ਭਾਰਤੀ ਅਮਰੀਕੀਆਂ ਨੇ ਜਾਧਵ ਨੂੰ ਬਚਾਉਣ ਲਈ ਵ੍ਹਾਈਟ ਹਾਊਸ ਪਟੀਸ਼ਨ ਕੀਤੀ ਲਾਂਚ

Friday, April 21, 2017 4:20 PM
ਭਾਰਤੀ ਅਮਰੀਕੀਆਂ ਨੇ ਜਾਧਵ ਨੂੰ ਬਚਾਉਣ ਲਈ ਵ੍ਹਾਈਟ ਹਾਊਸ ਪਟੀਸ਼ਨ ਕੀਤੀ ਲਾਂਚ

ਵਾਸ਼ਿੰਗਟਨ— ਅਮਰੀਕਾ ''ਚ ਰਹਿ ਰਹੇ ਅਮਰੀਕੀ ਭਾਰਤੀ ਭਾਈਚਾਰੇ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਜਾਸੂਸੀ ਦੇ ਜ਼ੁਰਮ ''ਚ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਦੀ ਜਾਨ ਬਚਾਉਣ ਲਈ ਟਰੰਪ ਪ੍ਰਸ਼ਾਸਨ ਨੂੰ ਮਾਮਲੇ ''ਚ ਦਖਲ ਦੇਣ ਦੀ ਮੰਗ ਕਰਨ ਵਾਲੀ ਵ੍ਹਾਈਟ ਹਾਊਸ ਪਟੀਸ਼ਨ ਲਾਂਚ ਕੀਤੀ ਹੈ। ਵ੍ਹਾਈਟ ਹਾਊਸ ਦੀ ਵੈੱਬਸਾਈਟ ''ਤੇ ''ਵੀ ਦਿ ਪੀਪਲ ਪਟੀਸ਼ਨ'' ''ਚ ਕਿਹਾ ਗਿਆ ਹੈ ਕਿ ਜਾਧਵ ''ਤੇ ਭਾਰਤ ਲਈ ਜਾਸੂਸੀ ਕਰਨ ਦੇ ਜੋ ਦੋਸ਼ ਲਾਏ ਗਏ ਹਨ, ਉਹ ਪੂਰੀ ਤਰ੍ਹਾਂ ਤੱਥਹੀਣ ਅਤੇ ਮਨਘੜਤ ਹਨ। ਟਰੰਪ ਪ੍ਰਸ਼ਾਸਨ ਇਸ ''ਤੇ ਕੋਈ ਪ੍ਰਤੀਕਿਰਿਆ ਦੇਵੇ ਇਸ ਲਈ 14 ਮਈ ਤੱਕ ਇਸ ''ਤੇ ਇੱਕ ਲੱਖ ਲੋਕਾਂ ਦੇ ਦਸਤਖਤ ਹੋਣੇ ਜ਼ਰੂਰੀ ਹਨ। ਇਸ ਪਟੀਸ਼ਨ ''ਚ ਕਿਹਾ ਗਿਆ ਹੈ, ''''ਭਾਰਤ ਨੂੰ ਕੁਲਭੂਸ਼ਣ ਜਾਧਵ ਤੱਕ ਕੂਟਨੀਤਕ ਪਹੁੰਚ ਨਾ ਦੇਣਾ ਇਹ ਸਪੱਸ਼ਟ ਕਰਦਾ ਹੈ ਕਿ ਜਿਨ੍ਹਾਂ ਦੋਸ਼ਾਂ ਤਹਿਤ ਜਾਧਵ ਨੂੰ ਮੌਤ ਦੀ ਸਜਾ ਸੁਣਾਈ ਹੈ, ਉਹ ਪੂਰੀ ਤਰ੍ਹਾਂ ਅਰਥਹੀਣ ਹਨ।'''' ਇਸ ''ਚ ਅੱਗੇ ਕਿਹਾ ਗਿਆ ਹੈ, ''''ਇਸ ਨੂੰ ਧਿਆਨ ''ਚ ਰੱਖਦੇ ਹੋਏ ਮੈਂ ਉੱਚਿਤ ਅਤੇ ਸਮਰੱਥ ਅਧਿਕਾਰੀਆਂ ਨੂੰ ਇਸ ਮਾਮਲੇ ''ਚ ਦਖਲ ਦੇਣ ਅਤੇ ਇਹ ਸੁਨਿਸ਼ਚਿਤ ਕਰਨ ਦੀ ਅਪੀਲ ਕਰਦਾ ਹਾਂ ਕਿ ਜਾਧਵ ਨੂੰ ਉਸ ਕੰਮ ਲਈ ਸਜ਼ਾ ਨਾ ਦਿੱਤੀ ਜਾਵੇ ਜੋ ਉਸ ਨੇ ਕਦੇ ਕੀਤਾ ਹੀ ਨਹੀਂ।'''' ਜ਼ਿਕਰਯੋਗ ਹੈ ਕਿ ਸਮੁੰਦਰੀ ਫੌਜ ਦੇ ਸਾਬਕਾ ਅਧਿਕਾਰੀ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ ਭਾਰਤ ਲਈ ਜਾਸੂਸੀ ਕਰਨ ਦੇ ਜ਼ੁਰਮ ''ਚ ਮੌਤ ਦੀ ਸਜ਼ਾ ਸੁਣਾਈ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!