ਆਪਣੀਆਂ ਅਦਾਵਾਂ ਨਾਲ ਵੱਡੇ ਘਰ ਦੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੀ ਖੁਦ ਹੋਈ ਧੋਖਾਧੜੀ ਦਾ ਸ਼ਿਕਾਰ

05/23/2017 9:17:07 AM

ਨਵੀਂ ਦਿੱਲੀ — ਅਮੀਰ ਲੋਕਾਂ ਨੂੰ ਬਲੈਕਮੇਲਿੰਗ ਦੇ ਜ਼ਰੀਏ ਲੁੱਟਣ ਵਾਲੀ ਸ਼ਿਖਾ ਤਿਵਾੜੀ ਉਰਫ ਡੀਜੇ ਅਦਾ ਖੁਦ ਠਗੀ ਦਾ ਸ਼ਿਕਾਰ ਹੋ ਗਈ ਹੈ। ਜੈਪੁਰ ਦੇ ਹਾਈ-ਪ੍ਰੋਫਾਈਲ  ਬਲੈਕਮੇਲਿੰਗ ਕਾਂਡ ''ਚ ਔਸ.ਓ.ਜੀ. ਦੇ ਹੱਥੇ ਚੜ੍ਹੀ ਸ਼ਿਖਾ ਨੇ ਦੱਸਿਆ ਕਿ ਉਸਦੇ ਦੋਸਤ ਮਿੱਤਰ ਨੇ ਉਸਨੂੰ ਠੱਗੀ ਦਾ ਸ਼ਿਕਾਰ ਬਣਾਇਆ ਸੀ।
ਬਲੈਕਮੇਲਿੰਗ ਦੇ ਪੈਸਿਆਂ ਨਾਲ ਸ਼ਿਖਾ ਤਿਵਾੜੀ ਨੇ ਆਪਣਾ ਡੀ.ਜੇ. ਬਣਾਇਆ ਸੀ ਅਤੇ ਖੁਦ ਡੀ.ਜੇ. ਅਦਾ ਦੇ ਨਾਂ ਨਾਲ ਕੰਮ ਕਰ ਰਹੀ ਸੀ। ਇਸੇ ਤਰ੍ਹਾਂ ਤਕਰੀਬਨ 6 ਮਹੀਨੇ ਤੱਕ ਪੁਲਸ ਨੂੰ ਚਕਮਾ ਦਿੰਦੀ ਰਹੀ। ਬਾਅਦ ''ਚ ਸ਼ਿਖਾ ਨੂੰ ਜੈਪੁਰ ਪੁਲਸ ਨੇ ਖਾਸ ਆਪਰੇਸ਼ਨ ਗਰੁੱਪ(ਐਸ.ਓ.ਜੀ.) ਦੇ ਤਹਿਤ ਮੁੰਬਈ ਦੇ ਇਕ ਪੱਬ ਤੋਂ ਗ੍ਰਿਫਤਾਰ ਕਰ ਲਿਆ ਸੀ।
ਸ਼ਿਖਾ ਦੀ ਗ੍ਰਿਫਤਾਰੀ ਫੇਸਬੁੱਕ ਲਾਈਵ ਕਰਨ ਦੇ ਕਾਰਨ ਹੋਈ ਸੀ। ਸ਼ਿਖਾ ਨੇ ਇਕ ਡਾਕਟਰ ਨੂੰ ਬਲੈਕਮੇਲ ਕਰਕੇ ਇਕ ਕਰੋੜ ਰੁਪਏ ਵਸੂਲੇ ਸਨ। ਇਸ ਤੋਂ ਬਾਅਦ ਉਹ ਗਾਇਬ ਹੋ ਗਈ, ਪਰ ਜਿਵੇਂ ਹੀ ਉਸਨੇ ਫੇਸਬੁੱਕ ਲਾਈਵ ਕੀਤਾ, ਐਸ.ਓ.ਜੀ. ਨੂੰ ਉਸਦਾ ਟਿਕਾਣਾ ਪਤਾ ਲੱਗ ਗਿਆ।
ਐਸ.ਓ.ਜੀ. ਦੇ ਏਡੀਜੀ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਇਕ ਪਬ ਤੋਂ ਦੋਸ਼ੀ ਲੜਕੀ ਨੂੰ ਡੀਜੇ ''ਚ ਮਿਊਜ਼ਿਕ ਵਜਾਉਂਦੇ ਹੋਏ ਫੜਿਆ। 21 ਸਾਲ ਦੀ ਸ਼ਿਖਾ ਤਿਵਾੜੀ ਨੇ ਪੁਲਸ ਹਿਰਾਸਤ ''ਚ ਜਾਂਚ ਦੌਰਾਨ ਦੱਸਿਆ ਕਿ ਇਹ ਬਲੈਕਮੇਲਰ ਹਸੀਨਾ ਖੁਦ ਹੀ ਠੱਗੀ ਦਾ ਸ਼ਿਕਾਰ ਹੋ ਚੁੱਕੀ ਹੈ। मਐਸ.ਓ.ਜੀ. ਦੇ ਮੁਤਾਬਕ ਇਸ ਬਲੈਕਮੇਲਿੰਗ ਗੈਂਗ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸ਼ਿਖਾ ਜੈਪੁਰ ''ਤੋਂ ਫਰਾਰ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਇਸ ਬਲੈਕਮੇਲਿੰਗ ਗੈਂਗ ਨਾਲ ਜੁੜੀਆਂ 6 ਲੜਕੀਆਂ ਗ੍ਰਿਫਤਾਰ ਹੋ ਚੁੱਕੀਆਂ ਹਨ ਹੁਣ ਤੱਕ ਇਸ ਗਰੁੱਪ ''ਚ ਸ਼ਾਮਲ ਕੁਲ 32 ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਜੈਪੁਰ ਐਸ.ਓ.ਜੀ. ਨੇ ਹੁਣ ਤੱਕ 20 ਕਰੋੜ ਦੇ ਰੈਕੇਟ ਦਾ ਖੁਲਾਸਾ ਕੀਤਾ ਹੈ। ਫਿਲਹਾਲ ਇਸ ਮਾਮਲੇ ''ਚ ਐਸ.ਓ.ਜੀ. ਜਲਦੀ ਹੀ ਕੁਝ ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ।