''ਦੀਵਾਲੀਆ'' ਹੋਣ ਦੇ ਕੰਢੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼

Saturday, May 20, 2017 1:36 AM
''ਦੀਵਾਲੀਆ'' ਹੋਣ ਦੇ ਕੰਢੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼

ਇਸਲਾਮਾਬਾਦ — ਘਾਟੇ ''ਚ ਚੱਲ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਲਈ ਪਾਕਿਸਤਾਨ ਸਰਕਾਰ ਨੇ ਸਾਰੀਆਂ ਪਾਰਟੀਆਂ ਨਾਲ ਰਾਜਨੀਤੀ ਤੋਂ ਹਟ ਕੇ ਇਸ ਨੂੰ ''ਦੀਵਾਲੀਆ'' ਐਲਾਨ ਕੇ ਬੰਦ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਏਅਰਲਾਈਨਜ਼ ''ਚ ਅਨੁਸ਼ਾਸਨ, ਸਿਖਰ ਗੁਣਵੱਤਾ ਪ੍ਰਬੰਧਨ, ਨੈਤਿਕ ਅਤੇ ਪੇਸ਼ੇਵਰ ਅਧਿਕਾਰੀਆਂ ਦੀ ਕਮੀ ਹੈ।
ਕੱਲ੍ਹ ਸੰਸਦ ਦੀ ਵਿਸ਼ੇਸ਼ ਕਮੇਟੀ ਦੇ ਸਾਹਮਣੇ ਇਹ ਪ੍ਰਸਤਾਵ ਪ੍ਰਧਾਨ ਮੰਤਰੀ ਦੇ ਹਵਾਬਾਜ਼ੀ ਸਲਾਹਕਾਰ ਸਰਦਾਰ ਮਹਿਤਾਬ ਅੱਬਾਸੀ ਨੇ ਰੱਖਿਆ। ਇਸ ਕਮੇਟੀ ਦਾ ਗਠਨ ਪੀ. ਆਈ. ਏ. ਦੇ ਇਕ ਜਹਾਜ਼ ''ਚ ਲੰਡਨ ''ਚ ਨਸ਼ੀਲੀਆਂ ਦਵਾਈਆਂ ਪਾਏ ਜਾਣ ਤੋਂ ਬਾਅਦ ਉਸ ਦੇ ਪ੍ਰਦਰਸ਼ਨ ਦੇ ਮੁਲਾਂਕਣ ਲਈ ਕੀਤਾ ਗਿਆ ਹੈ। ਡਾਨ ਅਖਬਾਰ ਨੇ ਅੱਬਾਸੀ ਦੇ ਹਵਾਲੇ ਨਾਲ ਲਿਖਿਆ ਹੈ, ''''ਸੰਸਦੀ ਕਮੇਟੀ ਵੱਲੋਂ ਕੀਤੀ ਗਈ ਅਜਿਹੀ ਸਿਫਾਰਿਸ਼ (ਬੰਦ ਕਰਨ ਦੀ) ਨਾਲ ਸਰਕਾਰ ਨੂੰ ਇਸ ਮੁਸ਼ਕਿਲ ਫੈਸਲੇ ਨੂੰ ਲੈਣ ''ਚ ਮਦਦ ਮਿਲੇਗੀ, ਨਹੀਂ ਤਾਂ ਉਹ ਅਜਿਹਾ ਕਰਨ ''ਚ ਝਿੱਜਕੇਗੀ ।'''' ਕਮੇਟੀ ਨੇ ਪੀ. ਆਈ. ਏ. ਦੇ ਸੰਪੂਰਨ ਸੁਧਾਰ ''ਤੇ ਆਪਣੀਆਂ ਸਿਫਾਰਿਸ਼ਾਂ ਦੀ ਸਥਿਤੀ ''ਤੇ ਸਲਾਹ ਮਸ਼ਵਰੇ ਕਰਨ ਲਈ ਬੈਠਕ ਕੀਤੀ ਅਤੇ ਪਿਛਲੇ ਇਕ ਮਹੀਨੇ ''ਚ ਵਾਪਰੀਆਂ ਉਨ੍ਹਾਂ ਘਟਨਾਵਾਂ ''ਤੇ ਵਿਚਾਰ ਕੀਤਾ ਜਿਨ੍ਹਾਂ ਨਾਲ ਦੇਸ਼ ਅਤੇ ਏਅਰਲਾਈਨਜ਼ ਦੋਵਾਂ ਦੀ ਸਾਖ ''ਤੇ ਸੱਟ ਲੱਗੀ ਹੈ। ਅੱਬਾਸੀ ਨੇ ਕਮੇਟੀ ਦੇ ਸਾਹਮਣੇ 3 ਬਦਲ ਰੱਖੇ ਹਨ । ਪਹਿਲਾ ਕਿ ਇਹ ਜਿਵੇਂ ਚੱਲ ਰਹੀ ਹੈ ਉਸ ਨੂੰ ਉਵੇਂ ਹੀ ਘਾਟੇ ''ਚ ਚਲਣ ਦਿਓ, ਦੂਜਾ ਇਸ ਨੂੰ ਦੀਵਾਲੀਆ ਐਲਾਨ ਕੇ ਬੰਦ ਕਰ ਦਿਓ ਜਾਂ ਤੀਜਾ ਇਸ ਦਾ ਮੁੜਗਠਨ ਕਰੋ। ਉਨ੍ਹਾਂ ਕਿਹਾ, ''''ਅਸੀਂ ਪੀ. ਆਈ. ਏ. ਨੂੰ ਮੁੜ ਗਠਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਇਕ ਔਖਾ ਕੰਮ ਹੈ।'''' ਉਨ੍ਹਾਂ ਕਿਹਾ, ''''ਸਾਡਾ ਮੰਨਣਾ ਹੈ ਕਿ ਸਿਖਰ ਪੱਧਰ ''ਤੇ ਕੁੱਝ ਚੰਗੇ ਅਧਿਕਾਰੀ ਪੀ. ਆਈ. ਏ. ਦੀ ਗੁਆਚੀ ਹੋਈ ਦੌਲਤ ਨੂੰ ਵਾਪਸ ਲਿਆ ਸਕਦੇ ਹਨ।'''' ਹਾਲਾਂਕਿ ਸਿਖਰ ਗੁਣਵੱਤਾ ਦੇ ਅਧਿਕਾਰੀ ਪੀ. ਆਈ. ਏ. ''ਚ ਹੋਰ ਕੰਮ ਨਹੀਂ ਕਰਨਾ ਚਾਹੁੰਦੇ ਹਨ । ਕਮੇਟੀ ਦੇ ਮੈਂਬਰ ਇਸ ਗੱਲ ''ਤੇ ਸਹਿਮਤ ਹਨ ਕਿ ਸਦਨ ਵੱਲੋਂ ਮਨਜ਼ੂਰ ਉਸ ਦੀਆਂ ਸਿਫਾਰਿਸ਼ਾਂ ਪੀ. ਆਈ. ਏ. ਦੀ ਕਾਇਆਕਲਪ ਕਰਨ ''ਚ ਮਦਦ ਕਰ ਸਕਦੀਆਂ ਹਨਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!