪੌਦਿਆਂ ਨੂੰ ਘਰ 'ਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ, ਉੱਥੇ ਹੀ ਕੁਝ ਪੌਦੇ ਅਸ਼ੁੱਭ ਵੀ ਦੱਸੇ ਗਏ ਹਨ। ਨਵੇਂ ਸਾਲ 'ਤੇ ਕੁਝ ਲੋਕ ਨਵਾਂ ਸੋਚਦੇ ਹਨ, ਤਾਂਕਿ ਉਨ੍ਹਾਂ ਦੀ ਜ਼ਿੰਦਗੀ 'ਚ ਕੁਝ ਨਵਾਂ ਬਦਲਾਅ ਆ ਸਕੇ। ਆਓ ਜਾਣਦੇ ਹਾਂ ਕੁਝ ਗੱਲਾਂ ਬਾਰੇ।
1. ਆਨਾਰ

PunjabKesari
ਕੁਝ ਲੋਕਾਂ ਦਾ ਮੰਨਣਾ ਹੈ ਕਿ ਆਨਾਰ ਦਾ ਪੌਦਾ ਘਰ 'ਚ ਲਗਾਉਣਾ ਚੰਗਾ ਨਹੀਂ ਹੁੰਦਾ। ਦਰਅਸਲ, ਆਨਾਰ ਦਾ ਪੌਦਾ ਘਰ 'ਚ ਲਗਾਉਣ ਨਾਲ ਕਰਜ਼ੇ ਤੋਂ ਮੁਕਤੀ ਮਿਲਦੀ ਹੈ। ਨਾਲ ਹੀ ਇਸ ਨਾਲ ਸੁਖ-ਸ਼ਾਂਤੀ ਬਣੀ ਰਹਿੰਦੀ ਹੈ।
2. ਕ੍ਰਿਸ਼ਣਕਾਂਤਾ ਫੁੱਲ

PunjabKesari
ਕ੍ਰਿਸ਼ਣਕਾਂਤਾ ਵੇਲ 'ਤੇ ਨੀਲੇ ਰੰਗ ਦੇ ਫੁੱਲ ਲੱਗੇ ਹੁੰਦੇ ਹਨ, ਜਿਨ੍ਹਾਂ ਨੂੰ ਲਕਸ਼ਮੀ ਦਾ ਸਵਰੂਪ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਬਾਰੇ 'ਚ ਇਕ ਹੋਰ ਗੱਲ ਦੱਸੀ ਜਾਂਦੀ ਹੈ ਕਿ ਇਹ ਪੌਦਾ ਆਰਥਿਕ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ।
3. ਹਲਦੀ ਦਾ ਪੌਦਾ

PunjabKesari
ਹਲਦੀ ਦਾ ਪੌਦਾ, ਜਿੱਥੇ ਸਾਡੇ ਘਰ ਲਈ ਕੰਮ ਆਉਂਦਾ ਹੈ, ਉੱਥੇ ਹੀ ਇਹ ਘਰ 'ਚ ਮੌਜੂਦ ਗਲਤ ਊਰਜਾ ਨੂੰ ਵੀ ਦੂਰ ਕਰਦਾ ਹੈ। ਇਸ ਲਈ ਘਰ 'ਚ ਇਸ ਪੌਦੇ ਨੂੰ ਜ਼ਰੂਰ ਲਗਾਓ।
4. ਨਾਰੀਅਲ ਦਰੱਖਤ
ਉਂਝ ਤਾਂ ਨਾਰੀਅਲ ਦੇ ਦਰੱਖਤ ਬਹੁਤ ਘੱਟ ਦਿਖਾਈ ਦਿੰਦਾ ਹੈ ਪਰ ਜੇਕਰ ਘਰ ਦੇ ਵਿਹੜੇ 'ਚ ਨਾਰੀਅਲ ਦਾ ਦਰੱਖਤ ਲੱਗਿਆ ਹੋਵੇ ਤਾਂ ਇਸ ਨਾਲ ਖਰਾਬ ਕੰਮ ਬਣਦੇ ਹਨ ਅਤੇ ਦੂਜਿਆ ਤੋਂ ਮਾਨ-ਸਨਮਾਨ ਮਿਲਦਾ ਹੈ।
5. ਤੁਲਸੀ

PunjabKesari
ਤੁਲਸੀ ਦੇ ਪੌਦੇ ਨੂੰ ਹਿੰਦੂ ਧਰਮ 'ਚ ਖਾਸ ਜਗ੍ਹਾ ਦਿੱਤੀ ਗਈ ਹੈ। ਬਹੁਤ ਲੋਕਾਂ ਦੇ ਘਰਾਂ 'ਚ ਤੁਲਸੀ ਦਾ ਪੌਦਾ ਲੱਗਿਆ ਹੁੰਦਾ ਹੈ, ਜਿਸ ਨੂੰ ਲਕਸ਼ਮੀ ਦਾ ਰੂਪ ਵੀ ਮੰਨਿਆ ਜਾਂਦਾ ਹੈ। ਪਰੰਤੂ ਇਸ ਪੌਦੇ ਨੂੰ ਘਰ ਦੇ ਦੱਖਣੀ ਦਿਸ਼ਾ 'ਚ ਨਾ ਲਗਾਓ। ਇਸ ਨੂੰ ਹਮੇਸ਼ਾ ਉੱਤਰ, ਉੱਤਰ-ਪੂਰਬ ਜਾਂ ਪੂਰਬ ਦੀ ਦਿਸ਼ਾ 'ਚ ਲਗਾਓ।
6. ਗੇਂਦਾ
ਗੇਂਦਾ ਨਾ ਸਿਰਫ ਘਰ ਦੀ ਡੈਕੋਰੇਸ਼ਨ 'ਚ ਕੰਮ ਆਉਂਦਾ ਹੈ ਬਲਕਿ ਇਹ ਫੁਲ ਵਿਆਹੁਤਾ ਜ਼ਿੰਦਗੀ ਨੂੰ ਸੁੱਖੀ ਵੀ ਬਣਾਉਂਦਾ ਹੈ।